* ਨਿਊਜ਼ੀਲੈਂਡ ਵਿੱਚ ਘਰ ਕਿਹੜਾ, ਕਦੋਂ, ਕਿੱਥੇ, ਕਿੰਨੇ ਦਾ ਅਤੇ ਕਿਵੇਂ ਖਰੀਦੀਏ ਜੋ ਸਾਡੀ ਆਰਥਿਕਤਾ ਮਜ਼ਬੂਤ ਕਰੇ ? *

ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
  (ਸਮਾਜ ਵੀਕਲੀ)   ਕਿਸੇ ਵੀ ਮੁਲਕ ਵਿੱਚੋਂ ਨਿਊਜ਼ੀਲੈਂਡ ਵਿੱਚ ਪਹੁੰਚ ਕੇ ਘਰ ਖਰੀਦਣਾ ਵਿਅਕਤੀ ਦੀ ਸਭ ਤੋਂ ਵੱਡੀ ਇਨਵੈਸਟਮੈਂਟ ਹੁੰਦੀ ਹੈ ਜਿਸ ਤੇ ਲੱਖਾਂ ਡਾਲਰ ਲਗਦੇ ਹਨ ਭਾਵ ਪਤੀ ਪਤਨੀ ਦੀ ਕਈ ਸਾਲਾਂ ਦੀ ਕਮਾਈ ਲੱਗ ਜਾਂਦੀ ਹੈ l ਪਤੀ ਪਤਨੀ ਵਲੋਂ ਘਰ ਖਰੀਦਣ ਵੇਲੇ ਲਿਆ ਗਲਤ ਫੈਸਲਾ ਉਨ੍ਹਾਂ ਨੂੰ ਕਈ ਸਾਲ ਪਿੱਛੇ ਧੱਕ ਦਿੰਦਾ ਹੈ ਜਿਸ ਕਾਰਣ ਉਨ੍ਹਾਂ ਦੀ ਘੁੰਮਣ ਫਿਰਨ ਦੀ ਉਮਰ ਘਰ ਦੀਆਂ ਕਿਸ਼ਤਾਂ ਲਾਹੁਣ ਤੇ ਹੀ ਲੰਘ ਜਾਂਦੀ ਹੈ l
ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਕਾਫੀ ਵੱਡੀ ਗਿਣਤੀ ਘਰ ਖਰੀਦਣ ਤੋਂ ਪਹਿਲਾਂ ਭਾਵ ਲੱਖਾਂ ਡਾਲਰ ਖਰਚਣ ਤੋਂ ਪਹਿਲਾਂ ਬਹੁਤ ਘੱਟ ਜਾਣਕਾਰੀ ਹਾਸਿਲ ਕਰਦੀ ਹੈ l
ਇਸ ਤੋਂ ਵੀ ਹੈਰਾਨੀ ਵਾਲੀ ਗੱਲ ਹੈ ਕਿ ਤਕਰੀਬਨ ਸਾਰਿਆਂ ਨੂੰ ਪਤਾ ਹੁੰਦਾ ਹੈ ਕਿ ਦੁੱਧ, ਬਰੈੱਡ, ਆਟਾ, ਕਾਰਾਂ, ਟੀਵੀ, ਫਰਿਜ਼ਾਂ, ਸੋਫੇ, ਕੱਪੜੇ ਅਤੇ ਹੋਰ ਚੀਜ਼ਾਂ ਕਿੱਥੋਂ ਤੇ ਕਿਵੇਂ ਸਸਤੀਆਂ ਮਿਲਦੀਆਂ ਹਨ? ਪਰ ਇਹ ਚੀਜ਼ਾਂ ਬਹੁਤ ਘੱਟ ਕੀਮਤ ਵਾਲੀਆਂ ਹੁੰਦੀਆਂ ਹਨ l ਜਦਕਿ ਘਰ ਬਹੁਤ ਜਿਆਦਾ ਕੀਮਤ ਵਾਲਾ ਹੁੰਦਾ ਹੈ l
ਮੈਨੂੰ ਪਿਛਲੇ ਕਈ ਸਾਲਾਂ ਤੋਂ ਸੈਂਕੜੇ ਫੋਨ ਆਉਂਦੇ ਰਹਿੰਦੇ ਹਨ ਜਿਨ੍ਹਾਂ ਘਰ ਖਰੀਦਣ ਵੇਲੇ ਵੱਡੀਆਂ ਗਲਤੀਆਂ ਕੀਤੀਆਂ ਜਿਨ੍ਹਾਂ ਨੂੰ ਕਈ ਵਾਰੀ ਸੁਧਾਰਨਾ ਕਠਿਨ ਹੋ ਜਾਂਦਾ ਹੈ l
ਵੱਡੀ ਗਿਣਤੀ ਮੈਨੂੰ ਫੋਨ ਕਰਕੇ ਮੰਗ ਕਰਦੀ ਸੀ ਕਿ ਮੈਂ ਆਪਣੇ ਘਰਾਂ ਦੇ ਖੇਤਰ ਦੇ 25 ਸਾਲਾਂ ਤੋਂ ਵੱਧ ਸਮੇਂ ਵਾਲੇ ਤਜ਼ਰਬੇ ਨੂੰ ਇੱਕ ਕਿਤਾਬ ਦੇ ਰੂਪ ਵਿੱਚ ਲਿਖਾਂ ਤਾਂ ਕਿ ਪੜ੍ਹਨ ਵਾਲੇ ਲਾਭ ਉਠਾ ਸਕਣ l
ਘਰਾਂ ਦਾ ਖੇਤਰ ਜਾਂ ਰੀਅਲ ਐਸਟੇਟ ਬਹੁਤ ਵੱਡਾ ਵਿਸ਼ਾ ਹੈ ਜਿਸ ਬਾਰੇ ਕਿਤਾਬ ਲਿਖਣਾ ਬਹੁਤ ਜਿਆਦਾ ਸਮਾਂ ਲੈਂਦਾ ਹੈ l ਇਸ ਵਾਸਤੇ ਮੈਨੂੰ ਆਪਣਾ 25 ਸਾਲ ਪੁਰਾਣਾ ਰਿਕਾਰਡ ਫਰੋਲਣਾ ਪਿਆ, ਜਿਆਦਾ ਰਿਕਾਰਡ ਲੱਭਣ ਲਈ ਆਪਣੇ ਗੋਰੇ ਅਕਾਉੰਟੇੰਟਾਂ ਤੇ ਵਕੀਲ ਦੀ ਮੱਦਦ ਲੈਣੀ ਪਈ l ਖੁਸ਼ੀ ਦੀ ਗੱਲ ਹੈ ਕਿ ਇਸ ਸਭ ਤੋਂ ਬਾਦ ਮੈਂ ਪਾਠਕਾਂ ਲਈ ਆਪਣੀ ਕਿਤਾਬ Homeless To Multi-Millionaire ਲੈ ਕੇ ਆਇਆ ਹਾਂ ਜਿਸ ਨੂੰ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿੱਚ ਭਰਵਾਂ ਹੁੰਗਾਰਾ ਮਿਲਿਆ ਹੈ l ਕਿਤਾਬ ਖਰੀਦਣ ਵਾਲੇ 90% ਦੇ ਕਰੀਬ ਗੋਰੇ ਹਨ l
ਇਸ ਕਿਤਾਬ ਵਿੱਚ ਕਾਫੀ ਸਵਾਲਾਂ ਦੇ ਜਵਾਬ ਆਪਣੇ ਤਜ਼ਰਬੇ ਮੁਤਾਬਕ ਦਿੱਤੇ ਗਏ ਹਨ ਅਤੇ ਦੱਸਿਆ ਹੈ ਕਿ ਕਿਵੇਂ ਮੈਂ ਇੱਕ ਬੇਘਰ (Homeless) ਵਿਅਕਤੀ ਤੋਂ ਬੈਂਕਾਂ ਦੇ ਪੈਸੇ ਨਾਲ 75 ਤੋਂ ਵੱਧ ਘਰਾਂ ਦਾ ਮਾਲਕ ਬਣਿਆ ਅਤੇ ਕਿਵੇਂ ਮੈਂ ਸਿਰਫ 35 ਸਾਲਾਂ ਦੀ ਉਮਰ ਵਿੱਚ ਹੀ ਆਰਥਿਕ ਪੱਖੋਂ ਰਿਟਾਇਰ ਹੋ ਗਿਆ l ਪੈਂਤੀ ਸਾਲਾਂ ਦੀ ਉਮਰ ਵਿੱਚ ਸਵਾ ਲੱਖ ਡਾਲਰ ਸਲਾਨਾ ਦੀ ਤਨਖਾਹ ਛੱਡ ਕੇ ਕਮਿਊਨਿਟੀ ਲਈ ਮੁਫ਼ਤ ਕੰਮ ਕਰਨੇ ਸ਼ੁਰੂ ਕੀਤੇ?
ਮੈਂ ਸੋਚਦਾ ਹਾਂ ਕਿ ਇਹ ਕਿਤਾਬ ਬੇਘਰ (Homeless) ਲੋਕਾਂ ਲਈ, ਕਿਰਾਏ ਤੇ ਰਹਿਣ ਵਾਲਿਆਂ ਲਈ, ਸੜਕਾਂ ਜਾਂ ਤੰਬੂਆਂ ਵਿੱਚ ਸੌਣ ਵਾਲਿਆਂ ਲਈ, ਥੋੜ੍ਹਾ ਜਾਂ ਬਹੁਤ ਪੜ੍ਹਿਆਂ ਲਈ, ਬੇਰੁਜ਼ਗਾਰਾਂ ਲਈ, ਘੱਟ ਜਾਂ ਵੱਧ ਆਮਦਨ ਵਾਲਿਆਂ ਲਈ, ਬੱਚਿਆਂ, ਜੁਆਨਾਂ ਅਤੇ ਬਜ਼ੁਰਗਾਂ ਲਈ ਪੜ੍ਹਨੀ ਲਾਹੇਵੰਦ ਹੋਵੇਗੀ l ਇਹ ਕਿਤਾਬ ਆਪਣੇ ਕਿਸੇ ਵੀ ਦੋਸਤ, ਰਿਸ਼ਤੇਦਾਰ ਜਾਂ ਬਿਜ਼ਨਸ ਪਾਰਟਨਰ ਨੂੰ ਤੋਹਫੇ ਵਿੱਚ ਵੀ ਦਿੱਤੀ ਜਾ ਸਕਦੀ ਹੈ l ਕਿਤਾਬ ਵਿੱਚ ਉਹ ਵਿਸ਼ੇ ਛੂਹਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਨ੍ਹਾਂ ਦੀ ਜਾਣਕਾਰੀ ਬਹੁਤੇ ਸਕੂਲਾਂ/ਕਾਲਜਾਂ ਵਿੱਚੋਂ ਨਹੀਂ ਮਿਲਦੀ ਜਿਸ ਕਾਰਣ ਪੜ੍ਹੇ ਲਿਖੇ ਵੀ ਆਰਥਿਕ ਪੱਖੋਂ ਕਮਜ਼ੋਰ ਰਹਿ ਜਾਂਦੇ ਹਨ l
ਕਿਤਾਬ ਖਰੀਦਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ l ਇਸ ਪੋਸਟ ਨੂੰ ਉਨ੍ਹਾਂ ਪਾਠਕਾਂ ਨਾਲ ਸਾਂਝਾ ਕਰ ਸਕਦੇ ਹੋ ਜਿਨ੍ਹਾਂ ਨੂੰ ਆਰਥਿਕ ਮਜ਼ਬੂਤੀ ਦੀ ਲੋੜ ਹੈ ਜਾਂ ਜਿਹੜੇ ਆਰਥਿਕ ਪੱਖੋਂ ਜਲਦੀ ਰਿਟਾਇਰ ਹੋਣਾ ਚਾਹੁੰਦੇ ਹਨ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ 
  ਜੱਦੀ ਪਿੰਡ ਖੁਰਦਪੁਰ (ਜਲੰਧਰ)
  006421392147
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜ਼ਿੰਦਗੀ ਦਾ ਤਵਾਜ਼ਨ !!!!
Next articleਸ਼ਿਵ ਕੁਮਾਰ ਬਟਾਲਵੀ ਔਰਗਨਾਈਜ਼ੇਸ਼ਨ, ਯੂ.ਕੇ. ਵੱਲੋਂ ‘ਇੱਕ ਸੁਨਹਿਰੀ ਸ਼ਾਮ, ਸ਼ਿਵ ਕੁਮਾਰ ਬਟਾਲਵੀ ਦੇ ਨਾਮ’ ਆਯੋਜਿਤ ਕੀਤੀ ਗਈ