(ਸਮਾਜ ਵੀਕਲੀ)
ਦੁੱਖ ਮੈਨੂੰ ਇਹੋ,
ਤੂੰ ਨਾ ਬੁਲਾਇਆ ਏ।
ਬੋਲ ਬੋਲ ਮੰਦੇ ਬੋਲ,
ਉਸਨੂੰ ਸਤਾਇਆ ਏ।
ਤਰਸ ਜਾਂਦਾ ਕਦੇ ਕਦੇ, ਤੇਰੇ ਦੀਦਾਰ ਨੂੰ।
ਮਿਲਣ ਲਈ ਆਉਂਦਾ ਉਹ,
ਹਰ ਵੀਰਵਾਰ ਨੂੰ।
ਪਤਾ ਨਹੀਂ ਤੇਰੇ ਦਿਲ ,
ਕੀ ਨੈਣ ਜੋਤੀਏ,
ਜ਼ਰਾ ਤੂੰ ਲਿਹਾਜ਼,
ਉਸਦਾ ਏ ਕਰਦੀ।
ਦੇਖਿਆ ਕਈ ਵਾਰੀ ਰਹਿੰਦੀ,
ਇਲਜ਼ਾਮ ਬੇਕਸੂਰ ਸਿਰ ਧਰਦੀ।
ਕੀ ਹੋਇਆ ਜੇ ਉਹ,
ਤੇਰੀ ਦੀਦ ਦਾ ਪਿਆਸਾ ਨੀ।
ਖ਼ੁਦ ਕਰਵਾ ਬੇਇੱਜ਼ਤ ਕੲੀ ਵਾਰ,
ਨਾ ਕਰਿਆ ਕੋਈ ਤਮਾਸ਼ਾ ਨੀ।
ਹੁੰਦਾ ਗ਼ਲਤ ਉਹ ਜੇਕਰ,
ਖੜ੍ਹ ਜਾਂਦਾ ਰਾਹ ਘੇਰ ਕੇ।
ਬੋਲਦਾ ਗ਼ਲਤ, ਗ਼ਲਤ ਕਰਕੇ ਇਸ਼ਾਰੇ,
ਲੰਘਣਾ ਸੀ ਨਿੱਤ ਉਸ, ਤੈਨੂੰ ਫਿਰ ਛੇੜ ਕੇ।
ਦੱਸ ਕਿਹੜੀ ਗੱਲੋਂ ਰਹਿੰਦੀ,
ਤੂੰ ਘਬਰਾਉਂਦੀ ਨੀ।
ਕਿਹੜੀ ਗੱਲੋਂ ਦੱਸ ਉਸ ਨੂੰ,
ਤੂੰ ਰਹਿੰਦੀ ਏ ਸਤਾਉਂਦੀ ਨੀ।
ਗੀਤਾਂ, ਕਹਾਣੀਆਂ ਚ ਨਾਮ ਤੇਰਾ,
ਅਕਸਰ ਆਉਂਦਾ ਏ।
ਕਹਿ ਨਾ ਪਾਵੇ ਜੋ ਤੈਨੂੰ, ਉਹ ਲਿਖ ਗੀਤ ਗਾਉਂਦਾ ਏ।
ਅੱਕ ਥੱਕ ਗਿਆ ਉਹ ਤਾਂ,ਲਿਖ ਲਿਖ ਸੈਡ ਸੌੰਗ ਨੀ।
ਲੱਗਦੈ ਲੱਗ ਗਿਆ ਉਸਦਾ,ਨੰਬਰ ਕੋਈ ਰੋਂਗ ਨੀ।
ਲੱਗਣਾ ਸੀ ਚੰਗਾ ਮੈਨੂੰ,ਜੇ ਕਹਿ ਦੀਪਾ ਬੁਲਾਉਂਦਾ ਨੀ।
ਵਜਾਉਂਦਾ ਢੋਲ ਚਾਹੇ,ਪੀਪਾ ਖੜਕਾਉਂਦਾ ਨੀ।
ਤੇਰਿਆਂ ਰਾਹਾਂ ਵਿਚ ਉਹ,
ਨੈਣ ਆਪਣੇ ਵਿਛਾਉਂਦਾ ਨਾ।
ਬਣ ਜਾਣਾ ਸੀ ਕਾਮਯਾਬ ਇਨਸਾਨ,
ਜੇ ਦਿਲ ਤੇਰੇ ਨਾਲ ਲਾਉਂਦਾ ਨਾ।
ਵੇਲਾ ਹੱਥ ਹਾਲੇ ਵੀ ਹੈ,
ਜਾ ਉਸਨੂੰ ਮਨਾ ਨੀ।
ਲੈਂ ਚੱਲ ਮੈਨੂੰ ਨਾਲ ਸੰਗਰੂਰਵੀ ਕੋਲ,
ਨਾ ਕਿਸੇ ਗੱਲੋਂ ਘਬਰਾ ਨੀ।
ਪਤਾ ਨਹੀਂ ਤੂੰ ਲਿਖੀ ਏ ਜਾਂ ਨਹੀਂ ਲਿਖੀ,
ਉਸਦੇ ਭਾਗ ਵਿੱਚ।
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ ਸੰਗਰੂਰ
9463162463
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly