ਕੀ ਹੋਜੂ

ਜਿੰਮੀ ਅਹਿਮਦਗੜ੍ਹ

(ਸਮਾਜ ਵੀਕਲੀ)

ਕੁਝ ਦਿਨ ਕਵਿਤਾ ਪਾਵੇਂ ਨਾ ਤੂੰ , ਕੀ ਹੋਜੂ
ਇੰਟਰਨੈਟ “ਤੇ ਆਵੇਂ ਨਾ ਤੂੰ , ਕੀ ਹੋਜੂ

ਤੇਰੇ ਬਿਨ ਕੀ ਗੱਡਾ ਖੜ੍ਹਦਾ ਦੁਨੀਆਂ ਦਾ
ਹਫ਼ਤਾ ਸ਼ਕਲ ਵਿਖਾਵੇਂ ਨਾ ਤੂੰ , ਕੀ ਹੋਜੂ

ਬੁੱਧੀਮਾਨ ਬਥੇਰੇ ਸ਼ੋਸ਼ਲ ਮੀਡੀਆ ‘ਤੇ
ਜੇਕਰ ਗੱਲ ਸਮਝਾਵੇਂ ਨਾ ਤੂੰ , ਕੀ ਹੋਜੂ

ਜੰਤਾ ਤੇਰੇ ਵਿਚਾਰਾਂ ‘ਤੇ ਕੀਤੇ ਬੈਠੀ ਆ
ਆਪਣਾ ਪੱਖ ਸੁਨਾਵੇਂ ਨਾ ਤੂੰ , ਕੀ ਹੋਜੂ

ਕਵੀ ਉਡੀਕਣ ਤੈਨੂੰ ਇਹ ਭਰਮ ਤੇਰਾ
ਮਹਿਫ਼ਿਲ ਦੇ ਵਿੱਚ ਜਾਵੇਂ ਨਾ ਤੂੰ , ਕੀ ਹੋਜੂ

ਤੇਰੇ ‘ਵਰਗੇ ਸ਼ਾਇਰ “ਜਿੰਮੀ” ਛੱਤੀ ਸੌ
ਦੋ ਦਿਨ ਕਲਮ’ ਚਲਾਵੇਂ ਨਾ ਤੂੰ , ਕੀ ਹੋਜੂ

8195907681
ਜਿੰਮੀ ਅਹਿਮਦਗੜ੍ਹ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article” ਲੋਕ-ਗੀਤਾਂ‌ ਵਰਗੇ ਅਧਿਆਪਕ”
Next articleਪੋਤਰੇ ਵੱਲੋਂ ਦਾਦੇ ਦੀ ਨਵੀਂ ਪੁਸਤਕ ਦਾ ਸਵਾਗਤ, ਨਵੀਂ ਪੀੜ੍ਹੀ ਲਈ ਚੰਗੀ ਪਿਰਤ- ਸਰਜਿੰਦਰ ਸਿੰਘ