ਸੁਸ਼ੀਲ ਰਿੰਕੂ ਨੂੰ ਜਿੱਤਾ ਦਿਉ ,ਜਲੰਧਰ ਨੂੰ ਸੋਨੇ ਦੀ ਮੁੰਦਰੀ ਵਿਚ ਜੜੇ ਨਗ ਵਰਗਾ ਬਣਾ ਦਿਆਂਗੇ – ਹਰਚੰਦ ਸਿੰਘ ਬਰਸਟ
ਮਹਿਤਪੁਰ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਖਿੰੰਡਾ )- ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਨੂੰ ਲੈ ਕੇ ਵਿਰੋਧੀ ਰਾਜਨੀਤਕ ਪਾਰਟੀਆਂ ਵੱਲੋਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਿਨਾਂ ਸਿਰ ਪੈਰ ਦੇ ਘੇਰਨ ਦਾ ਜਤਨ ਕੀਤਾ ਜਾ ਰਿਹਾ ਹੈ। ਇਹ ਸ਼ਬਦ ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਅਤੇ ਚੇਅਰਮੈਨ ਪੰਜਾਬ ਮੰਡੀ ਬੋਰਡ ਸਰਦਾਰ ਹਰਚੰਦ ਸਿੰਘ ਬਰਸਟ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਆਖੇ ਗਏ। ਪ੍ਰੈਸ ਕਾਨਫਰੰਸ ਦੌਰਾਨ ਸਵਾਲਾਂ ਦੇ ਜਵਾਬ ਦਿੰਦਿਆਂ ਬਰਸਟ ਨੇ ਕਿਹਾ। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੋ ਮਾਣਯੋਗ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸੁਚੱਜੀ ਅਗਵਾਈ ਹੇਠ ਚਲ ਰਹੀ ਹੈ। ਬਰਸਟ ਨੇ ਕਿਹਾ ਸਾਡੇ ਕੋਲ ਇਕ ਸਾਲ ਵਿਚ ਕੀਤੇ ਕੰਮਾਂ ਦਾ ਰਿਪੋਰਟ ਕਾਰਡ ਹੈ। ਪਰ ਬਿਨਾਂ ਸਿਰ ਪੈਰ ਵਿਰੋਧੀ ਰਾਜਨੀਤਕ ਪਾਰਟੀਆਂ ਕੋਲ ਉਨ੍ਹਾਂ ਦੇ ਕੀਤੇ ਕੰਮਾਂ ਦਾ ਕੋਈ ਰਿਪੋਰਟ ਕਾਰਡ ਹੀ ਨਹੀਂ ਹੈ। ਉਨ੍ਹਾਂ ਕਿਹਾ ਸਭ ਤੋਂ ਵੱਧ ਚੀਕਾ ਮਾਰ ਰਹੀਆਂ ਰਾਜਨੀਤਕ ਪਾਰਟੀਆਂ ਵੱਲੋਂ ਹੁਣ ਤੱਕ ਪੰਜਾਬ ਵਿਚ ਰਾਜ ਕੀਤਾ ਗਿਆ।
ਪਰ ਤੱਕ ਲੋਕਾਂ ਲਈ ਕੀ ਕੀਤਾ ਕੋਈ ਜਵਾਬ ਨਹੀਂ ਹੈ। ਚੀਕਾ ਮਾਰਨ ਵਾਲਿਆਂ ਨੇ ਸੁਣ ਤੱਕ ਲੋਕਾਂ ਨੂੰ ਕੁਟਿਆ, ਲੁਟਿਆ, ਘਸੁਟਿਆ ਹੈ। ਮੀਡੀਆ ਵੱਲੋਂ ਇਹ ਪੁਛਣ ਤੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੁਸੀਂ ਕੀ ਕਰ ਰਹੇ ਹੋ?ਤਾਂ ਬਰਸਟ ਨੇ ਜਵਾਬ ਦਿੰਦਿਆਂ ਦੱਸਿਆ ਕਿ ਹੁਣ ਤੱਕ ਹਰ ਵਰਗ ਲਈ ਪ੍ਰਤੀ ਮਹੀਨਾ 300 ਬਿਜਲੀ ਯੂਨਿਟ ਫ੍ਰੀ ਕੀਤੇ ਗਏ ਹਨ। ਇਸ ਨਾਲ 90% ਜੰਨਤਾਂ ਦਾ ਬਿੱਲ ਜ਼ੀਰੋ ਆ ਰਿਹਾ ਹੈ। ਇਸੇ ਤਰ੍ਹਾਂ 117 ਐਵੀਡੈਂਸ ਸਕੂਲ ਖੋਲ੍ਹੇ ਗਏ ਹਨ ਇਨ੍ਹਾਂ ਸਕੂਲਾਂ ਦੇ ਖੁਲਣ ਨਾਲ ਵਿਦਿਆਰਥੀਆਂ ਦਾ ਜੀਵਨ ਹੀ ਬਦਲ ਗਿਆ ਹੈ। ਇਸੇ ਤਰ੍ਹਾਂ 504 ਮਹੱਲਾ ਕਲੀਨਿਕ ਖੋਲੇ ਗਏ ਹਨ ਜਿਨ੍ਹਾਂ ਵਿਚ ਪਬਲਿਕ ਦੇ 90 ਟੈਸਟ ਫ੍ਰੀ ਕੀਤੇ ਜਾ ਰਹੇ ਹਨ ਅਤੇ ਸਾਰੀਆਂ ਦਵਾਈਆਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਬਰਸਟ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 29 ਹਜ਼ਾਰ ਮੁਲਾਜ਼ਮ ਭਰਤੀ ਕੀਤੇ ਗਏ ਹਨ। ਅਤੇ 30 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਗਿਆ ਹੈ। ਪਿਛਲੀਆਂ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਗੰਨੇ ਦੇ ਬਕਾਏ ਨਹੀਂ ਦਿੱਤੇ ਜਾ ਰਹੇ ਸਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਭ ਤੋਂ ਪਹਿਲਾਂ ਕਿਸਾਨ ਵੀਰਾਂ ਦੇ ਗੰਨੇ ਦੇ ਬਕਾਏ ਕਿਸਾਨਾਂ ਨੂੰ ਦਿਤੇ ਪੂਰੇ ਪੰਜਾਬ ਦਾ ਹੁਣ ਕੋਈ ਕਿਸਾਨ ਐਸਾ ਨਹੀਂ ਜਿਸ ਦਾ ਗੰਨੇ ਦਾ ਬਕਾਇਆ ਬਾਕੀ ਹੋਵੇ।
ਕੁਦਰਤੀ ਆਫ਼ਤ ਦਾ ਜਵਾਬ ਦਿੰਦਿਆਂ ਬਰਸਟ ਨੇ ਕਿਹਾ ਜਿਨ੍ਹਾਂ ਕਿਸਾਨਾਂ ਦੀ ਫ਼ਸਲ ਕੁਦਰਤੀ ਕ੍ਰੋਪੀ ਗੜੇ, ਹਨੇਰੀ, ਮੀਂਹ ਨਾਲ ਪ੍ਰਭਾਵਿਤ ਹੋਈ ਹੈ ਉਨ੍ਹਾਂ ਦੀਆਂ ਤੁਰੰਤ ਗਿਰਦਾਵਰੀਆਂ ਕਰਵਾ ਕੇ ਨਾਲ ਦੀ ਨਾਲ ਨੁਕਸਾਨ ਦੇ ਪੈਸੇ ਦਿੱਤੇ ਗਏ ਹਨ। ਬਰਸਟ ਨੇ ਕਿਹਾ ਕਾਂਗਰਸ ਪਾਰਟੀ ਦੱਸੇ ਕਿ ਲੋਕ ਸਭਾ ਜਲੰਧਰ ਦਾ ਐਮ ਪੀ ਹੁਣ ਤੱਕ ਕਾਂਗਰਸ ਦਾ ਰਿਹਾ ਉਸ ਨੇ ਹੁਣ ਤੱਕ ਕੀ ਕੰਮ ਕੀਤਾ ? ਜੇਕਰ ਕੁਝ ਕੀਤਾ ਹੀ ਨਹੀਂ ਤਾਂ ਕਾਂਗਰਸ ਪਾਰਟੀ ਵੋਟਾਂ ਕਿਸ ਅਧਾਰ ਤੇ ਮੰਗ ਰਹੀ ਹੈ । ਜਿਹੜੀ ਕਾਂਗਰਸ ਪਾਰਟੀ ਦਾ ਐਮ ਪੀ ਚਾਰ ਸਾਲ ਵਿਚ ਕੁਝ ਨਹੀਂ ਕਰ ਸਕਿਆ ਉਹ ਹੁਣ ਜਿੱਤ ਕੇ ਇਕ ਸਾਲ ਵਿਚ ਕੀ ਕਰ ਲਵੇਗਾ। ਬਰਸਟ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਦਾ ਚਹੇਤਾ ਸੁਸ਼ੀਲ ਕੁਮਾਰ ਰਿੰਕੂ ਲੋਕ ਸਭਾ ਹਲਕਾ ਜਲੰਧਰ ਤੋਂ ਜ਼ਿਮਣੀ ਚੋਣ ਲਈ ਉਤਾਰਿਆ ਹੈ ਲੋਕ ਰਿਕੂ ਨੂੰ ਰਿਕਾਰਡ ਤੋੜ ਵੋਟਾਂ ਨਾਲ ਜਿਤਾਉਣ ਜਲੰਧਰ ਸੋਨੇ ਦੀ ਮੁੰਦਰੀ ਵਿਚ ਜੜੇ ਨਗ ਵਰਗਾ ਬਣਾ ਦਿਆਂਗੇ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly