ਅਸੀਂ ਆਸ ਕਿਸੇ ਤੋ ਕੀ ਰੱਖਣੀ

ਪ੍ਰੀਤ ਸੁੱਖ ਸਰਾਂ

(ਸਮਾਜ ਵੀਕਲੀ)

ਜੋ ਦੁਨੀਆਂ ਨੂੰ ਨਹੀਂ ਪਤਾ
ਅਸੀਂ ਰਾਜ ਲੁਕਾਈ ਬੈਠੇ ਹਾਂ

ਜੋ ਧੱਰਨਿਆਂ ਉੱਤੇ ਪਾਟ ਗਏ
ਅਸੀਂ ਓਹ ਕਾਝ ਲੁਕਾਈ ਬੈਠੇ ਹਾਂ

ਜੋ ਜੇਲ੍ਹਾਂ ਦੇ ਵਿਚ ਬੰਦ ਪਏ
ਅਸੀਂ ਉਹ ਬਾਜ਼ ਲੁਕਾਈ ਬੈਠੇ ਹਾਂ

ਜੋ ਭੁੱਖੇ ਨੰਗਿਆਂ ਨੂੰ ਨਹੀਂ ਮਿਲਿਆ
ਅਸੀ ਉਹ ਨਾਂਜ ਲੁਕਾਈ ਬੈਠੇ ਹਾਂ

ਜੋ ਸਹੀ ਸਿਰਾਂ ਤੇ ਨਹੀ ਚੜ੍ਹੇ
ਅਸੀਂ ਉਹ ਤਾਜ਼ ਲੁਕਾਈ ਬੈਠੇ ਹਾਂ

ਇਹ ਸਰਕਾਰਾਂ ਤੋਂ ਸਾਨੂੰ ਕੀ ਮਿਲੂ
ਅਸੀਂ ਆਸ ਮੁਕਾਈ ਬੈਠੇ ਹਾਂ

ਜੋ ਮੱਲਵਾਂ ਨਾਲ ਨਾ ਅਰਾਮ ਆਏ
ਅਸੀਂ ਉਹ ਜ਼ਖਮ ਲੁਕਾਈ ਬੈਠੇ ਹਾਂ

ਜੋ ਦਿਲ ਸਾਡੇ ਤੋਂ ਕਰੀਬ ਹੋਏ
ਜੋ ਮਾਵਾਂ ਦੇ ਪੁੱਤ ਸ਼ਹੀਦ ਹੋਏ

ਜੋ ਸਾਡੇ ਹੱਕਾਂ ਲਈ ਮਾਰੇ ਗਏ
ਜੋ ਟਾਇਰ ਗਲਾਂ ਚ ਪਾ ਸਾੜੇ ਗਏ

ਕੁੱਝ ਜ਼ੁਲਮ ਸਾਡੇ ਤੇ ਗੁੱਝੇ ਹੋਏ
ਕੁਝ ਕੀਤੇ ਦਿਨ ਦਿਹਾੜੇ ਗਏ

ਸੁੱਖ ਆਸ ਕਿਸੇ ਤੋ ਕੀ ਰੱਖਣੀ
ਜਦ ਆਪਣਿਆਂ ਹੱਥੋਂ ਮਾਰੇ ਗਏ

ਪ੍ਰੀਤ ਸੁੱਖ ਸਰਾਂ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਮਰ ਦਰਦ ਅਤੇ ਘਰੇਲੂ ਇਲਾਜ
Next articleਪ੍ਰੀਤ ਸੁੱਖ ਸਰਾਂ