(ਸਮਾਜ ਵੀਕਲੀ)-ਮਨੁੱਖੀ ਜ਼ਿੰਦਗੀ ਸ਼ਬਦਾਂ ਦੇ ਨਾਲ ਚੱਲਦੀ ਹੈ । ਜਿਸਨੂੰ ਸ਼ਬਦਾਂ ਨਾਲ ਖੇਡਣਾ ਆ ਗਿਆ। ਉਹ ਝੂਠ ਨੂੰ ਸੱਚ ਬਣਾ ਕੇ ਵੇਚ ਸਕਦਾ ਹੈ । ਵੇਚਣ ਵਾਲਾ ਵੇਚੀ ਜਾ ਰਿਹਾ ਦੇਖਣ ਵਾਲਾ ਦੇਸ਼ ਦੇਖ ਰਿਹਾ ਹੈ । ਖੈਰ ਹੁਣ ਵੀ ਸ਼ਬਦਾਂ ਦੇ ਖਿਡਾਰੀ ਥੁੱਕ ਨਾਲ ਵੜੇ ਪਕਾ ਰਹੇ ਹਨ। ਜੋ ਅੜਿਆ ਸੋ ਝੜਿਆ । ਜਿਸਦੀ ਜ਼ਿੰਦਗੀ ਵਿੱਚ ਲਚਕ ਹੋਵੇ ਉਹ ਹੀ ਜਿਉਂਦਾ ਰਹਿ ਸਕਦਾ । ਪੈਤੀਨਾਮੇ ਦਾ ਅਗਲਾ ਅੰਖਰ ਅੈੜਾ ਹੈ ।
ਅਖੇ ‘ਅਹਿਰਨ ਕੱਛੇ ਮਾਰਨੀ, ਸੂਈ ਦਾ ਕਰਨਾ ਦਾਨ, ਸਾਡਾ ਨੇਤਾ ਮੋਦੀ ਮਹਾਨ ਤੇ ਭਾਰਤ ਮਾਤਾ ਕੀ ਸ਼ਾਨ ਹੈ ।
ਇਹ ਹਾਲਤ ਅੱਜ ਮੋਦੀ ਦੀ ਬਣ ਗਈ ਹੈ। ਅਕਲਾਂ ਬਾਝੋਂ ਖੂਹ ਖਾਲੀ ਹੋਣ ਤਾਂ ਅੱਖ ਲੱਗੀ ਤੇ ਮਾਲ ਬੇਗਾਨਾ ਹੁੰਦਾ ਹੈ, ਪਰ ਜਿਨਾਂ ਦਾ ਅੱਗਾ ਹਨੇਰ ਦਾ ਹੋਵੇ ਤਾਂ ਪਿੱਛਾ ਗਿੱਦੜ ਦਾ ਹੁੰਦਾ।
ਜਦੋਂ ਉਹ ਰਾਜ ਕਰਨ ਲੱਗ ਲੱਗ ਜਾਣ ਤਾਂ ‘ਅੰਨੇ ਕੁੱਤੇ‘ਹਿਰਨਾਂ ਦੇ ਸ਼ਿਕਾਰੀ’ ਬਣ ਕੇ ਦੋਵੇਂ ਹੱਥੀ ਲੁੱਟ ਮਚਾਉਂਦੇ ਐ।
ਜਦੋਂ ਕੋਈ ‘ਅਸਮਾਨ ਨੂੰ ਟਾਕੀ ਲਾਉਂਦਾ’ ਹੈ ਤਾਂ ਉਸ ਦੀ ਅਕਲ ਅਕਾਲ ਚਲਾਣਾ ਕਰ ਜਾਂਦੀ ਹੈ। ਫੇਰ ਉਹ ਅੱਖਾਂ ਚੁਰਾਉਣ ਲੱਗਦਾ ਹੈ, ਹੁਣ ਇਹੋ ਹੀ ਹਾਲਤ ਪੰਜਾਬ ’ਚ ਕਾਂਗਰਸ ਦੀ ਬਣੀ ਹੋਈ ਹੈ, ਹੁਣ ਕਾਂਗਰਸੀ ਕਿਸੇ ਨਾਲ ਅੱਖਾਂ ਨਹੀਂ ਮਿਲਾਉਂਦੇ, ਜਿਹੜੇ ਵੋਟਰਾਂ ਨੇ ਉਨਾਂ ਨੂੰ ਅੱਖਾਂ ’ਤੇ ਬਿਠਾਇਆ ਸੀ, ਹੁਣ ਉਹ ਉਨਾਂ ਨੂੰ ਅੱਖਾਂ ਦਿਖਾਉਣ ਲੱਗ ਪਏ ਹਨ.
ਕਾਂਗਰਸੀ ਤੇ ਅਕਾਲੀਆਂ ਦੇ ਵਾਂਗ ਆਮ ਆਦਮੀ ਪਾਰਟੀ ਵਾਲੇ ਵੀ ਸਿਆਸੀ ਆਗੂਆਂ ਦੀਆਂ ਅਗਲੀਆਂ ਪਿਛਲੀਆਂ ਨਹੀਂ ਫਰੋਲਦੇ ਸਗੋਂ ਹੁਣ ਉਹ ਵੀ ਆਪਣਾ ਅੱਗਾ ਸਵਾਰਨ ਲਈ ਲੋਕਾਂ ਦੇ ਅੱਖਾਂ ਵਿੱਚ ਘੱਟਾ ਪਾਉਣ ਲੱਗ ਪਏ ਹਨ। ਲੋਕ ਬੇਵਸ ਹੋਏ, ਹੱਥ ਮੱਲਦੇ ਉਨ੍ਹਾਂ ’ਤੇ ਕਚੀਚੀਆਂ ਵੱਟਦੇ ਹਨ, ਪਰ ਆਪ ਇਹ ਘਿਉਂ ਖਿਚੜੀ ਹੋ ਗਏ ਹਨ। ਮਲੋਟ ਤੇ ਅਬੋਹਰ ਦੇ ਵਿੱਚ ਹੀ ਨਹੀਂ ਹਰ ਥਾਂ ਉਤ ਇਹ ਅੱਖਾਂ ਵੀ ਦਿਖਾਉਦੇ ਹਨ । ਇਹ ਹੁਣ ਦੁੱਧ ਧੋਤੇ ਬਨਣ ਦੇ ਲਈ ਸਰਕਾਰੀ ਦਫਤਰਾਂ ਦੇ ਵਿੱਚ ਜਾ ਕੇ ਲਾਈਵ ਪ੍ਰਸਾਰਣ ਕਰਦੇ ਹਨ । ਇਲਾਹੀ ਹੁਕਮ ਕਰਦੇ ਹਨ । ਇਹ ਨੀਤੀ ਬਹੁਤ ਕਾਰਗਰ ਸਿੱਧ ਹੋਵੇਗੀ । ਹਿੱਸਾ ਪੱਤੀ ਕਈ ਆਗੂ ਏਦਾਂ ਹੀ ਬਟੋਰਦੇ ਰਹੇ ਹਨ ।
ਅਖੇ ਕੱਲ੍ਹ ਦੀ ਭੂਤਨੀ ਸਿਵਿਆ ਵਿੱਚ ਅੱਧ । ਸਰਕਾਰੀ ਸਕੂਲਾਂ , ਹਸਪਤਾਲਾਂ ਤੇ ਦਫਤਰਾਂ ਦੇ ਜਾ ਕੇ ਇਹ ਸੂਰਮੇ ਬਣਦੇ ਹਨ ਤੇ ਆਪਣੇ ਜੁਆਕ ਸਿੱਖਿਆ ਮਾਫੀਏ ਦੇ ਸਕੂਲਾਂ ਵਿੱਚ ਪੜ੍ਹਨ ਭੇਜਦੇ ਹਨ । ਇਲਾਜ ਬਦੇਸ਼ੀ ਕਰਵਾਉਂਦੇ ਹਨ । ਕਹਿਨੀ ਤੇ ਕਥਨੀ ਵਿੱਚ ਫਰਕ ਕੌਣ ਸਮਝੇ । ਲੋਕ ਤਮਾਸ਼ਬੀਨ ਬਣੇ ਦੰਦ ਕੱਢ ਕੇ ਹੱਸਦੇ ਹਨ । ਸ਼ਰਮ ਦੀ ਮਾਂ ਸੰਦੂਕ ਵਿੱਚ ਮੂੰਹ । ਕਿਸੇ ਦੇ ਕੰਨਾਂ ਉਤੇ ਸਰਕੇ ਨਾ ਜੂੰ ।
ਲੋਕਾਂ ਦੇ ਮਸਲਿਆਂ ਨੂੰ ਜਦੋਂ ਕੋਈ ਅੱਖੋਂ ਉਹਲੇ ਕਰਦਾ ਹੈ ਤਾਂ ਲੋਕਾਂ ਦੀਆਂ ਅੱਖਾਂ ਵਿੱਚ ਰੋਹ ਜਾਗਦਾ ਹੈ| ਇਸ ਜਾਗਦੇ ਰੋਹ ਵਿੱਚ ਕਈਆਂ ਦੀ ਨੀਂਦ ਖਰਾਬ ਹੋ ਜਾਂਦੀ ਹੈ। ਜਿਨ੍ਹਾਂ ਨੂੰ ਅੱਖਾਂ ਨਾਲ ਗੱਲ ਕਰਨੀ ਤੇ ਸਮਝਣੀ ਆ ਜਾਵੇ, ਉਹ ਫਿਰ ਹਰ ਕਿਸੇ ਦੇ ਹੱਥਾਂ ਤੇ ਸਰੋਂ ਜਮਾਉਣ ਲੱਗ ਪੈਂਦੇ ਹਨ|
ਲੋਕ ਬੋਲੀ ਹੈ :
ਅੱਖ ਨਾਲ ਗਲ ਕਰਗੀ , ਤੇਰੇ ਬੁੱਲ ਨਾ ਫਰਕਦੇ ਦੇਖੇ ।
ਪੱਲਾ ਮਾਰ ਕੇ ਬੁਝਾ ਗਈ ਦੀਵਾ. ਅੱਖ ਨਾਲ ਗਲ ਕਰਗੀ ।
ਅੱਖ ਲੜਦੀ ਹੈ,ਸੰਤਾਪ ਦਿਲ ਭੋਗਦਾ ਹੈ ਤੇ ਫੇਰ ਰੋੰਦੀਆਂ ਵੀ ਅੱਖਾਂ ਹਨ ।ਇੱਕ ਅੱਖ ਨਾਲ ਦੇਖਣਾ ਹਰ ਕੋਈ ਨਹੀ ਜਾਣਦਾ । ਅੱਖਾਂ ਦਾ ਮਾਰਿਆ ਰਾਂਝਾ ਜੋਗੀ ਹੋ ਜਾਂਦਾ ਹੈ ।
‘ਅੱਖਾਂ ’ਚੋਂ ਪੜ੍ਹਨਾ ਹਰਿਕ ਕਿਸੇ ਦੇ ਵਸਦਾ ਰੋਗ ਨਹੀਂ ਪਰ ਜਿਹੜੇ ਅੱਖਾਂ ਦੇ ਵੈਦ (ਆਸ਼ਕ ) ਨੇ, ਉਹ ਤਾਂ ਅੱਖਾਂ ਵਿੱਚੋਂ ਸੁਰਮਾ ਕੱਢ ਕੇ ਲੈ ਜਾਂਦੇ ਹਨ। ਦੂਜਿਆਂ ਦੀਆਂ ਅੱਖਾਂ ਅੱਡੀਆਂ ਹੀ ਰਹਿ ਜਾਂਦੀਆਂ ਹਨ।
ਇਹ ਪੰਜਾਬ ਦੀ ਹੋਣੀ ਹੈ ਕਿ ਇਹ ਹਮੇਾਂਸ਼ਾ ਅੰਨੇ ਖੂਹ ਵਿੱਚ ਡਿੱਗਦਾ ਹੈ, ਪਰ ਇਸ ਨੂੰ ਖੂਹ ਵਿੱਚੋਂ ਕੱਢਣ ਵਾਲਾ ਕਦੇ ‘ਵੀ ਗੋਰਖ ਨਾਥ’ ਨਹੀਂ ਬਹੁੜਿਆ । ਪੂਰਨ ਵਰਗੇ ਪੁੱਤ ਤੇ ਲੂਣਾ ਵਰਗੀਆਂ ਖੂਹਾਂ ਵਿੱਚ ਨਿੱਤ ਡਿੱਗਦੀਆਂ ਹਨ । ਖੂਹਾਂ ਵਿੱਚ ਪੈਂਦੀਆਂ ਬਹੁੜੀਆਂ ਨੂੰ ਹੁਣ ਕੋਈ ਨਹੀਂ ਸੁਣ ਰਿਹਾ ਹੈ ।
ਚੁੱਪ ਦੀ ਆਵਾਜ਼ ਸੁਣੋ…ਅੰਨ੍ਹੇ ਖੂਹ ਤੋਂ ਡੋਲ ਭਰੋ ।
ਹਰ ਕੋਈ ਅੱਖਾਂ ਨੀਵੀਆਂ ਕਰਕੇ ਕੋਲ ਦੀ ਲੰਘ ਰਿਹਾ ਹੈ। ਲੋਕਾਂ ਵਿੱਚ ਮਾਇਆ ਕੱਠੀ ਕਰਨ ਦੀ ਲੱਗੀ ‘ਅੰਨੀ ਦੌੜ’ ਨੇ ਉਨ੍ਹਾਂ ਦੀ ਜ਼ਿੰਦਗੀ ਦਾ ਆਨੰਦ ਖੋਹ ਲਿਆ ਹੈ। ਉਹ ਅਰਸ਼ ਤੋਂ ਫਰਸ਼ ਤੋਂ ਡਿੱਗ ਕੇ ਫਿਰ ਅੱਕ ਫਲਾਹੀ ਹੱਥ ਮਾਰਦੇ ਹਨ। ਪਰ ਉਨਾਂ ਦੇ ਪੱਲੇ ਖੱਜਲ ਖੁਆਰੀਆਂ ਤੋਂ ਬਿਨਾਂ ਕੱਖ ਵੀ ਨਹੀਂ ਪੈਂਦਾ ।
ਮਰਦੀ ਨੇ ਅੱਕ ਚੱਬਿਆ ਨੀ ਮੈਂ ਹਾਰ ਕੇ ਜੇਠ ਨਾਲ ਲਾਈਆਂ ।
ਹੁਣ ਪੰਜਾਬ ਦੇ ਲੋਕਾਂ ਨੇ ਖੁਦ ਹੀ ਅੱਕ ਚੱਬਿਆ ਹੈ ।
ਬਹੁਗਿਣਤੀ ਲੋਕ ਤਾਂ ਦੋ ਪੁੜਾਂ ਹੇਠ ਆ ਕੇ ਆਟਾ ਹੋ ਰਹੇ ਹਨ, ਪਰ ਉਹ ਜ਼ਿੰਦਗੀ ਦੇ ਅਰਥ ਭੁੱਲ ਕੇ ਨਰਕ ਦੀ ਜੂਨ ਭੋਗਣ ਦੇ ਆਦੀ ਹੋ ਰਹੇ ਹਨ| ਇਸੇ ਕਰਕੇ ਹਰ ਪੰਜ ਸਾਲ ਬਾਅਦ ਉਨ੍ਹਾਂ ਨੂੰ ਕੋਈ ਨਾ ਕੋਈ ਪਾਰਟੀ ‘ਅਟੇਰ’ ਹੀ ਲੈਂਦੀ ਹੈ।
ਜਦੋਂ ਅੱਖਾਂ ਵਿੱਚ ਤੱਕਲੇ ਚੁਬਦੇ ਹਨ, ਫਿਰ ਅੰਦਰੋਂ ਅੰਦਰੀ ਇਹ ਵਿਸ਼ ਘੋਲਦੇ ਹਨ। ਲੋਕਾਂ ਦੀ ਅੰਬ ਵੱਢ ਕੇ ਅੱਕਾਂ ਦੀ ਵਾੜ ਕਰਨ ਦੀ ਆਦਤ ਬਦਲਣੀ ਅਸਮਾਨੋਂ ਤਾਰੇ ਤੋੜ ਲਿਆਉਣ ਵਰਗੀ ਗੱਲ ਬਣ ਗਈ ਹੈ।
ਜਦੋਂ ਲੋਕਾਂ ਨੂੰ ਹਰ ਵਾਰੀ ‘ਅੱਕ ਚੱਬਣਾ’ ਪੈਂਦਾ ਹੈ ਤਾਂ ਫਿਰ ਉਹ ‘ਆਪਣਾ ਆਪ ਵੇਚਣ’ ਲੱਗੇ ਇੱਕ ਪਲ ਨਹੀਂ ਲਾਉਂਦੇ ਕਈਆਂ ਨੂੰ ਅੱਗ ਲਾਉਣ ਤੇ ਬੁਝਾਉਣ ਦੀ ਆਦਤ ਹੁੰਦੀ ਹੈ, ਇਸੇ ਕਰਕੇ ਉਹ ‘ਅੱਗ ਲਾ ਕੇ ਡੱਬੂ ਕੰਧ ਤੇ’ ਕਰਕੇ ਨੌ ਦੋ ਗਿਆਰਾਂ ਹੋ ਜਾਂਦੇ ਹਨ।
ਅੜਬ ਸੁਭਾਅ ਦੇ ਲੋਕਾਂ ਲਈ ਸਦਾ ਹੀ ਮੌਸਮ ਖਰਾਬ ਰਹਿੰਦਾ ਹੈ। ਉਨ੍ਹਾਂ ਵੱਲੋਂ ਹੱਥਾਂ ਨਾਲ ਦਿੱਤੀਆਂ ਗੱਠਾਂ ਨੂੰ ਕਈ ਵਾਰ ‘ਮੂੰਹ ਨਾਲ ‘ਖੋਲ੍ਹਣਾ’ ਪੈਂਦਾ ਹੈ।
ਬਹੁਗਿਣਤੀ ਲੋਕ ਵਾੜ ’ਚ ਬੋਲੀਏ ਫਸਾਉਣ ਦੇ ਆਦੀ ਹੁੰਦੇ ਹਨ, ਉਨ੍ਹਾਂ ਦੀ ਇਹ ਆਦਤ ਕਈ ਵਾਰ ਪੁੱਠੀ ਵੀ ਪੈਂਦੀ ਹੈ। ਪਿੰਡਾਂ ਵਿੱਚ ਅਕਸਰ ਹੀ ਹਰ ਗੱਲ ਵਿੱਚ ਅੜਿੱਕਾ ਅੜਾਉਣ ਵਾਲੇ ਤੇ ਟੁੱਚਰਾਂ ਕਰਨ ਵਾਲਿਆਂ ਦੀ ਭੀੜ ਦੇ ਕਾਰਨ ਕਈ ਵਾਰ ਸਾਂਝੇ ਕੰਮ ਵੀ ਪਿੱਛੇ ਪੈ ਜਾਂਦੇ ਹਨ।
ਇਹ ਘੜੰਮ ਚੌਧਰੀ ਹਰ ਥਾਂ ਪਾਏ ਜਾਂਦੇ ਹਨ । ਇਹਨਾਂ ਦਾ ਕੰਮ ਨਾ ਖੇਡਣਾ ਨਾ ਖੇਡਣ ਦੇਣਾ ਹੁੰਦਾ ਹੈ । ਕਈ ਅੜਬੇੜੇ ਇਹੋ ਜਿਹਾ ਨੂੰ ਪੜ੍ਹਨੇ ਵੀ ਪਾ ਦੇਦੇ ਨੇ ।
ਐੜਾ ਆਪ ਤਾਂ ਕਦੇ ਅੜਵਾਈਆਂ ਕਰਦਾ ਨਹੀਂ, ਇਹ ਊੜੇ ਦਾ ਸਾਥੀ ਹੈ ਪਰ ਊੜੇ ਦੀ ਆੜੇ ਦੇ ਨਾਲ ਨੀ ਬਣਦੀ, ਇਸੇ ਕਰਕੇ ਆੜਾ ਹਰ ਵਾਰ ਅੱਗੇ ਲੱਗ ਕੇ ਹੀ ਖੁਸ਼ ਰਹਿੰਦਾ ਹੈ। ਉਰਦੂ ਦੇ ਚਾਰ ਅੱਖਰ ਨੇ ਜਿਹੜੇ ਆਪਣੀ ਸ਼ਕਲ ਨਹੀਂ ਬਦਲਦੇ। ਉਹ ਹਮੇਸ਼ਾਂ ‘ਕੱਲੇ’ ਰਹਿੰਦੇ ਹਨ। ਐੜਾ ਵੀ ਜਦੋਂ ਅੜਬਪੁਣੇ ਵਿੱਚ ਆਉਂਦਾ ਹੈ ਤਾਂ ਕਈਆਂ ਦੀਆਂ ਛਾਲਾਂ ਚਕਾ ਦੇਂਦਾ ਹੈ।
ਇਸੇ ਕਰਕੇ ਜਿਹੜੇ ਹੁਣ ਅੱਖਾਂ ’ਚ ਪਾਏ ਰੜਕਦੇ ਨਹੀਂ, ਉਨ੍ਹਾਂ ਲਈ ਹੁਣ ਲੋਕ ਹੱਥਾਂ ਉੱਤੇ ਥੁੱਕੀ ਫਿਰਦੇ ਹਨ, ਪਰ ਉਨ੍ਹਾਂ ਦਾ ਇਹ ਗੁੱਸਾ ਹਮੇਸ਼ਾਂ ਢਿੱਡ ਵਿੱਚ ਰਹਿ ਜਾਂਦਾ, ਇਸੇ ਕਰਕੇ ਕਹਿੰਦੇ ਹਨ ਕਿ ਭਾਈ ਐੜੇ ਦਾ ਸਦਾ ਹੀ ਸਤਿਕਾਰ ਕਰੋ| ਊੜੇ ਐੜੇ ਨੂੰ ਪਿਆਰ ਕਰੋ| ਬੰਦਿਆਂਂ ਦਾ ਸਤਿਕਾਰ ਕਰੋ|
ਆੜਾ ਜਦੋਂ ਰਾੜਾ ਲਾਉਣ ਲੱਗ ਗਿਆ ਫੇਰ ਕਈਆਂ ਦੀ ਨਾਨੀ ਯਾਦ ਕਰ ਦੇਵੇਗਾ । ਆੜਾ ਕਿਉਂ ਚੁੱਪ ਹੈ ਈੜੀ ਨੂੰ ਇਸੇ ਗੱਲ ਦਾ ਦੁਖ ਹੈ । ਸੱਸਾ ਕਦੋਂ ਨੂੰਹ ਦੀ ਸੱਸ ਬਣ ਜਾਵੇ ਪਤਾ ਨਹੀਂ ਪਰ ਆੜਾ ਜਰੂਰ ਹੁਣ ਅੜਬ ਬਣੇ ਤੇ ਅਣਖ ਜਗਾਏ । ਵਿਸਾਖੀ ਨੂੰ ਯਾਦ ਕਰੇ । ਕੀ ਤੁਹਾਨੂੰ ਯਾਦ ਹੈ ਆੜਾ ਮੈਨੂੰ ਤੇ ਤੁਹਾਨੂੰ ਪੁੱਛਦਾ ਹੈ । ਜਦੋਂ ਸੀਸ ਤਲੀ ਉਤੇ ਸੀ ?
ਮਨੁੱਖੀ ਜ਼ਿੰਦਗੀ ਸ਼ਬਦਾਂ ਦੇ ਨਾਲ ਚੱਲਦੀ ਹੈ । ਜਿਸਨੂੰ ਸ਼ਬਦਾਂ ਨਾਲ ਖੇਡਣਾ ਆ ਗਿਆ। ਉਹ ਝੂਠ ਨੂੰ ਸੱਚ ਬਣਾ ਕੇ ਵੇਚ ਸਕਦਾ ਹੈ । ਵੇਚਣ ਵਾਲਾ ਵੇਚੀ ਜਾ ਰਿਹਾ ਦੇਖਣ ਵਾਲਾ ਦੇਸ਼ ਦੇਖ ਰਿਹਾ ਹੈ । ਖੈਰ ਹੁਣ ਵੀ ਸ਼ਬਦਾਂ ਦੇ ਖਿਡਾਰੀ ਥੁੱਕ ਨਾਲ ਵੜੇ ਪਕਾ ਰਹੇ ਹਨ। ਜੋ ਅੜਿਆ ਸੋ ਝੜਿਆ । ਜਿਸਦੀ ਜ਼ਿੰਦਗੀ ਵਿੱਚ ਲਚਕ ਹੋਵੇ ਉਹ ਹੀ ਜਿਉਂਦਾ ਰਹਿ ਸਕਦਾ । ਪੈਤੀਨਾਮੇ ਦਾ ਅਗਲਾ ਅੰਖਰ ਅੈੜਾ ਹੈ ।

ਬੁੱਧ ਸਿੰਘ ਨੀਲੋਂ
94643 70823
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly