ਸੜੋਆ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਰਜਿ: ਸੜੋਆ ਵਲੋਂ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਪ੍ਰੀਨਿਰਵਾਣ ਦਿਵਸ ਸੰਬੰਧੀ ਸਮਾਗਮ ਪਿੰਡ ਨਾਨੋਵਾਲ ਕਰਵਾਇਆ ਗਿਆ। ਇਸ ਮੌਕੇ ਬਾਬਾ ਸਾਹਿਬ ਜੀ ਦੇ ਸਰੂਪ ਤੇ ਫੁੱਲ ਮਾਲਾ ਭੇਟ ਕਰਦਿਆਂ ਸ਼੍ਰੀ ਨਾਜਰ ਰਾਮ ਮਾਨ ਪ੍ਰਧਾਨ, ਪ੍ਰਿੰਸੀਪਲ ਪ੍ਰੇਮ ਕੁਮਾਰ ਸਾਹਿਬਾ ਅਤੇ ਸਰਦਾਰ ਲਾਲ ਸਿੰਘ ਮੈਨੇਜਰ ਨੇ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਡਕਰ ਜੀ ਵਲੋਂ ਸਾਨੂੰ ਜੋ ਸੰਵਿਧਾਨ ਦਿੱਤਾ ਗਿਆ ਉਸ ਸੰਵਿਧਾਨ ਸਦਕਾ ਹੀ ਅੱਜ ਦੇਸ਼ ਹਾਕਮ ਸਰਕਾਰਾਂ ਰਾਜ ਪ੍ਰਬੰਧ ਚਲਾ ਰਹੀਆਂ ਹਨ। ਇਸ ਕਰਕੇ ਉਹਨਾਂ ਦੀ ਕੁਰਬਾਨੀ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਮੌਕੇ ਪ੍ਰੋ ਵਰਿੰਦਰ ਬਛੌੜੀ ਅਤੇ ਮਾਸਟਰ ਬਲਵਿੰਦਰ ਨਾਨੋਵਾਲੀਆ ਨੇ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਨਸ਼ਿਆਂ ਦੇ ਕੋਹੜ ਤੋਂ ਬਚਾਈਏ ਅਤੇ ਇਹਨਾਂ ਨੂੰ ਉਚ ਦਰਜੇ ਦੀ ਸਿੱਖਿਆ ਪ੍ਰਦਾਨ ਕਰਵਾਈਏ। ਜਿਸ ਨਾਲ ਉਹ ਵੱਡੇ ਹੋ ਕੇ ਦੇਸ਼ ਦੀ ਵਾਗਡੋਰ ਸੰਭਾਲ ਸਕਣ। ਇਸ ਮੌਕੇ ਸਮੂਹ ਮੈਂਬਰਾਂ ਨੇ ਸੁਸਾਇਟੀ ਦੇ ਦੇ ਮੈਂਬਰ ਸ਼੍ਰੀ ਬਲਵਿੰਦਰ ਚੱਕ ਸਿੰਘਾ ਦੇ ਨਜਦੀਕੀ ਰਿਸ਼ਤੇਦਾਰ ਅਤੇ ਸੁਸਾਇਟੀ ਦੇ ਲਾਈਫ ਮੈਂਬਰ ਰਮੇਸ਼ ਚੰਦ ਰੱਲ ਵਾਸੀ ਝਿੰਗੜਾ ਹਾਲ ਵਾਸੀ ਯੂ ਐਸ ਏ ਦੇ ਸਪੁੱਤਰ ਲਾਈਕੀ ਦੀ ਬੇਵਕਤੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਫੈਸਲਾ ਕੀਤਾ ਕਿ ਸੁਸਾਇਟੀ ਵਲੋਂ ਅਗਲਾ ਅੱਖਾਂ ਦਾ ਆਪ੍ਰੇਸ਼ਨ ਚੈਕਅੱਪ ਕੈਂਪ ਮਾਈਕਲ ਚੰਦ ਰੱਲ ਉਰਫ ਮਾਈਕੀ ਦੀ ਨਿੱਘੀ ਯਾਦ ਵਿੱਚ ਲਗਾਇਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਸਟਰ ਤੇਲੂ ਰਾਮ ਸਾਬਕਾ ਸਰਪੰਚ ਛਦੌੜੀ, ਲੈਕਚਰਾਰ ਰਜਿੰਦਰ ਕੁਮਾਰ, ਵਰਿੰਦਰ ਕੁਮਾਰ, ਰਾਜ ਕੁਮਾਰ ਮਾਲੇਵਾਲ, ਕੈਪਟਨ ਤਰਸੇਮ ਸਿੰਘ ਖੁਰਦਾਂ, ਸੋਹਣ ਸਿੰਘ ਸੈਂਪਲਾ, ਸੁਰਿੰਦਰਪਾਲ ਸਿੰਘ, ਨਰੰਜਣਜੋਤ ਸਿੰਘ, ਗੁਰਦਿਆਲ ਮਾਨ, ਚਰਨਜੀਤ ਆਲੋਵਾਲ, ਚਮਨ ਲਾਲ ਸੜੋਆ, ਮਹਿੰਦਰ ਚੰਦ ਪੋਜੇਵਾਲ, ਸਮਸ਼ੇਰ ਸਿੰਘ ਪੋਜੇਵਾਲ, ਲਾਲ ਸਿੰਘ ਮਾਨ, ਮੋਹਣ ਲਾਲ ਖਰੌੜ, ਅਮਰਜੀਤ ਸਿੰਘ ਹਿਆਤਪੁਰ ਸਿੰਘਾ, ਗੁਰਦੀਪ ਸਿੰਘ, ਭੁਪਿੰਦਰ ਕੁਮਾਰ ਸੜੋਆ, ਸੁਰਜੀਤ ਲਾਲ ਨਾਨੋਵਾਲ ਅਤੇ ਜਗਮੋਹਣ ਸਿੰਘ ਨੌਰਦ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly