ਪਹਿਲਾਂ ਤੋਲੋ ਫਿਰ ਬੋਲੋ

     ਗੁਰਮੀਤ ਸਿੰਘ ਖਾਨਪੁਰੀ

(ਸਮਾਜ ਵੀਕਲੀ)-ਕਿਸੇ ਵੀ ਇਨਸਾਨ ਦੀ  ਪਛਾਣ ਉਸਦੀ ਬੋਲਬਾਣੀ ਤੋਂ ਹੀ ਪਰਖ਼ ਹੋ ਜਾਂਦੀ ਹੈ।  ਜਿੰਨਾ ਚਿਰ ਇਨਸਾਨ ਚੁੱਪ ਰਹਿੰਦਾ ਹੈ ਉਨਾ ਚਿਰ ਉਸਦੀ  ਵਿਦਵਤਾ ਦਾ ਪਰਦਾ ਬਣਿਆ ਰਹਿੰਦਾ ਹੈ l ਹਮੇਸ਼ਾ ਸੰਕੋਚ ਨਾਲ ਹੀ ਬੋਲਣਾ ਚਾਹੀਦਾ ਹੈ ‌ ।ਕਿਹਾ ਵੀ ਗਿਆ ਹੈ ਕਿ ” ਉੱਚਾ ਬੋਲ ਨਾ ਬੋਲੀਏ, ਕਰਤਾਰੋ ਡਰੀਏ “।ਬਿਨਾਂ ਸੋਚੇ ਸਮਝੇ ਕਈ ਵਾਰ ਅਸੀਂ ਇੰਨਾ ਮਾੜਾ ਬੋਲ ਦਿੰਦੇ ਹਨ ਕਿ ਸਾਡੇ ਮਹੱਤਵਪੂਰਨ ਰਿਸ਼ਤੇ ਟੁੱਟਣ ਦੀ ਕਗਾਰ ਤੇ ਆ ਜਾਂਦੇ ਹਨ। ਅਸੀਂ ਕਈ ਵਾਰ ਇਨ੍ਹਾਂ ਕੌੜਾ ਬੋਲ ਦਿੰਦੇ ਹਾਂ ਕਿ ਸਾਹਮਣੇ ਵਾਲਾ ਭੜਕ ਜਾਂਦਾ ਹੈ।ਸਾਨੂੰ ਕੁੱਝ ਵੀ ਬੋਲਣ ਤੋਂ ਪਹਿਲਾਂ ਉਸ ਉੱਤੇ ਵਿਚਾਰ ਕਰ ਲੈਣਾ ਚਾਹੀਦਾ ਹੈ l  ਮਤਲਬ ਹੈ ਕਿ ਥੋੜਾ ਬੋਲੋ, ਪਰ ਸੋਚ ਸਮਝ ਕੇ ਬੋਲੋ। ਇਹ ਨਾ ਹੋਵੇ ਕਿ ਉਲਟਾ ਉੱਥੇ ਸਾਨੂੰ ਦੂਜਿਆਂ ਦੇ ਸਾਹਮਣੇ ਕੋਈ ਜਲੀਲ ਕਰੇ।  ਬੋਲਣ ਤੋਂ ਪਹਿਲਾਂ ਸੋਚ ਸਮਝ ਕੇ ਹੀ ਫੈਸਲਾ ਲੈ ਲੈਣਾ ਚਾਹੀਦਾ ਹੈ ਕਿ ਅਸੀਂ ਕੀ ਬੋਲਣਾ ਹੈ। ਤੇ ਉਨ੍ਹਾਂ ਸ਼ਬਦਾਂ ਦੀ ਇੱਥੇ ਕੀ ਮਹੱਤਤਾ ਹੈ?

ਕਈ ਵਾਰ ਅਸੀਂ ਇੰਨਾ ਬੇਤੁਕਾ ਬੋਲ ਦਿੰਦੇ ਹਨ ਕਿ ਸਾਰੀ ਉਮਰ ਦੇ ਸਬੰਧ ਟੁੱਟ ਜਾਂਦੇ ਹਨ ।ਕਈ ਵਾਰ ਤਾਂ ਇੰਨੀ ਕਾਹਲੀ ਚ ਅਸੀਂ ਇਹ ਨਹੀਂ ਸੋਚਦੇ ਕਿ ਕੀ ਬੋਲਣਾ ਹੈ ਪਰ ਜਦੋਂ ਇਸ ਨਾਲ ਰਿਸ਼ਤਾ ਟੁੱਟ ਜਾਂਦਾ ਹੈ ਤਾਂ ਬਹੁਤ ਪਛਤਾਵਾ ਹੁੰਦਾ ਹੈ ।ਸਾਨੂੰ ਕ੍ਰੋਧ ਵਿੱਚ ਨਹੀਂ ਹੋਣਾ ਚਾਹੀਦਾ ਹੈ। ਸਾਡੇ ਅੰਦਰ ਸਹਿਣਸ਼ੀਲਤਾ ਵਾਲੇ ਗੁਣ ਹੋਣੇ ਚਾਹੀਦੇ । ਜਦੋਂ ਅਸੀਂ ਸੋਚ ਸਮਝ ਕੇ ਬੋਲਦੇ ਹਾਂ ਤਾਂ , ਸੁਣਨ ਵਾਲਾ ਬਹੁਤ ਹੀ ਧਿਆਨ ਨਾਲ ਸੁਣਦਾ ਹੈ ।  “ਸੌ ਵਾਰ ਸੋਚ ਕੇ ਬੋਲੋ ਜਾਂ ਪਹਿਲਾਂ ਤੋਲੋ ਫਿਰ ਵੱਲੋਂ”। ਮਿੱਠਾ ਤੇ ਧੀਰਜ ਨਾਲ ਬੋਲ ਕੇ ਅਸੀਂ ਸਾਰਾ ਜੱਗ ਜਿੱਤ ਸਕਦੇ ਹਾਂ ।
 ਕਈ ਵਾਰ ਸਾਡੇ ਕੰਮਕਾਜ ਸਾਂਝੇ ਵੀ ਹੁੰਦੇ ਹਨ। ਆਪਸੀ ਸਾਂਝ ਵਿੱਚ ਕਈ ਵਾਰ ਆਪਸ ਵਿੱਚ ਮਨ-ਮੁਟਾਵ ਹੋ ਤੇ ਕਈ ਵਾਰ ਸਾਡਾ ਆਪਸ ਵਿੱਚ ਕੋਈ ਮਾਮੂਲੀ ਝਗੜਾ ਹੋ ਜਾਂਦਾ ਹੈ।  ਗੱਲ ਪੰਚਾਇਤਾਂ ਤੱਕ ਪੁੱਜ ਜਾਂਦੀ ਹੈl ਉਹ ਦੋਵੇਂ ਧਿਰਾਂ ਦਾ ਸਮਝੌਤਾ ਕਰਵਾਉਂਦੇ ਹਨ। ਮਾਫ਼ੀ ਤੱਕ ਮੰਗਣੀ ਪੈ ਜਾਂਦੀ ਹੈ।ਫਿਰ ਪਤਾ ਨਹੀਂ ਕੀ-ਕੀ ਬੋਲ ਦਿੰਦੇ ਹਾਂ ਜਿਵੇ ਕਿ ਅਸੀਂ ਸਾਰੀ ਜ਼ਿੰਦਗੀ ਦਾ ਰਿਸ਼ਤਾ ਤੋੜ ਦਿੱਤਾ ਹੋਵੇl
ਬਹੁਤ ਗੰਦੇ ਸ਼ਬਦਾਂ ਦੀ ਵਰਤੋਂ ਕਰਦੇ ਹਾਂ।ਜਦੋਂ ਫਿਰ ਅਸੀਂ ਠੰਢੇ ਹੋ ਜਾਂਦੇ ਹਾਂ ਤਾਂ ਅਹਿਸਾਸ ਹੁੰਦਾ ਹੈ ਅl ਕਿ ਮੈਂ ਫਲਾਣੇ ਬੰਦੇ ਨੂੰ ਬਹੁਤ ਗ਼ਲਤ ਬੋਲਿਆ। ਜਦੋਂ ਕੋਈ ਵੀ ਤਕਰਾਰ ਹੋ ਜਾਵੇ ਤਾਂ ਆਪਣੇ ਆਪ ਨੂੰ ਬਿਜ਼ੀ ਰੱਖੋ। ਸਹਿਣ-ਸ਼ੀਲ ਰਹੋ। ਪਾਣੀ ਪੀਓ।  ਅਕਸਰ ਕਿਹਾ ਵੀ ਜਾਂਦਾ ਹੈ ਕਿ ਤਲਵਾਰ ਦਾ ਜ਼ਖ਼ਮ ਭਰ ਜਾਂਦਾ ਹੈ ,ਪਰ ਜੀਭ ਦਾ ਬੋਲਿਆ ਹੋਇਆ ਬੋਲ ਕਦੇ ਵੀ ਨਹੀਂ ਭਰਦਾ।
ਕਈ ਲੋਕ ਦੇਖਣ ਨੂੰ ਬਹੁਤ ਵਧੀਆ ਹੁੰਦੇ ਹਨ ਤੇ ਪਹਿਰਾਵਾ ਵੀ ਬਹੁਤ ਆਕਰਸ਼ਕ ਹੁੰਦਾ ਹੈ ।ਪਰ ਜ਼ੁਬਾਨ ਇੰਨੀ ਕੌੜੀ ਹੁੰਦੀ ਹੈ ਕਿ ਗੱਲ ਕਰਨ ਨੂੰ ਦਿਲ ਨਹੀਂ ਕਰਦਾ । ਜੋ ਜ਼ਿਆਦਾ ਬੋਲਦਾ ਹੈ ਅਕਸਰ ਉਹ ਪੁਆੜੇ ਦੀ ਜੜ੍ਹ ਵੀ ਬਣ ਸਕਦਾ ।ਕਿਸੇ ਨੇ ਸਹੀ ਕਿਹਾ ਹੈ ਇਹੀ ਜ਼ੁਬਾਨ ਅਰਸ਼ ਤੋਂ ਫਰਸ਼ ਅਤੇ ਫਰਸ਼ ਤੋਂ ਅਰਸ਼ ਤੱਕ ਲੈ ਜਾਂਦੀ ਹੈl
ਕਈ ਲੋਕ ਜਦੋਂ ਜ਼ਰੂਰਤ ਵੀ ਨਹੀਂ ਹੁੰਦੀ,ਬੋਲਦੇ ਨੇ ਅਜਿਹਾ ਬੰਦਾ ਜਿੱਥੇ ਬੈਠਿਆ ਹੋਵੇ ਲੋਕ ਉਸ ਕੋਲ ਬੈਠਣਾ ਵੀ ਪਸੰਦ ਨਹੀਂ ਕਰਦੇ llਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਉਹ ਬੋਲਦੇ ਬਹੁਤ ਘੱਟ ਹਨ ਤੇ ਉਨ੍ਹਾਂ ਦੀ ਅੱਖਾਂ ਬਹੁਤ ਕੁਝ ਬਿਆਨ ਕਰ ਦਿੰਦੀਆਂ ਹਨ। ਜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਦੋਸਤ ,ਕਰੀਬੀ ਰਿਸ਼ਤੇਦਾਰ ਸਾਡੀ ਕਦਰ ਕਰਨ ਤਾਂ ਹਲੀਮੀ ਨਾਲ ਬੋਲੋ, ਤਾਂ ਹੀ ਜ਼ਿੰਦਗੀ ਨੂੰ ਖੁਸ਼ਹਾਲ ਤਰੀਕੇ ਨਾਲ ਜੀਅ ਸਕਦੇ ਹਨ । ਸਾਨੂੰ ਹਮੇਸ਼ਾਂ ਬੋਲ ਬਾਣੀ ਵਿਚ ਸੰਜਮ ਅਤੇ ਪਿਆਰ ਵਰਤਣਾ ਚਾਹੀਦਾ ਹੈ।
   ਗੁਰਮੀਤ ਸਿੰਘ ਖਾਨਪੁਰੀ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਬਾਬਾ ਫਰੀਦ ਜੀ ਬਲੱਡ ਸੇਵਾ ਸੁਸਾਇਟੀ (ਰਜਿ) ਵੱਲੋ ਉਘੇ ਲੇਖਕ ਤੇ ਸਮਾਜਸੇਵੀ ਸ਼ਿਵਨਾਥ ਦਰਦੀ ਨੂੰ ਪ੍ਰੈਸ ਸਕੱਤਰ ਚੁਣਿਆ ਗਿਆ। 
Next articleਸ਼ੁਭ ਸਵੇਰ ਦੋਸਤੋ,