ਸ਼ੰਭੂ ਬੈਰੀਅਰ ’ਤੇ ਰਾਤ ਤੱਕ ਰਿਹਾ ਵਿਆਹ ਵਰਗਾ ਮਾਹੌਲ

ਸ਼ੰਭੂ ਬੈਰੀਅਰ (ਸਮਾਜ ਵੀਕਲੀ) : ਪੰਜਾਬ ਦੇ ਪ੍ਰਵੇਸ਼ ਦੁਆਰ ਵਜੋਂ ਜਾਣੇ ਜਾਂਦੇ ਪਟਿਆਲਾ ਜ਼ਿਲ੍ਹੇ ਦੇ ਘਨੌਰ ਹਲਕੇ ’ਚ ਪੈਂਦੇ ਸ਼ੰਭੂ ਬੈਰੀਅਰ ’ਤੇ ਸ਼ਨਿੱਚਰਵਾਰ ਨੂੰ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਵਿਆਹ ਵਰਗਾ ਮਾਹੌਲ ਰਿਹਾ। ਕੇਂਦਰ ਸਰਕਾਰ ਵੱਲੋਂ ਥੋਪੇ ਗਏ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਬਰੂਹਾਂ ’ਤੇ ਸਾਲ ਤੋਂ ਵੀ ਵੱਧ ਸਮਾਂ ਚੱਲੇ ਮੋਰਚੇ ਨੂੰ ਫ਼ਤਹਿ ਕਰ ਕੇ ਅੱਜ ਸ਼ੰਭੂ ਰਸਤੇ ਪੰਜਾਬ ਪਰਤੇ ਸੰਘਰਸ਼ੀਆਂ ਦਾ ਲੋਕਾਂ ਨੇ ਸ਼ਾਨੋ-ਸ਼ੌਕਤ ਨਾਲ ਸਵਾਗਤ ਕੀਤਾ। ਸ਼ੰਭੂ ਬੈਰੀਅਰ ’ਤੇ ਕਿਸਾਨ-ਮਜ਼ਦੂਰ ਏਕਤਾ ਅਤੇ ਜਿੱਤ ਨੂੰ ਸਮਰਪਿਤ ਗੂੰਜਾਊ ਨਾਅਰੇ ਤੇ ਜੈਕਾਰੇ ਲੱਗੇ। ਇਸ ਮੌਕੇ ਵਿਸ਼ੇਸ਼ ਸਵਾਗਤੀ ਗੇਟ ਵੀ ਬਣਾਇਆ ਗਿਆ ਸੀ। ਕਿਧਰੇ ਡੀਜੇ ’ਤੇ ਕਿਸਾਨੀ ਅਤੇ ਜਿੱਤ ਨੂੰ ਸਮਰਪਿਤ ਗੀਤ ਚੱਲ ਰਹੇ ਸਨ, ਕਿਧਰੇ ਲੋਕ ਢੋਲ ਦੀ ਥਾਪ ’ਤੇ ਭੰਗੜੇ ਪਾ ਰਹੇ ਸਨ ਤੇ ਕਿਧਰੇ ਬੈਂਡ ਵਾਜੇ ਵੱਜ ਰਹੇ ਸਨ। ਰਾਤ ਤੱਕ ਪਟਾਕੇ ਅਤੇ ਆਤਿਸ਼ਬਾਜ਼ੀਆਂ ਚੱਲਦੀਆਂ ਰਹੀਆਂ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੋਰਚਾ ਫਤਹਿ ਕਰਕੇ ਜਸ਼ਨ ਮਨਾਉਂਦੇ ਘਰਾਂ ਨੂੰ ਪਰਤੇ ਕਿਸਾਨ
Next articleਦੇਸ਼ ਵਾਸੀਆਂ ਤੇ ਪੰਜਾਬੀਆਂ ਨੂੰ ਮੁਬਾਰਕ : ਰਾਜੇਵਾਲ