ਮੋਗਾ ਵਿੱਚ ਨਕਾਬਪੋਸ਼ ਕਾਰ ਸਵਾਰਾਂ ਵੱਲੋਂ ਵਿਆਹੁਤਾ ਅਗਵਾ

ਮੋਗਾ (ਸਮਾਜ ਵੀਕਲੀ):  ਸੜਕ ਕਿਨਾਰੇ ਬੈਠੀ ਇੱਕ ਵਿਆਹੁਤਾ ਨੂੰ ਅਗਵਾ ਕਰਨ ਦੇ ਦੋਸ਼ ਹੇਠ ਪੁਲੀਸ ਨੇ ਚਾਰ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪ੍ਰਤੱਖਦਰਸ਼ੀਆਂ ਮੁਤਾਬਕ ਇੱਕ ਲੜਕੀ ਲਾਲ ਸਿੰਘ ਰੋਡ ਕਿਨਾਰੇ ਬੈਠੀ ਸੀ। ਇਸ ਦੌਰਾਨ ਹਰਿਆਣਾ ਰਾਜ ਦੀ ਰਜਿਸਟਰੇਸ਼ਨ ਨੰਬਰ ਵਾਲੀ ਅਲਟੋ ਕਾਰ ’ਤੇ ਆਏ ਨਕਾਬਪੋਸ਼ ਨੌਜਵਾਨ ਉਸ ਨੂੰ ਜਬਰੀ ਕਾਰ ’ਚ ਬਿਠਾ ਕੇ ਫਰਾਰ ਹੋ ਗਏ। ਕਾਰ ਵਿੱਚ ਤਿੰਨ ਨਕਾਬਪੋਸ਼ ਨੌਜਵਾਨ ਅਤੇ ਇੱਕ ਔਰਤ ਸਵਾਰ ਸਨ। ਥਾਣਾ ਸਿਟੀ ਦੱਖਣੀ ਦੇ ਮੁਖੀ ਇੰਸਪੈਕਟਰ ਲਛਮਣ ਸਿੰਘ ਢਿੱਲੋਂ ਨੇ ਦੱਸਿਆ ਕਿ ਲੜਕੀ ਆਪਣੇ ਭਰਾ ਨਾਲ ਫ਼ਿਰੋਜ਼ਪੁਰ ਤੋਂ ਮੋਗਾ ਆਈ ਸੀ। ਉਹ ਦੋ ਬੱਚਿਆਂ ਦੀ ਮਾਂ ਹੈ। ਪਹਿਲਾਂ ਉਸ ਦਾ ਵਿਆਹ ਲੁਧਿਆਣਾ ਵਾਸੀ ਨੌਜਵਾਨ ਨਾਲ ਹੋਇਆ ਸੀ। ਉਸ ਦੀ ਮੌਤ ਹੋਣ ਤੋਂ ਬਾਅਦ ਉਸ ਨੇ ਦੂਜਾ ਵਿਆਹ ਫਿਰੋਜ਼ਪੁਰ ਵਾਸੀ ਨਾਲ ਕਰਵਾ ਲਿਆ। ਮਗਰੋਂ ਘਰੇਲੂ ਝਗੜੇ ਕਾਰਨ ਉਹ ਅਲੱਗ ਰਹਿਣ ਲੱਗ ਪਈ। ਕਰੀਬ 7-8 ਮਹੀਨੇ ਤੋਂ ਉਹ ਮੋਗਾ ਵਿੱਚ ਇਕ ਔਰਤ ਦੇ ਘਰ ਕੰਮ ਕਰ ਰਹੀ ਸੀ ਅਤੇ ਭਰਾ ਨਾਲ ਆਪਣੇ ਕੰਮ ਦੇ ਪੈਸੇ ਲੈਣ ਆਈ ਸੀ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤ ਤੇ ਫਰਾਂਸ ਦੇ ਸਬੰਧ ਅਚਾਨਕ ਆਈਆਂ ਤਬਦੀਲੀਆਂ ਤੋਂ ਮੁਕਤ: ਜੈਸ਼ੰਕਰ
Next articleਜਲੰਧਰ ਦੇ ਇੱਕੋ ਪਰਿਵਾਰ ਦੇ ਤਿੰਨ ਬੱਚੇ ਯੂਕਰੇਨ ਵਿੱਚ ਫਸੇ