ਗੁਰੂ ਹਰਕ੍ਰਿਸ਼ਨ ਪਬਲਿਕ ‘ਚ ਨਾਰੀ ਸ਼ਕਤੀ ‘ਤੇ ਵੈਬੀਨਾਰ

ਕਪੂਰਥਲਾ, ( ਕੌੜਾ )-  ਸ਼ੀ੍ ਗੁਰੂ ਹਰਕ੍ਰਿਸ਼ਨ ਪਬਲਿਕ ਸੈਕੰਡਰੀ ਸਕੂਲ ਸੁਲਤਾਨਪੁਰ ਲੋਧੀ ਵਿਖੇ ਐਨ.ਸੀ.ਸੀ. ਕੈਡਿਟ ਦੇ ਲਈ ਨਵੀਂ ਰੌਸ਼ਨੀ ਵੂਮਨ ਐਮਪਾਵਰਮੈਂਟ ਸਕੀਮ ਵਿਸ਼ੇ ‘ਤੇ ਅਧਾਰਿਤ ਵੈਬੀਨਾਰ ਕਰਵਾਇਆ ਗਿਆ। ਜਿਸ ਵਿੱਚ ਮੈਡਮ ਰਮਨਪ੍ਰੀਤ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਨਵੀਂ ਰੌਸ਼ਨੀ ਸਕੀਮ ਇੱਕ ਕੇਂਦਰੀ ਸੈਕਟਰ ਸਕੀਮ ਹੈ, ਜਿਸ ਦੇ ਅਧੀਨ 18 ਤੋਂ 65 ਸਾਲ ਦੇ ਉਮਰ ਦੀਆਂ ਘੱਟ ਗਿਣਤੀ ਦੇ ਸਮੁਦਾਇ ਦੀਆਂ ਔਰਤਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ । ਇਹ ਸਕੀਮ ਦੇਸ਼ ਭਰ ਵਿੱਚ ਗੈਰ ਸਰਕਾਰੀ ਸੰਗਠਨਾ ਅਤੇ ਹੋਰ ਵੱਖ-ਵੱਖ ਸਿਵਲ ਸੋਸਾਇਟੀਆਂ ਦੀ ਮਦਦ ਦੇ ਨਾਲ ਘੱਟ ਗਿਣਤੀ ਔਰਤਾਂ ਨੂੰ ਸ਼ਕਤੀ ਪ੍ਰਦਾਨ ਕਰਦੀ ਹੈ। ਐਨ ਸੀ ਸੀ ਕੈਡਿਟ ਵੱਲੋਂ ਵੀ ਇਸ ਵੈਬੀਨਾਰ ਰਾਹੀਂ ਔਰਤਾਂ ਦੇ ਸਸ਼ਕਤੀਕਰਨ ਦੇ ਸਬੰਧੀ ਭਾਸ਼ਣ ਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਨਵੀਂ ਰੌਸ਼ਨੀ ਪੋ੍ਗਰਾਮ ਦਾ ਮੁੱਖ ਉਦੇਸ਼ ਅੋਰਤਾਂ ਦੇ ਸ਼ਸ਼ਕਤੀਕਰਨ ਦੁਆਰਾ ਨਾ ਕੇਵਲ ਉਨ੍ਹਾਂ ਨੂੰ ਸਮਾਨਤਾ ਪ੍ਦਾਨ ਕਰਨਾ ਹੈ, ਬਲਕਿ ਗਰੀਬੀ ਵਿੱਚ ਕਮੀ, ਆਰਥਿਕ ਵਿਕਾਸ ਅਤੇ ਨਾਗਰਿਕ ਸਮਾਜ ਨੂੰ ਵੀ ਮਜ਼ਬੂਤ ਬਨਾਉਣਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਹਿਤ ਅਕਾਦਮੀ, ਪਟਿਆਲਾ ਵੱਲੋਂ ਚਾਰ ਕਵੀਆਂ ਦੀ ਕਵਿਤਾ ਤੇ ਗੋਸ਼ਟੀ-
Next articleਸੀਐਚਸੀ ਫੱਤੂਢੀਂਗਾ ਵਿਖੇ ਤੰਬਾਕੂਨੋਸ਼ੀ ਸਬੰਧੀ ਗਤੀਵਿਧੀਆਂ ਕਰਵਾਈਆਂ