ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅੱਜ ਇੱਥੇ ਸੁਹਿਰਦ ਸਾਹਿਤ ਦੇ ਕਹਾਣੀਕਾਰ ਰਮੇਸ਼ ਬੇਧੜਕ ਦੀ ਭੈਣ-ਭਰਾ ਦੀ ਮਹੱਤਤਾ ਦੱਸਦੀ ਕਹਾਣੀ ‘‘ਰੱਖੜੀ” ਤੇ ਅਧਾਰਤ ਅਸ਼ੋਕ ਪੂਰੀ ਦੀ ਨਿਰਦੇਸ਼ਤ ਵੈੱਬ ਫਿਲਮ ਦੇ ਇੱਕ ਸਾਲ ਪੂਰਾ ਹੋਣ ਤੇ ਸ਼੍ਰੀ ਗਰੇਸਾ ਫਿਲਮਸ ਵੱਲੋਂ ਇੱਕ ਸਮਾਗਮ ਕੀਤਾ ਗਿਆ। ਜਿਸ ਵਿੱਚ ਸਮਾਜ ਸੇਵਕ ਡਾਕਟਰ ਹਰਜਿੰਦਰ ਸਿੰਘ ਓਬਰਾਏ, ਐਡਵੋਕੇਟ ਐਸ.ਪੀ ਰਾਣਾ, ਐਲੀ ਰਮੇਸ਼ ਕੁਮਾਰ ਡਿਸਟ੍ਰਿਕ ਗਵਰਨਰ ਅਲਾਂਇਸ ਕਲੱਬ ਇੰਟਰਨੈਸ਼ਨਲ ਡਿਸਟ੍ਰਿਕ-119 ਵਿਸ਼ੇਸ਼ ਤੌਰ ਤੇ ਪੁੱਜੇ। ਇਸ ਪ੍ਰੋਗਰਾਮ ਦੇ ਮੁੱਖ ਪ੍ਰੰਬਧਕ ਅਮ੍ਰਿਤ ਲਾਲ ਅਤੇ ਕਮਲਜੀਤ ਸਿੰਘ ਬੇਧੜਕ ਸਨ। ਪ੍ਰੋਗਰਾਮ ਦੇ ਸ਼ੁਰੂ ਵਿੱਚ ‘‘ਰੱਖੜੀ” ਦੇ ਨਿਰਦੇਸ਼ਕ ਅਸ਼ੋਕ ਪੂਰੀ ਨੇ ਦੱਸਿਆ ਕਿ ਡੀ.ਡੀ. ਪੰਜਾਬੀ ਵੱਲੋਂ ਪਿਛਲੀ ਰੱਖੜੀ ਦੇ ਮੌਕੇ ਤੇ ਰਿਲੀਜ਼ ਕੀਤੀ ਗਈ ਫਿਲਮ ਹੁਣ ਓ.ਟੀ.ਟੀ ਦੇ ਪਲੇਟਫਾਰਮ ਸਿਨੇਬੋਕਸ ਪ੍ਰਾਈਮ ਤੇ ਸਾਰੀ ਦੁਨੀਆ ਵਿਚ ਦਿਖਾਈ ਜਾਵੇਗੀ। ਜਿਸ ਲਈ ਇਸ ਦੀ ਸਾਰੀ ਟੀਮ ਵਧਾਈ ਦੀ ਪਾਤਰ ਹੈ। ਇਸ ਮੌਕੇ ਤੇ ਡਾ.
ਕਟਰ ਓਬਰਾਏ ਨੇ ਦੱਸਿਆ ਕਿ ਚੰਗੇ ਸਾਹਿਤ ਦਾ ਫਿਲਮਾਂਕਨ ਕਰਕੇ ਸਮਾਜ ਨੂੰ ਦਿਖਾਉਣਾ ਇੱਕ ਵੱਡਾ ਉੱਦਮ ਹੈ। ਜਿਸ ਤੋਂ ਅੱਜ ਦੀਆਂ ਸਰਕਾਰਾਂ ਵੀ ਹੱਥ ਪਿਛੇ ਕਰ ਚੁੱਕੀਆ ਹਨ। ਹੁਣ ਸਮਾਜ ਦੀ ਡਿਊਟੀ ਬਣਦੀ ਹੈ ਕਿ ਇਨ੍ਹਾ ਉਪਰਾਲਿਆਂ ਨੂੰ ਸਫਲ ਹੋਣ ਲਈ ਨਾਲ ਖੜ੍ਹੇ। ਇਸ ਮੌਕੇ ਤੇ ਫਿਲਮ ਦੇ ਕਲਾਕਾਰ ਗੁਰਮੇਲ ਧਾਲੀਵਾਲ, ਰਮੇਸ਼ ਬੇਧੜਕ ਅਤੇ ਅਸ਼ੋਕ ਪੂਰੀ ਨੂੰ ਸਿਰੋਪਾ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਪ੍ਰੋਗਰਾਮ ਦੇ ਅਖੀਰ ਵਿਚ ਸ਼੍ਰੀ ਗਰੇਸਾ ਫਿਲਮਸ ਵੱਲੋਂ ਐਡਵੋਕੇਟ ਐਸ.ਪੀ ਰਾਣਾ ਅਤੇ ਡਾਕਟਰ ਹਰਜਿੰਦਰ ਸਿੰਘ ਓਬਰਾਏ ਨੇ ਕਹਾਣੀਕਾਰ ਰਮੇਸ਼ ਬੇਧੜਕ ਨੂੰ ਇੱਕ ਦੋਸ਼ਾਲਾ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਰਮੇਸ਼ ਬੇਧੜਕ ਨੇ ਦੱਸਿਆ ਕਿ ਉਨ੍ਹਾਂ ਦੀ ਦੂਸਰੀ ਕਹਾਣੀ ਜੋ ਕਿ ਪੇਂਡੂ ਸਮਾਜ ਦੇ ਗਰੀਬ ਘਰ ਦੀਆਂ ਮਜਬੂਰੀਆਂ ਅਤੇ ਘਰ ਦੀ ਲੋੜ ਮੱਝ ਨੂੰ ਉਜਾਗਰ ਕਰਦੀ ਕਹਾਣੀ ‘‘ਭੂਆ ਦੀ ਮੱਝ” ਦਾ ਵੀ ਜਲਦੀ ਹੀ ਅਸ਼ੋਕ ਪੂਰੀ ਦੇ ਨਿਰਦੇਸ਼ਨ ਹੇਠ ਫਿਲਮਾਕਨ ਕੀਤਾ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly