ਨਵੀਂ ਦਿੱਲੀ (ਸਮਾਜ ਵੀਕਲੀ): ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕੋਵਿਡ-19 ਦੀ ਡੈਲਟਾ ਕਿਸਮ ਦੇ ਮੂਲ ਬਾਰੇ ਬਹੁਤ ਸਾਰੇ ਲੇਖ ਅਤੇ ਸਮੱਗਰੀ ਜਨਤਕ ਹੈ ਅਤੇ ਉਹ ਸਾਜ਼ਿਸ਼ ਦੀ ਥਿਊਰੀ ਨਾਲੋਂ ਮਹਾਮਾਰੀ ਨਾਲ ਨਜਿੱਠਣ ’ਤੇ ਧਿਆਨ ਕੇਂਦਰਿਤ ਕਰਨਗੇ। ਸਿਖਰਲੀ ਅਦਾਲਤ ਨੇ ਇਹ ਟਿੱਪਣੀ ਉਸ ਪਟੀਸ਼ਨ ਨੂੰ ਖਾਰਜ ਕਰਦਿਆਂ ਕੀਤੀ ਜਿਸ ’ਚ ਮੰਗ ਕੀਤੀ ਗਈ ਸੀ ਕਿ ਕੇਂਦਰ ਨੂੰ ਕੌਮਾਂਤਰੀ ਟਾਸਕ ਫੋਰਸ ਬਣਾਉਣ ਦੇ ਨਿਰਦੇਸ਼ ਦਿੱਤੇ ਜਾਣ ਤਾਂ ਜੋ ਡੈਲਟਾ ਕਿਸਮ ਫੈਲਣ ਦੇ ਕਾਰਨਾਂ ਦਾ ਪਤਾ ਲਾਇਆ ਜਾ ਸਕੇ ਕਿਉਂਕਿ ਕੋਵਿਡ-19 ਦੀ ਦੂਜੀ ਲਹਿਰ ਲਈ ਇਹ ਕਿਸਮ ਘਾਤਕ ਸਾਬਿਤ ਹੋਈ ਹੈ। ਬੈਂਚ ਨੇ ਪਟੀਸ਼ਨਰ ਐੱਨਜੀਓ ‘ਅਭਿਨਵ ਭਾਰਤ ਕਾਂਗਰਸ’ ਅਤੇ ਉਸ ਦੇ ਪ੍ਰਧਾਨ ਪੰਕਜ ਕੇ ਫੜਨਵੀਸ ਨੂੰ ਕਿਹਾ ਕਿ ਉਹ ਟਾਸਕ ਫੋਰਸ ਦੇ ਗਠਨ ਲਈ ਸਰਕਾਰ ਕੋਲ ਪਹੁੰਚ ਕਰਨ। ਉਨ੍ਹਾਂ ਕਿਹਾ ਕਿ ਅਦਾਲਤ ਕੋਲ ਚੀਨ ਜਾਂ ਅਮਰੀਕਾ ਦੇ ਨਾਗਰਿਕਾਂ ਨੂੰ ਟਾਸਕ ਫੋਰਸ ’ਚ ਸ਼ਾਮਲ ਕਰਨ ਦਾ ਕੋਈ ਅਧਿਕਾਰ ਪ੍ਰਾਪਤ ਨਹੀਂ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly