ਅਸੀਂ ਲੁੱਟਾਂਗੇ ਜਰੂਰ

ਰੋਮੀ ਘੜਾਮੇਂ ਵਾਲ਼ਾ

(ਸਮਾਜ ਵੀਕਲੀ)

ਖੜ੍ਹਦੇ ਆਂ ਜਿੰਨੇ ਸਾਰੇ ਸਕਦੇ ਨਾ ਟਿਕ।
ਸਾਨੂੰ ਵੀ ਪਤਾ ਏ ਕੋਈ ਜਿੱਤਣਾ ਏ ਇੱਕ।
ਬੱਸ ਏਸ ਗੱਲ ਤੋਂ ਨਾ ਕਾਣੀ ਵੰਡ ਰੱਖਿਉ….।
ਅਸੀਂ ਲੁੱਟਾਂਗੇ ਜਰੂਰ ਜਾਰੀ ਫੰਡ ਰੱਖਿਉ।
ਜਾਰੀ ਫੰਡ ਰੱਖਿਉ।

ਦੋ ਕੁ ਸੌ ਨੇ ਪਿੰਡ ਇੱਕ ਹਲਕੇ ਦੇ ਵਿੱਚ ਜੀ।
ਲੱਖ ਕੁ ਪ੍ਰਤੀ ਲਈਏ ਦੋ ਕਰੋੜ ਖਿੱਚ ਜੀ।
ਅੱਗੇ ਦੱਸਦੇ ਆਂ ਹੋਰ ਜਰਾ ਠੰਡ ਰੱਖਿਉ….।
ਅਸੀਂ ਲੁੱਟਾਂਗੇ ਜਰੂਰ ਜਾਰੀ ਫੰਡ ਰੱਖਿਉ।
ਜਾਰੀ ਫੰਡ ਰੱਖਿਉ।

ਭ੍ਰਿਸ਼ਟ ਅਧਿਕਾਰੀਉ ਤੇ ਨਸ਼ੇ ਦੇ ਵਪਾਰੀਉ।
ਸੱਟੇ, ਲਾਟਰੀ ਤੇ ਮਾਈਨਿੰਗ ਕਾਰੋਬਾਰੀਉ।
ਤੁਸੀ ਬਾਕੀਆਂ ਦੇ ਨਾਲ਼ੋਂ ਮੋਟੀ ਪੰਡ ਰੱਖਿਉ….।
ਅਸੀਂ ਲੁੱਟਾਂਗੇ ਜਰੂਰ ਜਾਰੀ ਫੰਡ ਰੱਖਿਉ।
ਜਾਰੀ ਫੰਡ ਰੱਖਿਉ।

ਕਾਰਨ ਹੈ ਇਹ ਸਾਡੀ ਟਿਕਟਾਂ ਦੀ ਭੁੱਖ ਜੀ।
ਮਰੋ ਭਾਵੇਂ ਜੀਉ ਨਹੀਉਂ ਥੋਡਾ ਕੋਈ ਦੁੱਖ ਜੀ।
ਗੱਲ ਰੋਮੀ ਦੀ ਘੜਾਮੇਂ ਬੰਨ੍ਹ ਗੰਢ ਰੱਖਿਉ….।
ਅਸੀਂ ਲੁੱਟਾਂਗੇ ਜਰੂਰ ਜਾਰੀ ਫੰਡ ਰੱਖਿਉ।
ਜਾਰੀ ਫੰਡ ਰੱਖਿਉ।

ਰੋਮੀ ਘੜਾਮੇਂ ਵਾਲ਼ਾ।
98552-81105

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁਣ ਭਗਤ ਸਿਆ
Next articleਸਿਆਸੀ ਖੁੰਭ