ਸ਼ੁਭ ਸਵੇਰ ਦੋਸਤੋ,

ਹਰਫੂਲ ਸਿੰਘ

(ਸਮਾਜ ਵੀਕਲੀ)

ਅਸਲ ਵਿਚ ਗਿਆਨ ਉਹ ਹੁੰਦਾ ਹੈ, ਜੋ ਵਰਤਮਾਨ ਨੂੰ ਠੀਕ ਤਰ੍ਹਾਂ ਸਮਝ ਅਤੇ ਪੜ੍ਹ ਸਕੇ, ਫੈਸਲਾ ਪ੍ਰਸਥਿਤੀਆਂ ਅਨੁਸਾਰ ਲਵੇ।
ਕੁੱਝ ਹੱਦ ਤੱਕ ਸਾਡੀ ਸੋਚ ਦਾ ਬਦਲਣਾ ਕੁਦਰਤ ਦੇ ਨਿਯਮਾਂ ਅਨੁਸਾਰ ਹੁੰਦਾ ਹੈ। ਪਰ ਹੱਦਾਂ-ਬੰਨੇ ਟੱਪ ਜਾਣਾ ਤਾਂ ਸਾਡੀ ਮਾੜੀ ਮਾਨਸਿਕਤਾ ਦਾ ਨਤੀਜਾ ਹੁੰਦਾ ਹੈ।

ਬੁੱਧੀ ਦੀ ਇੱਕ ਸੀਮਾ ਹੁੰਦੀ ਹੈ, ਪਰ ਮੂਰਖਤਾਂ ਦੀ ਕੋਈ ਸੀਮਾ ਨਹੀਂ ਹੁੰਦੀ, ਇਸਦਾ ਪ੍ਰਤੱਖ ਸਬੂਤ ਅੱਜ-ਕੱਲ੍ਹ ਸੋਸ਼ਲ ਮੀਡੀਆ ਤੇ ਆ ਰਹੀਆਂ ਵੀਡੀਓ/ਫੋਟੋਂ ਤੋਂ ਆਮ ਵੇਖਣ ਨੂੰ ਮਿਲ ਜਾਂਦਾ ਹੈ।

ਉਮਰ ਦੇ ਵਧਣ ਨਾਲ ਕੋਈ ਸਿਆਣਾ ਨਹੀਂ ਹੋ ਜਾਂਦਾ, ਇਹ ਤਾਂ ਬਚਪਨ ਵਿਚ ਹੀ ਪੁੰਗਰ ਆਉਂਦੀ ਹੈ। ਪਰ ਹਾਂ ਵੱਡੀ ਉਮਰ ਦੇ ਅਕਲਮੰਦ ਲੋਕਾਂ ਨੂੰ ਇਹ ਸਮਝ ਜ਼ਰੂਰ ਹੁੰਦੀ ਹੈ ਕਿ ਦੁਨੀਆਂ ਸਾਹਮਣੇ ਬਿਨਾਂ ਕੁਰਲਾਏ ਆਪਣੇ ਦਰਦ ਨੂੰ ਕਿਵੇਂ ਝੱਲਣਾ ਹੈ।

ਸਾਡੀ ਮਨੁੱਖੀ ਜ਼ਿੰਦਗੀ ਸਾਨੂੰ ਉਸ ਅਕਾਲ ਪੁਰਖ ਦਾ ਬਖਸ਼ਿਆ ਬੇਸ਼ਕੀਮਤੀ ਤੋਹਫ਼ਾ ਹੈ ਤੇ ਇਸਨੂੰ ਸਹੀ ਅਰਥਾਂ ‘ਚ ਜਿਉਣ ਲਈ ਦਿਮਾਗ਼ ਦਾ ਰੌਸ਼ਨ ਤੇ ਮਾਨਸਿਕਤਾ ਦਾ ਤੰਦਰੁਸਤ ਹੋਣਾ ਬਹੁਤ ਹੀ ਜ਼ਰੂਰੀ ਹੈ। ਮੈਂ ਆਪਣੇ ਸਮਾਜਿਕ ਦਾਇਰੇ ਵਿੱਚ ਅਨੇਕਾਂ ਐਸੇ ਲੋਕ ਵੇਖੇ ਨੇ ਜੋ ਆਰਥਿਕਤਾ ਵਧੀਆ ਹੋਣ ਦੇ ਬਾਵਜੂਦ ਵੀ ਸਿਰਫ਼ ਮਾੜੀ ਤੇ ਬਿਮਾਰ ਸੋਚ ਕਾਰਣ ਨਰਕ ਭੋਗ ਰਹੇ ਹਨ।

ਅੱਜ ਦੁਨੀਆਂ ਸਾਡੀ ਮੁੱਠੀ ਵਿਚ ਆ ਗਈ ਹੈ, ਸੋ ਸੋਹਣਿਓ ਵੀਰੋ, ਭੈਣੋ, ਦੋਸਤੋ ਤੇ ਬਾਕੀ ਸਾਰਿਓ, ਕੋਈ ਵੀ ਕੰਮ ਕਰਨ ਤੋਂ ਪਹਿਲਾਂ ਸੋਚਣਾ ਸਿਆਣਪ ਦੀ ਨਿਸ਼ਾਨੀ ਹੈ, ਕੰਮ ਕਰਦੇ ਸਮੇਂ ਸੋਚਦੇ ਰਹਿਣਾ ਚੌਕਸੀ ਤੇ ਕੰਮ ਕਰ ਚੁੱਕਣ ਤੋਂ ਬਾਅਦ ਸੋਚਣਾ ਸਾਡੀ ਸਭ ਤੋਂ ਵੱਡੀ ਮੂਰਖਤਾ ਹੁੰਦੀ ਹੈ। ਸੋ ਹਾੜੇ ਆਪਾਂ ਮੋਬਾਇਲ ਦੀ ਵਰਤੋ ਕਰਨੀ ਸਿੱਖੀਏ, ਇਹ ਮਾੜੀ ਚੀਜ਼ ਨਹੀਂ ਗਿਆਨ ਦਾ ਸਾਗਰ ਹੈ, ਪਰ ਸਾਡੀ ਗਿਰੀ ਹੋਈ ਮਾਨਸਿਕਤਾ ਨੇ ਇਸ ਦੇ ਜ਼ਰੀਏ ਬਹੁਤ ਹੱਸਦੇ ਵੱਸਦੇ ਘਰ ਉਜਾੜ ਦਿੱਤੇ, ਬਹੁਤਿਆਂ ਨੂੰ ਮੌਤ ਵੱਲ ਧੱਕ ਦਿੱਤਾ, ਜੋ ਬਹੁਤ ਦੁੱਖਦਾਈ ਹੈ।

ਅਕਲ ਵਰਗੀ ਕੋਈ ਹੋਰ ਸ਼ੈਅ ਨਹੀਂ, ਜੇ ਇਸ ਦੀ ਵਰਤੋਂ ਸਹੀ ਕਰੀਏ, ਇਹ ਸਵਰਗ ਨੂੰ ਨਰਕ ਤੇ ਨਰਕ ਨੂੰ ਸਵਰਗ ਵਿਚ ਬਦਲਣ ਦੀ ਤਾਕਤ ਰੱਖਦੀ ਹੈ।

ਹਰਫੂਲ ਸਿੰਘ ਭੁੱਲਰ

ਮੰਡੀ ਕਲਾਂ 9876870157

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਾਤਾਵਰਨ, ਭ੍ਰਿਸ਼ਟਾਚਾਰ ਅਤੇ ਮਨੁੱਖ।
Next articleCentre’s fresh instructions on new NSAP beneficiaries to open floodgate of corruption in Bengal: Suvendu