ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਕਾਂਗਰਸ ’ਚ ਚੱਲ ਰਹੀ ਖਿੱਚੋਤਾਣ ਦਰਮਿਆਨ ਪਾਰਟੀ ਦੀ ਸੀਨੀਅਰ ਆਗੂ ਰਾਜਿੰਦਰ ਕੌਰ ਭੱਠਲ ਨੇ ਕਿਹਾ ਹੈ ਕਿ ਸਾਰੇ ਆਗੂ ਇਕਜੁੱਟ ਹਨ ਅਤੇ ਮਾਮੂਲੀ ਮੱਤਭੇਦਾਂ ਨੂੰ ਸੁਲਝਾ ਲਿਆ ਜਾਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਰਿਹਾਇਸ਼ ’ਤੇ ਕੀਤੀ ਗਈ ਮੁਲਾਕਾਤ ਨੂੰ ਸਾਬਕਾ ਮੁੱਖ ਮੰਤਰੀ ਨੇ ਸ਼ਿਸ਼ਟਾਚਾਰ ਦੌਰਾ ਕਰਾਰ ਦਿੱਤਾ ਹੈ। ਰਾਜ ਯੋਜਨਾ ਬੋਰਡ ਦੀ ਮੀਤ ਚੇਅਰਪਰਸਨ ਭੱਠਲ ਨੇ ਕਿਹਾ,‘‘ਸਾਡਾ ਉਦੇਸ਼ ਕਾਂਗਰਸ ਨੂੰ ਸੂਬੇ ਦੀ ਸੱਤਾ ’ਚ ਮੁੜ ਲਿਆਉਣਾ ਹੈ। ਮੈ ਸਾਰਿਆਂ ਨੂੰ ਹਮੇਸ਼ਾ ਇਕੱਠਿਆਂ ਚੱਲਣ ਲਈ ਆਖਦੀ ਹਾਂ ਅਤੇ ਜਿਹੜੇ ਵੀ ਮੱਤਭੇਦ ਹੋਣ, ਉਨ੍ਹਾਂ ਨੂੰ ਇਕ ਪਰਿਵਾਰ ਵਾਂਗ ਸੁਲਝਾਇਆ ਜਾਣਾ ਚਾਹੀਦਾ ਹੈ।’’ ਕਾਂਗਰਸ ਇਕਾਈ ’ਚ ਪੈਦਾ ਹੋਏ ਹਾਲਾਤ ਬਾਰੇ ਭੱਠਲ ਨੇ ਕਿਹਾ ਕਿ ਸਾਰੇ ਮਸਲੇ ਹਾਈ ਕਮਾਨ ਸਾਹਮਣੇ ਹਨ ਅਤੇ ਉਹ ਜੋ ਵੀ ਆਖਣਗੇ, ਉਸ ਦਾ ਸਾਰਿਆਂ ਨੂੰ ਪਾਲਣ ਕਰਨਾ ਪਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly