ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ
ਸਮੁੱਚੇ ਪੰਜਾਬ ਵਾਂਗ ਹੀ ਸਮਰਾਲਾ ਮਾਛੀਵਾੜਾ ਦੇ ਇਲਾਕਿਆਂ ਵਿੱਚ ਨਸ਼ਿਆਂ ਖਾਸ ਕਰ ਚਿੱਟੇ ਦੀ ਸਪਲਾਈ ਦਾ ਕੰਮ ਪੂਰੇ ਜ਼ੋਰਾਂ ਉੱਤੇ ਚੱਲ ਰਿਹਾ ਹੈ ਪਿੰਡ ਪਿੰਡ ਘਰ ਘਰ ਨਸ਼ਾ ਇਸ ਤਰਾਂ ਪਹੁੰਚਾਇਆ ਜਾਂਦਾ ਹੈ ਜਿਵੇਂ ਨਸ਼ਾ ਤਸਕਰਾਂ ਜਾਂ ਨਸ਼ੇ ਨਾਲ ਸੰਬੰਧਿਤ ਵਿਅਕਤੀਆਂ ਨੂੰ ਕਿਸੇ ਦਾ ਵੀ ਡਰ ਭੈਅ ਨਹੀਂ। ਨਸ਼ਈਆਂ ਤੇ ਨਸ਼ਾ ਤਸਕਰਾਂ ਦੇ ਵੱਲੋਂ ਮਾਛੀਵਾੜਾ ਨੂਦੀਕ ਪਿੰਡ ਖੇੜਾ ਦੇ ਵਿੱਚ ਵੱਡਾ ਕਾਂਡ ਕਰ ਦਿੱਤਾ ਜਿਸ ਵਿੱਚ ਇਕ ਨੌਜਵਾਨ ਕੁਲਵਿੰਦਰ ਦੀ ਜਾਨ ਚਲੀ ਗਈ ਤੇ ਉਸਦੇ ਚਾਚੇ ਦੇ ਦੋਵੇਂ ਜਵਾਨ ਪੁੱਤਰ ਸੋਹਣ ਸਿੰਘ ਤੇ ਮਨਮੋਹਣ ਸਿੰਘ ਸਮਰਾਲਾ ਤੇ ਚੰਡੀਗੜ੍ਹ ਵਿੱਚ ਸਖਤ ਜਖਮੀ ਜੇਰੇ ਇਲਾਜ ਹਨ। ਪੱਤਰਕਾਰਾਂ ਵੱਲੋਂ ਅੱਜ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕੀਤੇ ਪਿੰਡ ਖੇੜਾ ਦੇ ਨੌਜਵਾਨ ਸੋਹਣ ਸਿੰਘ ਪੁੱਤਰ ਹਰੀ ਸਿੰਘ ਜੋ ਕਿ ਮ੍ਰਿਤਕ ਕੁਲਵਿੰਦਰ ਦੇ ਤਾਇਆ ਜੀ ਦਾ ਲੜਕਾ ਹੈ ਉਸ ਦਾ ਹਾਲ ਚਾਲ ਜਾਨਣ ਲਈ ਪੱਤਰਕਾਰ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਪੁੱਜੇ। ਸੋਹਣ ਸਿੰਘ ਉੱਪਰ ਤੇ ਕਾਰ ਦੇ ਦੋ ਟਾਇਰ ਲੰਘੇ ਜਿਸ ਨਾਲ ਉਸ ਦਾ ਸਰੀਰ ਪੂਰੀ ਤਰਾਂ ਛਿਲਿਆ ਗਿਆ ਤੇ ਉਹ ਕੲਰ ਤੇ ਕੰਧ ਵਿੱਚ ਆ ਗਿਆ ਉਸ ਦੇ ਸਰੀਰ ਉੱਪਰ ਜਿੱਥੇ ਸੱਟਾਂ ਹਨ ਉੱਥੇ ਰਗੜਾਂ ਦੇ ਬਹੁਤ ਜਖਮ ਹੋਏ ਹਨ ਤੇ ਉਸਦਾ ਇਲਾਜ ਚੱਲ ਰਿਹਾ ਹੈ।
ਸੋਹਣ ਸਿੰਘ ਨੇ ਬਹੁਤ ਹੀ ਭਰੇ ਮਨ ਨਾਲ ਕਿਹਾ ਕਿ ਅਸੀਂ ਹੁਣ ਵਾਲੀ ਪੰਜਾਬ ਸਰਕਾਰ ਨੂੰ ਵੋਟਾਂ ਇਸ ਲਈ ਨਹੀਂ ਸਨ ਪਾਈਆਂ ਕਿ ਸਾਨੂੰ ਜਾਨਾਂ ਗਵਾਉਣੀਆਂ ਪੈਣ ਨਸ਼ਾ ਤਸਕਰਾਂ ਨੂੰ ਇੰਨੀ ਖੁੱਲ ਮਿਲੀ ਹੋਈ ਹੈ ਕਿ ਉਹ ਲੋਕਾਂ ਵਿੱਚ ਜਿੱਥੇ ਨਸ਼ਾ ਵੰਡ ਰਹੇ ਹਨ ਉੱਥੇ ਨਸ਼ੇ ਦਾ ਵਿਰੋਧ ਕਰ ਰਹੇ ਸਾਡੇ ਵਰਗਿਆਂ ਨੂੰ ਜਾਲਮਾਨਾ ਤਰੀਕੇ ਨਾਲ ਮਾਰ ਵੀ ਰਹੇ ਹਨ। ਜ਼ਖ਼ਮੀ ਹਾਲਤ ਵਿੱਚ ਪਏ ਸੋਹਣ ਸਿੰਘ ਨੇ ਕਿਹਾ ਕਿ 16 ਅਗਸਤ ਦੀ ਰਾਤ ਨੂੰ ਸਾਡੇ ਨਾਲ ਹਾਦਸਾ ਵਾਪਰਿਆ ਮੈਂ ਉਸੇ ਦਿਨ ਤੋਂ ਹੀ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਹਾਂ ਪਰ ਹਮਦਰਦੀ ਦੇ ਵਜੋਂ ਮੇਰੇ ਕੋਲ ਪ੍ਰਸ਼ਾਸਨ ਦਾ ਕੋਈ ਉੱਚ ਅਧਿਕਾਰੀ ਜਾਂ ਮੌਜੂਦਾ ਐਮਐਲਏ ਤੇ ਉਨਾਂ ਦਾ ਕੋਈ ਵੀ ਸਾਥੀ ਮਿਲਣ ਲਈ ਨਹੀਂ ਪੁੱਜਿਆ ਕਿਸੇ ਨੇ ਮੇਰਾ ਹਾਲ ਨਹੀਂ ਪੁੱਛਿਆ। ਮੇਰਾ ਭਰਾ ਚੰਡੀਗੜ੍ਹ ਵਿੱਚ ਇਲਾਜ ਕਰਵਾ ਰਿਹਾ ਹੈ ਜਿਸ ਦਾ ਸਿਰਫ ਪਾਟ ਗਿਆ ਤੇ ਲੱਤਾਂ ਟੁੱਟ ਚੁੱਕੀਆਂ ਹਨ। ਅਜਿਹੀ ਹਾਲਤ ਨਸ਼ਾ ਤਸਕਰਾਂ ਨੇ ਸਾਡੇ ਪਰਿਵਾਰ ਦੀ ਕਰ ਦਿੱਤੀ ਹੈ ਇਸ ਗੱਲ ਦਾ ਜਵਾਬ ਕੌਣ ਦੇਵੇਗਾ ਸਰਕਾਰ ਦੀ ਸਰਪ੍ਰਸਤੀ ਵਿੱਚ ਨਸ਼ਾ ਕਿਵੇਂ ਚੱਲ ਰਿਹਾ ਹੈ ਇਸ ਘਟਨਾ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ।
ਇਸ ਮੌਕੇ ਪੱਤਰਕਾਰ ਬਲਬੀਰ ਸਿੰਘ ਬੱਬੀ ਨੇ ਪੁਲਿਸ ਪ੍ਰਸ਼ਾਸਨ ਸਮਾਜ ਸੇਵੀ ਮੌਜੂਦਾ ਸਰਕਾਰ ਨਾਲ ਸੰਬੰਧਿਤ ਆਗੂਆਂ ਤੇ ਹੋਰ ਬਾਕੀ ਪਾਰਟੀਆਂ ਦੇ ਆਗੂਆਂ ਨੂੰ ਬੇਨਤੀ ਕੀਤੀ ਹੈ ਕਿ ਜਿਸ ਤਰ੍ਹਾਂ ਨਸ਼ਾ ਤਸਕਰਾਂ ਨੇ ਜੁਲਮ ਕੀਤਾ ਹੈ ਹਸਪਤਾਲ ਵਿੱਚ ਪਏ ਪੀੜਿਤ ਵਿਅਕਤੀਆਂ ਦੀ ਖਬਰ ਸਾਰ ਲਈ ਜਾਵੇ ਤੇ ਉਹਨਾਂ ਦੀ ਹਰ ਸੰਭਵ ਮੱਦਦ ਜਰੂਰ ਕੀਤੀ ਜਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly