ਤਜਵੀਜ਼ਤ ਰਿਪੋਰਟ ਨੂੰ ਅਸੀਂ ਰੱਦ ਕਰਦੇ ਹਾਂ: ਅਬਦੁੱਲਾ

Former Jammu and Kashmir Chief Minister Dr Farooq Abdullah

ਨਵੀਂ ਦਿੱਲੀ (ਸਮਾਜ ਵੀਕਲੀ):  ਨੈਸ਼ਨਲ ਕਾਨਫਰੰਸ ਦੇ ਮੁਖੀ ਤੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਨੇ ਜੰਮੂ ਤੇ ਕਸ਼ਮੀਰ ਬਾਰੇ ਹੱਦਬੰਦੀ ਕਮਿਸ਼ਨ ਦੀ ਖਰੜਾ ਰਿਪੋਰਟ ਨੂੰ ਭੰਡਦਿਆਂ ਕਿਹਾ ਕਿ ਇਹ ‘ਸਾਰੇ ਤਰਕਾਂ ਤੇ ਇਤਰਾਜ਼ਾਂ ਨੂੰ ਨਜ਼ਰਅੰਦਾਜ਼’ ਕਰਦੀ ਹੈ ਤੇ ਕੋਈ ਵੀ ਸਿਆਸੀ, ਸਮਾਜਿਕ ਤੇ ਪ੍ਰਸ਼ਾਸਨਿਕ ਕਾਰਨ ਇਨ੍ਹਾਂ ਸਿਫ਼ਾਰਸ਼ਾਂ ਨੂੰ ਵਾਜਬ ਨਹੀਂ ਠਹਿਰਾ ਸਕਦਾ। ਸ੍ਰੀਨਗਰ ਸੰਸਦੀ ਸੀਟ ਤੋਂ ਲੋਕ ਸਭਾ ਮੈਂਬਰ ਅਬਦੁੱਲਾ ਨੇ ਸਾਫ਼ ਕਰ ਦਿੱਤਾ ਕਿ ਪਾਰਟੀ ਨੇ ਰਿਪੋਰਟ ਦਾ ਤਫ਼ਸੀਲ ’ਚ ਜਵਾਬ ਦੇਣ ਲਈ ਤਿਆਰੀ ਖਿੱਚ ਲਈ ਹੈ। ਉਨ੍ਹਾਂ ਕਿਹਾ ਕਿ ਇਸ ਪੂਰੇ ਅਮਲ ਨੂੰ ਚੁਣੌਤੀ ਦੇਣ ਸਮੇਤ ਹੋਰ ਬਦਲਾਂ ’ਤੇ ਵੀ ਵਿਚਾਰ ਕੀਤਾ ਜਾ ਰਿਹੈ। ਅਬਦੁੱਲਾ ਨੇ ਕਿਹਾ, ‘‘ਮੈਨੂੰ ਰਿਪੋਰਟ ਸ਼ੁੱਕਰਵਾਰ ਰਾਤ ਨੂੰ ਹੀ ਮਿਲੀ ਹੈ। ਮੈਂ ਇਸ ਨੂੰ ਤਫ਼ਸੀਲ ’ਚ ਪੜ੍ਹ ਰਿਹਾ ਹਾਂ। ਪਰ ਮੈਂ ਹੁਣ ਤੱਕ ਜੋ ਕੁਝ ਵੇਖਿਆ ਹੈ, ਉਸ ਆਧਾਰ ’ਤੇ ਰਿਪੋਰਟ ਨੂੰ ਰੱਦ ਕਰਦੇ ਹਾਂ।’’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਸਵੀਂ ਤੇ 12ਵੀਂ ਪਾਸ ਹੀ ਹਨ ਪਟਿਆਲਾ ਜ਼ਿਲ੍ਹੇ ਿਵੱਚ ਪ੍ਰਮੁੱਖ ਧਿਰਾਂ ਦੇ 33 ਫੀਸਦੀ ਉਮੀਦਵਾਰ
Next articleਪੰਜਾਬ ਲਈ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਐਤਵਾਰ ਨੂੰ