HOME ਸਾਨੂੰ ਉਹ ਨਾਨਕ ਮਨਜ਼ੂਰ ਨਹੀਂ

ਸਾਨੂੰ ਉਹ ਨਾਨਕ ਮਨਜ਼ੂਰ ਨਹੀਂ

1
ਗੁਰਮੀਤ ਡੁਮਾਣਾ
(ਸਮਾਜ ਵੀਕਲੀ)
ਜਿਹਦੀ ਮਰਦਾਨੇ ਨਾਲ ਯਾਰੀ ਸੀ।
ਤੇ ਜਿੱਤ ਲਈ ਦੁਨੀਆ ਸਾਰੀ ਸੀ
ਜਿਹੜਾ ਮਲਿਕ ਭਾਗੋ ਨਾਲ ਲੜਦਾ ਸੀ
ਲਾਲੋ ਦੇ ਹੱਕ ਵਿੱਚ ਖੜਦਾ ਸੀ ਤੇ ਵੰਡ ਛਕਣ ਨੂੰ ਕਹਿੰਦਾ ਸੀ ਉਨ੍ਹਾਂ ਕੀਤਾ ਕਦੇ ਫਤੂਰ ਨਹੀਂ
ਸਾਨੂੰ ਉਹ ਨਾਨਕ ਮਨਜ਼ੂਰ ਨਹੀਂ
ਜਿਹਨੇ ਤੇਰਾ ਤੇਰਾ ਤੋਲਿਆਂ ਸੀ, ਭਰਮਾਂ ਦੀਆਂ ਗੰਢਾਂ ਖੋਲੀਆਂ ਸੀ ਧੱਕਾ ਕਰਨ ਵਾਲਾ ਕੌਮ ਦਾ ਸੀ ਰਾਜਾ ਦਿਖਾਉਂਦਾ ਸੀ ਤੇ ਲੋਕਾਂ ਨੂੰ ਸਮਝਾਉਂਦਾ ਸੀ ਰਾਜਾ ਬਹਿ ਪੰਗਤ ਦੇ ਵਿੱਚ ਖਾਂਦੇ ਆ ਉਹਦੇ ਨਾਂ ਤੇ ਲੰਗਰ ਲਾਂਦੇ ਆ ਜਿਹਦੇ ਤੋਂ ਮੱਕਾ ਦੂਰ ਨਹੀਂ ਸਾਨੂੰ ਉਹ ਨਾਨਕ ਮਨਜ਼ੂਰ ਨਹੀਂ
ਜੋ ਭੁੱਖਿਆਂ ਤਾਈ ਖਵਾਉਂਦਾ ਸੀ ਨਾ ਡੇਰੇ ਬਾਜ਼ ਅਖਵਾਉਂਦਾ ਸੀ
ਅੱਜ ਵੱਖਰੀ ਪ੍ਰਥਾ ਚਲਾਉਂਦੇ ਆ ਉਹਦੇ ਨਾਂ ਤੇ ਲੁੱਟ ਮਚਾਉਂਦੇ ਆ ਨਹੀਂ ਸੀ ਮੁਹਤਾਜ ਨਸੀਬਾਂ ਦਾ ਜੋ ਯਾਰ ਸੀ ਆਪ ਗਰੀਬਾਂ ਦਾ ਕੋਈ ਉਹਦੇ ਵਰਗਾ ਨੂਰ ਨਹੀਂ ਸਾਨੂੰ ਉਹ ਨਾਨਕ ਮਨਜ਼ੂਰ ਨਹੀਂ
ਵੰਡੀਆਂ ਵੀ ਆਪਾਂ ਹੀ ਪਾਈਆਂ ਨੇ ਤਾਰਾਂ ਨਫਰਤ ਦੀਆਂ ਵਿਛਾਈਆਂ ਨੇ ਮੁੱਖ ਮੋੜਿਆਂ ਜਿਹਦੇ ਭਾਣੇ ਤੋਂ ਲਿਖਦਾ ਗੁਰਮੀਤ ਡਮਾਣੇ ਤੋਂ ਉਹਦੀ ਬਾਣੀ ਤੇ ਹੀ ਅਮਲ ਕਰੋ ਆਪਸ ਵਿੱਚ ਲੜਕੇ ਨਾ ਮਰੋ ਜਿਹਨੇ ਪਾਇਆ ਐਸਾ ਪੂਰ ਨਹੀ ਸਾਨੂੰ ਉਹ ਨਾਨਕ ਮਨਜੂਰ ਨਹੀਂ
     ਗੁਰਮੀਤ ਡੁਮਾਣਾ
      ਲੋਹੀਆਂ ਖਾਸ
      ਜਲੰਧਰ
Previous articleਸ਼ੂਗਰ ਰੋਗ ਦੀ ਬਿਮਾਰੀ ਦਾ ਵਧਣਾ ਸਾਡੇ ਸਾਰਿਆਂ ਲਈ ਚਿੰਤਾਜਨਕ ਅਤੇ ਸਿਹਤ ਲਈ ਘਾਤਕ ਹੈ :-ਡਾ. ਰਣਜੀਤ ਸਿੰਘ ਰਾਏ
Next articleਮੇਰਾ ਬਾਬਾ ਨਾਨਕ