HOME ਸਾਡੇ ਕੋਲੋਂ ਕਿਸੇ ਦਾ ਬੁਰਾ ਨਾ ਹੋਵੇ ਸਭ ਨਾਲ ਪਿਆਰ ਨਾਲ ਰਹੀਏ-...

ਸਾਡੇ ਕੋਲੋਂ ਕਿਸੇ ਦਾ ਬੁਰਾ ਨਾ ਹੋਵੇ ਸਭ ਨਾਲ ਪਿਆਰ ਨਾਲ ਰਹੀਏ- ਮਨਜੀਤ ਸਿੰਘ ਖਾਲਸਾ

3
ਫਿਲੌਰ/ਅੱਪਰਾ  (ਸਮਾਜ ਵੀਕਲੀ)  (ਦੀਪਾ)-ਪਿੰਡ ਛੋਕਰਾਂ ਵਿਖੇ ਨਗਰ ਨਿਵਾਸੀਆਂ ਵਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਨਵੇਂ ਸਾਲ ਤੇ ਗੁਰਦੁਆਰਾ ਗੁਰੂ ਨਾਨਕ ਸਿੰਘ ਸਭਾ ਪਿੰਡ ਛੋਕਰਾਂ ਵਿਖੇ ਪਿੰਡ ਅਤੇ ਸਰਬੱਤ ਦੇ ਭਲੇ ਲਈ  ਸ਼੍ਰੀ ਸੁਖਮਨੀ ਸਾਹਿਬ ਜੀ ਦਾ ਜਾਪ ਤੇ ਅਰਦਾਸ ਕਰਵਾਈ ਗਈ । ਇਸ ਮੌਕੇ ਛੋਟੇ ਬੱਚਿਆਂ ਨੇ ਸੰਗਤਾਂ ਨੂੰ ਕਵਿਤਾਵਾਂ ਰਾਂਹੀ ਨਿਹਾਲ ਕੀਤਾ।ਇਸ ਮੌਕੇ ਮੈੰਬਰ ਪੰਚਾਇਤ ਅਤੇ ਗੁਰਦੁਆਰਾ ਸਾਹਿਬ ਦੇ ਸੈਕਟਰੀ ਮਨਜੀਤ ਸਿੰਘ ਖਾਲਸਾ ਨੇ ਨਵੇਂ ਸਾਲ ਦੀ ਵਧਾਈਆਂ ਦਿੰਦਿਆਂ ਆਖਿਆ ਕਿ 2026  ਚ ਸਭ ਦਾ ਭਲਾ ਮੰਗੀਏ ਤੇ  ਸਭ ਦਾ ਭਲਾ ਕਰੀਏ ਇਸ ਸਾਲ ਸਾਡੇ ਤੋਂ ਕਿਸੇ ਦਾ ਬੁਰਾ ਨਾ ਹੋਵੇ ਅਸੀਂ ਸਭ ਨਾਲ ਪਿਆਰ ਨਾਲ ਰਹੀਏ ਤੇ ਗੁਰੂ ਨਾਲ ਜੁੜ ਕੇ ਆਪਣਾ ਸਮਾਂ ਬਤੀਤ ਕਰੀਏ ਚੰਗੇ ਤੇ ਭਲੇ ਦੇ ਕਾਰਜ ਕਰੀਏ। ਇਸ ਮੌਕੇ ਪੱਤਰਕਾਰ ਅਜਮੇਰ ਸਿੰਘ ਚਾਨਾ ਨੇ ਵੀ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਤੇ ਨਵੇਂ ਸਾਲ ਦੀ ਵਧਾਈ ਦਿੱਤੀ।ਸੇਵਾਦਾਰਾਂ ਵਲੋਂ ਅਜਮੇਰ ਸਿੰਘ ਚਾਨ ਨੂੰ ਅਤੇ ਗ੍ਰੰਥੀ ਸਿੰਘ ਭਾਈ ਅਵਤਾਰ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਸੰਗਤਾਂ ਵਿੱਚ ਦੁੱਧ ਮਠਿਆਈ ਦਾ ਲੰਗਰ ਅਤੁੱਟ ਵਰਤਾਇਆ ਗਿਆ।ਪ੍ਰਬੰਧਕਾਂ ਵਲੋਂ ਸਹਯੋਗੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੁਰਜੀਤ ਸਿੰਘ,ਖਜਾਨਚੀ ਗਿਆਨ ਸਿੰਘ ਸੈਕਟਰੀ ਮਨਜੀਤ ਸਿੰਘ ਖਾਲਸਾ, ਸਾਬਕਾ ਪ੍ਰਧਾਨ ਜਰਨੈਲ ਸਿੰਘ,ਮੱਖਣ ਸਿੰਘ ਇੰਸਪੈਕਟਰ,ਸੁਰਿੰਦਰ ਸਿੰਘ,ਰਣਜੀਤ ਸਿੰਘ ਪੰਚ,ਗੁਰਨੇਕ ਸਿੰਘ,ਸਰਪੰਚ ਕਿਰਪਾਲ ਸਿੰਘ ਪਾਲੀ,ਪੰਚ ਛਿੰਦੋ,ਪੰਚ ਜਤਿੰਦਰਜੀਤ ਕੌਰ,ਪੰਚ ਕਿਰਨਜੀਤ ਕੌਰ,ਜਗਦੀਪ ਸਿੰਘ ਖਾਲਸਾ,ਗ੍ਰੰਥੀ ਅਵਤਾਰ ਸਿੰਘ,ਗੁਰਮੁੱਖ ਸਿੰਘ,ਕੁਲਦੀਪ ਸਿੰਘ ਖਾਲਸਾ,ਸਾਬਕਾ ਪੰਚ ਦੀਪਾ,ਪਰਮਜੀਤ ਕੌਰ ਸਾਬਕਾ ਪੰਚ,ਹਰਦੀਪ ਸਿੰਘ ਅੱਪਰਾ,ਬਲਵਿੰਦਰ  ਸਿੰਘ,ਜਸਪ੍ਰੀਤ ਕੌਰ,ਗੁਰਬਖਸ਼ ਕੌਰ,ਸਤਵਿੰਦਰ ਕੌਰ,ਮਨਜੀਤ ਕੌਰ ਖਾਲਸਾ,ਪਰਮਜੀਤ ਕੌਰ,ਜਸਪ੍ਰੀਤ ਕੌਰ,ਪਰਮਜੀਤ ਕੌਰ ਪੰਮ ਆਦਿ ਸੇਵਾਦਾਰ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪਾਕਿਸਤਾਨ ਜੰਮੂ-ਕਸ਼ਮੀਰ ‘ਤੇ ਗੈਰ-ਕਾਨੂੰਨੀ ਕਬਜ਼ਾ ਕਰ ਰਿਹਾ ਹੈ… ਪੂਰੇ ਜੰਮੂ-ਕਸ਼ਮੀਰ ਨੂੰ ਭਾਰਤ ਨਾਲ ਜੋੜਿਆ ਜਾਣਾ ਚਾਹੀਦਾ ਹੈ, ਇਸ ਵਿਦੇਸ਼ੀ ਸੰਸਦ ਮੈਂਬਰ ਨੇ ਮੰਗ ਉਠਾਈ
Next articleਸ਼ਸਤ੍ਰ ਤੇ ਸ਼ਾਸਤ੍ਰ ਦਾ ਅਦੁੱਤੀ ਸੁਮੇਲ- ਗੁਰੂ ਗੋਬਿੰਦ ਸਿੰਘ