ਭਲੂਰ ਵਾਸੀਓ ! ਤੁਹਾਡਾ ਸਾਥ ਹੀ ਮੇਰਾ ਹੌਂਸਲਾ_ਅਰਸ਼ ਭਲੂਰ
ਭਲੂਰ (ਸਮਾਜ ਵੀਕਲੀ) ਬੇਅੰਤ ਗਿੱਲ ਪਿੰਡ ਭਲੂਰ ਤੋਂ ਸਰਪੰਚ ਦੇ ਉਮੀਦਵਾਰ ਨੌਜਵਾਨ ਸਰਦਾਰ ਅਰਸ਼ਵਿੰਦਰ ਸਿੰਘ ਉਰਫ਼ ਅਰਸ਼ ਭਲੂਰ ਨੇ ਇੱਥੇ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦੀ ਟੀਮ ਵੱਲੋਂ ਧੀਆਂ ਧਿਆਣੀਆਂ ਲਈ 5100/ਰੁਪਏ ਦੀ ਸ਼ਗਨ ਸਕੀਮ ਦੇ ਕੀਤੇ ਐਲਾਨ ਨੂੰ ਉਹ ਬੜੀ ਇਮਾਨਦਾਰੀ ਨਾਲ ਬਾਖੂਬੀ ਨਿਭਾਉਣ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਸਾਰੇ ਅਜਿਹੇ ਐਨ. ਆਰ. ਆਈਜ਼. ਵੀਰਾਂ ਅਤੇ ਪਿੰਡ ਵਾਸੀਆਂ ਨੇ ਹੱਲਾਸ਼ੇਰੀ ਦਿੱਤੀ ਹੈ ਕਿ ਉਕਤ ਸਕੀਮ ਨੂੰ ਵੱਡੀ ਰਾਸ਼ੀ ਵਿੱਚ ਵੀ ਤਬਦੀਲ ਕਰਨ ਦੀ ਕੋਸ਼ਿਸ਼ ਰੱਖਾਂਗੇ। ਸਾਡੀ ਟੀਮ ਦਾ ਇਹ ਕਾਰਜ ਪਿੰਡ ਦੀਆਂ ਧੀਆਂ ਧਿਆਣੀਆਂ ਲਈ ਸੂਰਮਿਆਂ ਸਰਦਾਰਾਂ ਵਾਲਾ ਵਿਲੱਖਣ ਕਾਰਜ ਹੋ ਨਿੱਬੜੇਗਾ। ਨੌਜਵਾਨ ਅਰਸ਼ਵਿੰਦਰ ਸਿੰਘ ਉਰਫ਼ ਅਰਸ਼ ਭਲੂਰ ਨੇ ਪਿੰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਮਿਤੀ 15 ਅਕਤੂਬਰ ਨੂੰ ‘ਘੜੇ’ ਦੇ ਚੋਣ ਨਿਸ਼ਾਨ ‘ਤੇ ਮੋਹਰਾਂ ਲਾ ਕੇ ਆਪਣੇ ਬੱਚੇ, ਆਪਣੇ ਵੀਰ ਨੂੰ ਹੌਂਸਲਾ ਤੇ ਮਜ਼ਬੂਤੀ ਬਖਸ਼ੋ। ਇਹੋ ਮਜ਼ਬੂਤੀ ਪਿੰਡ ਦਾ ਮੂੰਹ ਮੁਹਾਂਦਰਾ ਬਦਲਣ ਵਿਚ ਸਹਾਈ ਹੋਵੇਗੀ। ਇਸ ਮੌਕੇ ਨੌਜਵਾਨ ਅਰਸ਼ ਭਲੂਰ ਨੇ ਸਟੇਡੀਅਮ, ਸਰਕਾਰੀ ਸਕੂਲਾਂ, ਹਸਪਤਾਲ, ਸੀਵਰੇਜ ਸਿਸਟਮ ਅਤੇ ਉਚੇਚੇ ਤੌਰ ‘ਤੇ ਨਸ਼ੇ ਨਾਲ ਜੁੜੇ ਨੌਜਵਾਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਸੀਂ ਨਸ਼ੇ ਵਿਚ ਉਲਝੇ ਆਪਣੇ ਭਰਾਵਾਂ ਨੂੰ ਬੜੇ ਪਿਆਰ ਨਾਲ ਇਕ ਚੰਗੀ ਜ਼ਿੰਦਗੀ ਦੇ ਰਾਹ ਤੋਰਨ ਦਾ ਨਵਾਂ ਰਾਹ ਤਿਆਰ ਕਰਾਂਗੇ। ਨਸ਼ਾ ਕਰਨ ਵਾਲੇ ਲੋਕਾਂ ਨਾਲ ਨਫ਼ਰਤ ਨਹੀਂ, ਸਗੋਂ ਪਿਆਰ ਨਾਲ ਪੇਸ਼ ਆਉਣ ਦੀ ਲੋੜ ਹੈ। ਨਸ਼ਾ ਇਕ ਬਿਮਾਰੀ ਹੈ। ਅਸੀਂ ਇਸ ਬਿਮਾਰੀ ਨੂੰ ਆਪਣੇ ਭਰਾਵਾਂ ਤੋਂ ਦੂਰ ਕਰਕੇ ਦਮ ਲਵਾਂਗੇ। ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly