“ਅਸੀਂ ਨਾ ਘਰ ਦੇ ਰਹੇ ਨਾ ਘਾਟ ਦੇ”
ਡਾ. ਜਾਰਜ ਸਿੰਘ
(ਸਮਾਜ ਵੀਕਲੀ)- ਅੱਜ ਮੈਂ ਜਿਉਂ ਹੀ ਚੇਗਿੰਗ ਰੂਮ ਵਿੱਚ ਕੰਮ ਵਾਲੇ ਕੱਪੜੇ ਪਾਉਣ ਲਈ ਵੜਿਆ ਤਾਂ ਮੇਰੇ ਤੋਂ ਪਹਿਲਾਂ ਮੇਰੇ ਨਾਲ ਕੰਮ ਕਰਨ ਵਾਲੇ ਸਾਥੀ ਪਹਿਲਾਂ ਹੀ ਕੱਪੜੇ ਬਦਲ ਰਹੇ ਸਨ। ਮੈਂ ਵੀਂ ਕੱਪੜੇ ਬਦਲਣ ਲੱਗਾ ਤਾਂ ਮੇਰੇ ਨਾਲ ਖੜ੍ਹੇ ਮੇਰੇ ਮਿੱਤਰ ਨੇ ਮੇਰੇ ਨਵੇਂ ਪਾਏ ਕਛਹਿਰੇ ਵੱਲ ਵੇਖ ਕੇ ਕਛਹਿਰੇ ਤੇ ਵਿਅੰਗ ਕੀਤਾ ਤਾਂ ਮੈਂ ਉਸ ਵੱਲ ਪਹਿਲਾਂ ਬੜੇ ਧਿਆਨ ਨਾਲ ਵੇਖਿਆ ਤੇ ਚੁੱਪਚਾਪ ਕੱਪੜੇ ਬਦਲ ਬਰੀਫ਼ਿੰਗ ਰੂਮ ਵਿੱਚ ਜਾ ਬੈਠਾ । ਸਾਡਾ ਜਨਰਲ ਫੋਰਮੈਨ ਆਇਆ ਤੇ ਉਸਨੇ ਅੱਜ ਕੀਤੇ ਜਾਣ ਵਾਲੇ ਕੰਮਾਂ ਬਾਰੇ ਬਰੀਫ਼ਿੰਗ ਕੀਤਾ। ਮੈਨੂੰ ਜਨਰਲ ਫੋਰਮੈਨ ਦੀ ਬਰੀਫ਼ਿੰਗ ਘੱਟ ਤੇ ਪੰਜਾਬੀ ਮਾਨਸਿਕਤਾ ਵਿੱਚੋਂ ਦਿਨ – ਬ – ਦਿਨ ਆਪਣੇ ਸੱਭਿਆਚਾਰ ਪ੍ਰਤੀ ਵਧ ਰਹੀ ਬਿਗਾਨਗੀ ਦਾ ਘੋਲ ਦਿਮਾਗ ਵਿੱਚ ਗੜਗੱਜਾਂ ਪਾ ਰਿਹਾ ਸੀ। ਪਿਛਲੇ ਅਠਾਰਾਂ ਸਾਲਾਂ ਤੋਂ ਇੰਗਲੈਂਡ ਵਿੱਚ ਰਹਿੰਦਿਆਂ ਬੜਾ ਕੁੱਝ ਟੁੱਟਦਾ, ਬਿਖਰਦਾ ਅਤੇ ਵਿਲਕਦਾ ਅੱਖੀਂ ਵੇਖਿਆ ਹੈ।
ਅਸੀਂ ਏਸ਼ੀਅਨ ਲੋਕ ਰੋਜ਼ੀ ਰੋਟੀ ਦੀ ਭਾਲ ਵਿੱਚ ਆਪਣੇ ਹੱਥੀਂ ਸਹੇੜੀ ਜਲਾਵਤਨੀ ਭੋਗਣ ਲਈ ਘਰੋਂ ਬੇਘਰ ਹੋਏ ਸਾਂ। ਵਲੈਤਾਂ ਵਿੱਚ ਆਉਣ ਤੋਂ ਪਹਿਲਾਂ ਅਸੀਂ ਕਦੇ ਵੀ ਅਵਚੇਤਨ ਮਨ ਵਿੱਚ ਵੀ ਨਹੀਂ ਸੋਚਿਆ ਸੀ ਕਿ ਅਸੀਂ ਆਪਣੀਆਂ ਨਸਲਾਂ ਦੀਆਂ ਜੜ੍ਹਾਂ ਵਿੱਚ ਆਪਣੇ ਹੱਥੀਂ ਤੇਜ਼ਾਬ ਪਾ ਕੇ ਉਹਨਾਂ ਨੂੰ ਬਰਬਾਦ ਕਰ ਦਿਆਂਗੇ। ਅਸੀਂ ਕੋਈ ਚਾਅ ਨਾਲ ਨਹੀਂ ਘਰੋਂ ਬੇ-ਘਰ ਹੋਏ ਸਾਂ।ਪੰਜਾਬੀਆਂ ਨੂੰ ਘਰੋਂ ਬੇ-ਘਰ ਹੋਣ ਦਾ ਸਰਾਪ ਉਸ ਦਿਨ ਹੀ ਲਗ ਗਿਆ ਸੀ, ਜਦੋਂ ਪਹਿਲੀ ਵਾਰੀ ਮਹਾਰਾਜਾ ਰਣਜੀਤ ਸਿੰਘ (ਸਿੱਖ ਰਾਜ ਦਾ ਪਹਿਲਾ ਤੇ ਆਖ਼ਿਰੀ ਰਾਜਾ) ਨੇ ਅੱਖਾਂ ਮੀਟ ਕੇ ਅੰਧਾ – ਧੁੰਦ ਡੋਗਰਿਆਂ ਤੇ ਵਿਸ਼ਵਾਸ ਕਰ ਲਿਆ ਅਤੇ ਡੋਗਰਿਆਂ ਦਾ ਸਰਦਾਰ ਧਿਆਨ ਸਿੰਘ ਮਹਾਰਾਜਾ ਰਣਜੀਤ ਸਿੰਘ ਰਾਜ ਕਾਲ ਵਿੱਚ ਉਸਦਾ 25 ਸਾਲ ਪ੍ਰਧਾਨ ਮੰਤਰੀ ਰਿਹਾ।
ਮਹਾਰਾਜਾ ਰਣਜੀਤ ਸਿੰਘ ਦੀ 1839 ਈ. ਵਿੱਚ ਮੌਤ ਤੋਂ ਬਾਅਦ ਡੋਗਰਿਆਂ ਨੇ ਮਹਾਰਾਜਾ ਦੇ ਖਾਨਦਾਨ ਦੇ ਵਾਰਿਸਾਂ ਨੂੰ ਚੁੱਣ ਚੁੱਣ ਕੇ ਮਾਰਿਆ ਅਤੇ ਅੰਗਰੇਜ਼ਾਂ ਨਾਲ ਗੁਪਤ ਸਮਝੌਤੇ ਕਰਕੇ ਮਹਾਰਾਜਾ ਰਣਜੀਤ ਸਿੰਘ ਦੀਆਂ ਖਾਲਸਾਈ ਫੌਜ਼ਾਂ ਸ਼ਾਹ ਮੁਹੰਮਦ ਦੇ ਕਹਿਣ ਅਨੁਸਾਰ:-
ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ,
ਫੌਜ਼ਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।।
ਜਿੱਤੀਆਂ ਹੋਈਆਂ ਵੀ ਹਾਰ ਗਈਆਂ। ਇਹ ਗੱਲ ਵੱਖਰੀ ਹੈ ਜਿਸ ਡੋਗਰਿਆਂ ਦੀ ਸਰਦਾਰ ਧਿਆਨ ਸਿੰਘ ਨੇ 25 ਸਾਲ ਪ੍ਰਧਾਨ ਮੰਤਰੀ ਦੀ ਕੁਰਸੀ ਦਾ ਆਨੰਦ ਮਾਣਿਆ ਅਤੇ ਆਪਣੀ ਫਿਰਕਾਪ੍ਰਸਤੀ ਸੋਚ ਕਾਰਨ ਸਰਦਾਰ ਅਜੀਤ ਸਿੰਘ ਸੰਧਿਆਵਾਲੀਏ ਵੱਲੋਂ ਬੜੀ ਬੇਰਹਿਮੀ ਨਾਲ ਮਾਰਿਆ ਗਿਆ ਉਸ ਦਿਨ ਨਿੱਕੇ ਨਿੱਕੇ ਟੁਕੜੇ ਕੀਤੇ ਗਏ ਅੰਗਰੇਜ਼ਾਂ ਨੇ ਪੰਜਾਬ ਨੂੰ 1849 ਈਸਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਅੰਗਰੇਜ਼ਾਂ ਦੇ ਜਾਣ ਤੋਂ ਭਾਵ ਭਾਰਤ ਅੰਗਰੇਜ਼ਾਂ ਦੇ ਕਬਜ਼ੇ ਵਿੱਚੋਂ ਆਜ਼ਾਦ ਹੋਣ ਤੋਂ ਬਾਅਦ ਭਾਰਤ ਦੇ ਹਾਕਮਾਂ ਨੂੰ ਪੰਜਾਬੀ ਕੌਮ ਪ੍ਰਤੀ ਕਾਣੀ ਅੱਖ ਨਾਲ ਵੇਖਿਆ ਤੇ ਹਮੇਸ਼ਾ ਪੰਜਾਬੀਅਤ ਨੂੰ ਆਰਥਿਕ ਸਮਾਜਿਕ ਰਾਜਨੀਤਿਕ ਅਤੇ ਸਭਿਆਚਾਰਕ ਪੱਖੋਂ ਤਾੜਨ ਦੀ ਕੋਸ਼ਿਸ਼ ਕੀਤੀ ਇਹ ਗੱਲ ਵੱਖਰੀ ਹੈ ਕਿ ਅੰਗਰੇਜ਼ਾਂ ਦੇ ਭਾਰਤ ਨੂੰ ਆਜ਼ਾਦ ਕਰਨ ਸਮੇਂ ਪੰਜਾਬੀ ਨੂੰ ਹਿੰਦੂ ਮੁਸਲਿਮ ਸਿੱਖ ਇਸਾਈ ਦੇ ਫਿਰਕਿਆਂ ਵਿੱਚ ਵੰਡਿਆ ਗਿਆ ਭਾਰਤ ਦੀ ਆਜ਼ਾਦੀ ਅਤੇ 1947 ਦੀ ਭਾਰਤ ਪਾਕ ਦੀ ਵੰਡ ਸਮੇਂ ਸਭ ਤੋਂ ਵੱਧ ਨੁਕਸਾਨ ਪੰਜਾਬੀਆਂ ਦਾ ਹੋਇਆ ਭਾਵੇਂ ਉਹ ਸਿੱਖ ਹੋਣ ਜਾਂ ਹਿੰਦੂ ਜਾਂ ਮੁਸਲਮਾਨ ਜਾਂ ਇਸਾਈ 1947 ਦੀ ਭਾਰਤ ਪਾਕ ਵੰਡ ਸਮੇਂ ਪੰਜਾਬੀਅਤ ਘਰੋਂ ਬੇਘਰ ਸਿੱਖਾਂ ਦੇ ਲੀਡਰਾਂ ਵਿੱਚ ਦਿਵ ਦ੍ਰਿਸ਼ਟੀ ਦੀ ਘਾਟ ਹੋਣ ਕਾਰਨ ਸਿੱਖ ਲੀਡਰ ਕਾਂਗਰਸ ਦੀ ਝੋਲੀ ਵਿੱਚ ਜਾ ਬੈਠੇ ਅਤੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਸਦੀਵੀ ਮੁੱਲਵਾਨ ਸੁਝਾਵਾਂ ਨੂੰ ਅੱਗੋਂ ਪਰੋਖੇ ਕਰਕੇ ਅਣਗੌਲਿਆ ਕਰਦੇ ਰਹੇ ਵੰਡ ਤੋਂ ਭਾਰਤ ਦੀ ਹਾਕਮ ਜਮਾਤ ਨੇ ਪੰਜਾਬੀਅਤ ਦੀ ਅਣਖ ਨੂੰ ਮਾਰਨ ਦੀ ਕੋਈ ਕਸਰ ਨਾ ਛੱਡੀ ਅਤੇ ਉਹਨਾਂ ਵਿੱਚੋਂ ਇੱਕ ਉਦਾਹਰਨ ਹਰਿਮੰਦਰ ਸਾਹਿਬ ਦੇ ਤੋਪਾਂ ਟੈਂਕਾਂ ਨਾਲ ਹਮਲਾ ਕਰਨਾ ਅਤੇ 1984 ਦੇ ਦਿੱਲੀ ਦੰਗੇ ਆਦਿ ਦਿਨ ਬ ਦਿਨ ਪੰਜਾਬ ਦੀ ਵਿਗੜ ਰਹੀ ਆਰਥਿਕ ਹਾਲਤ ਨਾਲ ਕਾਰਨ ਪੰਜਾਬ ਦੀ ਨਵੀਂ ਪੀੜੀ ਨੇ ਰੋਜੀ ਰੋਟੀ ਦੀ ਭਾਲ ਵਿੱਚ ਵਲੈਤਾਂ ਵੱਲ ਕੂਚ ਕੀਤਾ ਦੇਸ਼ ਆਜ਼ਾਦ ਹੋਣ ਤੋਂ ਪੰਜਾਬ ਦੇ ਅੱਜ ਤੱਕ ਜਿੰਨੇ ਵੀ ਮੁੱਖ ਮੰਤਰੀ ਆਏ ਉਹ ਸਾਰੇ ਭਾਰਤ ਦੀ ਹਾਕਮ ਜਮਾਤ ਦੇ ਪਿੱਠੂ ਸਾਬਿਤ ਹੋਈ ਵਲੈਤਾਂ ਵਿੱਚ ਆ ਕੇ ਸਾਡੀ ਨਵੀਂ ਪੀੜੀ ਨੂੰ ਵਲੈਤ ਦਾ ਰੰਗ ਚੜਨ ਲੱਗਾ ਅਸੀਂ ਬਾਹਰਲੇ ਸੱਭਿਆਚਾਰ ਦੇ ਪ੍ਰਭਾਵ ਅਧੀਨ ਆਪਣੀ ਪੱਗ ਗਵਾਈ ਭਾਵ ਗੁਰੂ ਸਾਹਿਬ ਵੱਲੋਂ ਸਿੱਖ ਦੀ ਪਛਾਣ ਲਈ ਦਿੱਤੇ ਪੰਜ ਕਕਾਰ ਪੱਬਾਂ ਕਲੱਬਾਂ ਵਿੱਚ ਗਵਾ ਦਿੱਤੀ ਅੱਜ ਪੰਜਾਬ ਦੇ ਹਾਲਾਤ ਠੀਕ ਨਹੀਂ ਹਨ ਪੰਜਾਬ ਇਸਾਈ ਮਿਸ਼ਨਰੀਆਂ ਦਿਨ ਦੁਗਣੀ ਅਤੇ ਰਾਤ ਚੌਗਣੀ ਤਰੱਕੀ ਕਰ ਰਹੀਆਂ ਹਨ ਸਾਡੀ ਨਵੀਂ ਜਨਰੇਸ਼ਨ ਇਸਾਈ ਅਤੇ ਮੁਸਲਮਾਨ ਧਰਮ ਵੱਲ ਦਿਨਮ ਦਿਨ ਉਚਿਤ ਹੋ ਰਹੀ ਹੈ ਇਹ ਬਿਮਾਰੀ ਪੰਜਾਬ ਵਿੱਚ ਹੀ ਨਹੀਂ ਸਗੋਂ ਵਲੈਤਾਂ ਵਿੱਚ ਜਿਆਦਾ ਫੈਲ ਰਹੀ ਹੈ।
ਸਿੱਖ ਧਰਮ ਦੀਆਂ ਲੜਕੀਆਂ ਮੁਸਲਮਾਨ ਧਰਮ ਵੱਲ ਰੁਚਿਤ ਹੋ ਰਹੀਆਂ ਹਨ ਇਹਨਾਂ ਸਤਰਾਂ ਦੇ ਲੇਖਕ ਨੂੰ ਕਈ ਵਾਰ ਗੁਰਦੁਆਰਿਆਂ ਅਤੇ ਘਰਾਂ ਵਿੱਚ ਰਖਾਈ ਅਕੰਡ ਪਾਠ ਦੀ ਸਮਾਪਤੀ ਤੇ ਸਿੱਖ ਬੁਲਾਰਿਆਂ ਵੱਲੋਂ ਆਪਣੀਆਂ ਲੜਕੀਆਂ ਨੂੰ ਸੁਚੇਤ ਕਰਨ ਦੀ ਅਪੀਲ ਵੀ ਸੁਣਨ ਨੂੰ ਮਿਲਦੀ ਹੈ ਅਪੀਲਾਂ ਦਲੀਲਾਂ ਤੇ ਉਪਦੇਸ਼ਾਂ ਨਾਲ ਕੁਝ ਵੀ ਨਹੀਂ ਹੋਣਾ ਮੈਨੂੰ ਬੜੀ ਸ਼ਰਮ ਨਾਲ ਲਿਖਣਾ ਪੈ ਰਿਹਾ ਹੈ ਕਿ ਅੱਜ ਦੀ ਤਰੀਕ ਵਿੱਚ 70% ਸਿੱਖਾਂ ਅਤੇ ਉਹਨਾਂ ਦੇ ਬੱਚਿਆਂ ਨੂੰ ਨਾ ਤਾਂ ਸਿੱਖ ਇਤਿਹਾਸ ਦਾ ਗਿਆਨ ਹੈ ਅਤੇ ਨਾ ਹੀ ਪੜਨ ਦੀ ਰੁਚੀ ਹੈ ਨਵੀਂ ਪੀੜੀ ਦੇ ਬੱਚਿਆਂ ਨੂੰ ਪੰਜ ਪਿਆਰਿਆਂ ਦਸ ਗੁਰੂ ਸਾਹਿਬਾਨਾਂ ਦੇ ਨਾਵਾਂ ਦਾ ਵੀ ਪਤਾ ਨਹੀਂ ਹੈ ਵਲੈਤਾਂ ਵਿਚਲੇ ਸਿੱਖ ਗੁਰਦੁਆਰੇ ਵੀ ਰਾਜਨੀਤੀ ਦਾ ਸ਼ਡਯੰਤਰ ਬਣ ਕੇ ਰਹਿ ਗਏ ਹਨ ਅਸੀਂ ਚੰਗੇ ਅਡਵਾਂਸ ਮੁਲਕਾਂ ਵਿੱਚ ਤਾਂ ਆ ਗਏ ਬਿਜਨਸ ਕਰ ਲਈ ਘਰ ਖਰੀਦ ਲਈ ਪਿੱਛੇ ਪੰਜਾਬ ਵਿੱਚ ਆਪਣੀ ਹਉਮੈ ਨੂੰ ਪੱਠੇ ਪਾਉਣ ਲਈ ਵਿਲਾਇਤੀ ਸਦਵਾਉਣ ਲਈ ਵੱਡੀਆਂ ਵੱਡੀਆਂ ਕੋਠੀਆਂ ਖੜੀਆਂ ਕਰ ਲਈਆਂ ਪਰ ਸਾਡੀ ਗੰਦੀ ਮਾਨਸਿਕਤਾ ਵਿੱਚੋਂ ਜਾਤਾਂ ਪਾਤਾਂ ਦਾ ਕੋਟ ਨਹੀਂ ਨਿਕਲ ਸਕਿਆ ਵਿਲਾਇਤ ਵਿੱਚ ਹਰ ਬੰਦਾ ਆਪਣੇ ਆਪ ਨੂੰ ਜੱਟ ਅਖਵਾਉਂਦਾ ਹੈ ਸ਼ਾਇਦ ਇਸ ਪਿੱਛੇ ਉਸਦੀ ਮਾਨਸਿਕਤਾ ਦੀ ਲਚਾਰੀ ਵੀ ਕੰਮ ਕਰਦੀ ਹੈ ਦਰਅਸਲ ਜੱਟ ਸ਼ਬਦ ਕੋਈ ਯਾਦ ਨਹੀਂ ਹੈ ਜੱਟ ਸ਼ਬਦ ਦਾ ਅਰਥ ਖੇਤੀਬਾੜੀ ਕਰਨ ਵਾਲਾ ਵਿਅਕਤੀ ਹੈ ਬੰਦਾ ਬਹਾਦਰ ਨੇ ਹਲ ਵਾਹਕਾਂ ਨੂੰ ਜਮੀਨਾਂ ਦੇ ਮਾਲਕ ਬਣਾ ਦਿੱਤਾ ਤੇ ਜਮੀਨਾਂ ਦੇ ਮਾਲਕ ਜੱਟ ਤੋਂ ਜੱਟਵਾਦ ਬਣ ਗਿਆ ਇਹ ਬਿਮਾਰ ਮਾਨਸਿਕਤਾ ਜਿਮੀਦਾਰਾਂ ਜੱਟਾਂ ਵਿੱਚ ਜਾਤ ਪਾਤ ਦੀ ਹੀ ਨਹੀਂ ਸਗੋਂ ਦੂਜੀਆਂ ਜਾਤੀਆਂ ਵਾਲੇ ਜਿਨਾਂ ਕੋਲ ਪੰਜਾਬ ਵਿੱਚ ਇੱਕ ਮਰਲਾ ਵੀ ਥਾਂ ਨਹੀਂ ਪਰਿਵਾਰ ਦੀ ਚਾਹ ਬਣਾਉਣ ਲਈ ਦੁੱਧ ਵੀ ਮੁੱਲ ਦਾ ਲੈਂਦੇ ਹਨ ਇੱਥੇ ਵਿਲਾਇਤ ਵਿੱਚ ਆਪਣੀ ਹਉਮੈ ਨੂੰ ਪੱਠੇ ਪਾਉਣ ਲਈ ਹਵੇਲੀਆਂ ਟਰੈਕਟਰਾਂ ਅਤੇ ਤਾਏ ਦੀ ਹਵੇਲੀ ਆਦ ਨਾਲ ਉੱਠਣ ਬੈਠਣ ਅਤੇ ਮਹਿਫਲਾਂ ਵਿੱਚ ਜ਼ਿਕਰ ਕਰਦੇ ਹਨ ਅਤੇ ਅਵਚੇਤਨ ਹੀ ਉਹ ਆਪਣੇ ਆਪ ਨੂੰ ਜਿਮੀਦਾਰ ਲਾਣੇ ਨਾਲ ਸੰਬੰਧਿਤ ਕਰਦੇ ਹਨ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਆਪਣੀਆਂ ਜੜਾਂ ਨਾਲ ਜੋੜ ਕੇ ਰੱਖਣਾ ਹੈ ਤਾਂ ਸਾਨੂੰ ਮਾਪਿਆਂ ਨੂੰ ਆਪਣੇ ਆਪ ਦਾ ਸੁਧਾਰ ਕਰਨਾ ਪਵੇਗਾ ਜਿਹੜੇ ਮਾਪੇ ਆਪਣੇ ਘਰਾਂ ਨੂੰ ਪੂਨਰ ਰੂਪ ਵਿੱਚ ਆਪਣੇ ਪਿਛੋਕੜ ਨਾਲ ਜੁੜੇ ਹਨ ਉਹਨਾਂ ਦੇ ਬੱਚਿਆਂ ਨੂੰ ਘਰ ਵਿੱਚ ਚੰਗੇ ਸੰਸਕਾਰ ਮਿਲਦੇ ਹਨ ਜਿਹੜੇ ਮਾਪੇ ਘਰਾਂ ਵਿੱਚ ਬਾਣੀ ਅਤੇ ਬਾਣੇ ਦੇ ਪੱਕੇ ਹਨ ਘਰਾਂ ਵਿੱਚ ਆਪ ਰੋਜਾਨਾ ਗੁਰਬਾਣੀ ਨਾਲ ਜੁੜਦੇ ਹਨ ਉਹਨਾਂ ਨੂੰ ਵੇਖ ਕੇ ਬੱਚੇ ਵੀ ਉਹਨਾਂ ਦੀ ਨਕਲ ਕਰਦੇ ਗੁਰਬਾਣੀ ਅਤੇ ਗੁਰਬਾਣੀ ਦੇ ਸਿਧਾਂਤਾਂ ਨਾਲ ਜੁੜ ਜਾਂਦੇ ਹਨ ਵਲੈਤਾਂ ਵਿੱਚ ਖੁੱਲੇ ਖਾਲਸਾ ਪ੍ਰਾਇਮਰੀ ਸਕੂਲ ਇਸ ਸੰਦਰਭ ਵਿੱਚ ਸਲਾਣ ਯੋਗ ਉਪਰਾਲਾ ਕਰ ਰਹੇ ਹਨ। ਜੇਕਰ ਮਾਂ ਬਾਪ ਬੱਚਿਆਂ ਨੂੰ ਗੁਰਬਾਣੀ ਦਾ ਉਪਦੇਸ਼ ਦੇਣ ਪਰ ਆਪ ਪੱਬਾਂ ਕਲੱਬਾਂ ਵਿੱਚ ਜਾਣ ਤਾਂ ਉਹਨਾਂ ਦੇ ਉਪਦੇਸ਼ ਦਾ ਬੱਚਿਆਂ ਤੇ ਅਸਰ ਨਹੀਂ ਹੋਣਾ ਅਜਿਹੇ ਮਾਪਿਆਂ ਦੇ ਬੱਚੇ ਖਾਸ ਕਰਕੇ 12 12 ਸਾਲਾਂ ਦੀਆਂ ਕੁੜੀਆਂ ਪੰਜਾਬ ਹੀ ਨਹੀਂ ਸਗੋਂ ਵਲੈਤਾਂ ਵਿੱਚ ਮਾਵਾਂ ਬਣਦੀਆਂ ਵੇਖੀਆਂ ਹਨ ਅਜਿਹੇ ਮਾਪਿਆਂ ਦੇ ਬਾਪ ਵੀਕਐਂਡ ਤੇ ਆਪਣੇ ਸਿਰ ਦੇ ਵਾਲਾਂ ਦੀ ਕਟਾਈ ਇਸ ਤਰਾਂ ਕਰਾਉਂਦੇ ਹਨ ਜਿਵੇਂ ਪਾਈਨਐਪਲ ਛਿੱਲ ਕੇ ਕੱਟਿਆ ਹੋਵੇ ਅਜਿਹੇ ਘਰ ਵਾਲੇ ਆਪਣੀਆਂ ਘਰ ਵਾਲੀਆਂ ਨੂੰ ਬਿਊਟੀ ਪਾਰਲਰਾਂ ਵਿੱਚ ਜਾਣ ਲਈ ਉਕਸਾਉਂਦੇ ਹਨ ਅਜਿਹੇ ਆਪਣੇ ਕਲਚਰ ਤੋਂ ਬੇਮੁਖ ਮਾਪਿਆਂ ਤੋਂ ਚੰਗੇ ਚੰਗੇ ਸੰਸਕਾਰਾਂ ਦੀ ਆਸ ਨਹੀਂ ਕੀਤੀ ਜਾ ਸਕਦੀ ਅਜਿਹੇ ਮਾਪਿਆਂ ਦੀਆਂ ਲੜਕੀਆਂ ਅਤੇ ਲੜਕੇ ਦੂਜੇ ਧਰਮਾਂ ਵਿੱਚ ਜੀਵਨ ਸਾਥੀ ਦੀ ਚੋਣ ਕਰਦੇ ਹਨ ਲੜਕੀਆਂ ਦੂਜੇ ਧਰਮਾਂ ਦੇ ਲੜਕਿਆਂ ਨਾਲ ਅਵਚੇਤਨ ਹੀ ਉਰਚਿਤ ਹੋ ਜਾਂਦੀਆਂ ਹਨ ਸ਼ਾਇਦ ਇਸੇ ਸਮੱਸਿਆ ਵਿੱਚੋਂ ਹੀ ਸਿੱਖ ਧਰਮ ਦੀਆਂ ਕਈ ਲੜਕੀਆਂ ਮੁਸਲਮਾਨ ਲੜਕਿਆਂ ਵੱਲ ਰੁਚਿਤ ਹੁੰਦੀਆਂ ਹਨ ਮੁਸਲਮਾਨ ਲੜਕੇ ਇਹਨਾਂ ਲੜਕੀਆਂ ਨੂੰ ਆਪਣਾ ਜੀਵਨ ਸਾਥੀ ਨਹੀਂ ਬਣਾਉਂਦੇ ਸਗੋਂ ਆਪਣੀ ਹਵਸ ਦਾ ਸ਼ਿਕਾਰ ਬਣਾ ਕੇ ਨਸ਼ਿਆਂ ਦਾ ਆਦੀ ਬਣਾ ਦਿੰਦੇ ਹਨ ਪੰਜਾਬੀ ਲੋਕ ਕਾਰਾਂ ਕੋਠੀਆਂ ਕੱਪੜਿਆਂ ਵਿਆਹ ਸ਼ਾਦੀਆਂ ਅਤੇ ਪਾਰਟੀਆਂ ਤੇ ਲੱਖਾਂ ਕਰੋੜਾਂ ਰੁਪਈਆ ਖਰਚ ਕਰ ਦਿੰਦੇ ਹਨ ਪਰ ਚੰਗੀ ਕਿਤਾਬ ਖਰੀਦਣ ਲਈ ਇਕ ਰੁਪਈਆ ਖਰਚਣ ਲੱਗਿਆਂ ਇਹਨਾਂ ਲੋਕਾਂ ਨੂੰ ਖਾਰਸ਼ ਹੋਣ ਲੱਗ ਪੈਂਦੀ ਹੈ ਤੁਸੀਂਫੇਸਬੁਕ ਤੇ ਵੇਖਿਆ ਕਰੋ ਅਕਸਰ ਵੀਕੈਂਡ ਕਿ ਪੰਜਾਬੀ ਮੁੰਡੇ ਕਿਸੇ ਪੱਬ ਕਲੱਬ ਜਾ ਰੈਸਟੋਰੈਂਟ ਤੇ ਬੈਠੇ ਵਿਖਾਈ ਦੇਣਗੇ ਅਤੇ ਟੇਬਲ ਤੇ ਜੈਸਨ ਵਿਸਕੀ ਵਰਗੀਆਂ ਮਹਿੰਗੀਆਂ ਸ਼ਰਾਬਾਂ ਨਾਲ ਫੋਟੋਆਂ ਸ਼ੇਅਰ ਕਰਦੇ ਅਲੱਗ ਅਲੱਗ ਕੰਪਨੀਆਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਬਹੁਤ ਵਾਰੀ ਪੰਜਾਬੀ ਬੰਦਿਆਂ ਦੀ ਸੰਗਤ ਦਾ ਮੌਕਾ ਮਿਲ ਹੀ ਜਾਂਦਾ ਹੈ ਇਹ ਪੰਜਾਬੀ ਸਾਰੀ ਦਿਹਾੜੀ ਸ਼ਰਾਬ ਮੀਟ ਜੈਕਸ ਅਤੇ ਇੱਕ ਦੂਜੇ ਦੀਆਂ ਚੁਗਲੀਆਂ ਅਤੇ ਜਾਤਾਂ ਪਾਤਾਂ ਦਾ ਕੱਪੜਸ਼ਾਨ ਕਰਨ ਤੋਂ ਅੱਗੇ ਨਹੀਂ ਜਾਂਦੇ ਸ਼ਾਇਦ ਇਹ ਉਹਨਾਂ ਦੀ ਬਿਮਾਰ ਮਾਨਸਿਕਤਾ ਦੀ ਲਚਾਰੀ ਹੀ ਕਹੀ ਜਾ ਸਕਦੀ ਹੈ ਪਿਛਲੇ 10 ਕੁ ਸਾਲਾਂ ਤੋਂ ਨਵੀਂ ਪੀੜੀ ਦਾ ਪ੍ਰਵਾਸ ਵੱਲ ਰੁਝਾਨ ਜਿਆਦਾ ਹੀ ਵਧਿਆ ਹੈ ਅੱਜ ਇੰਗਲੈਂਡ ਕਨੇਡਾ ਅਤੇ ਆਸਟਰੇਲੀਆ ਵੱਲ ਨੌਜਵਾਨ ਮੁੰਡੇ ਕੁੜੀਆਂ ਧੜਾਧੜ ਜਾ ਰਹੇ ਹਨ ਇੰਗਲੈਂਡ ਅਤੇ ਕਨੇਡਾ ਵਰਗੇ ਮੁਲਕਾਂ ਵਿੱਚ ਰੋਜ਼ਗਾਰ ਦੀ ਕਮੀ ਕਾਰਨ ਨੌਜਵਾਨ ਮੁੰਡੇ ਕੁੜੀਆਂ ਲਗਾਤਾਰ ਬੇਰੁਜ਼ਗਾਰ ਰਹਿਣ ਕਾਰਨ ਉਹਨਾਂ ਵਿੱਚ ਗਲਤ ਰੁਝਾਨ ਵੱਧ ਰਿਹਾ ਹੈ। ਅੱਜ ਕੱਲ ਮੀਡੀਆ ਵਿੱਚ ਅਕਸਰ ਹੀ ਪੜ੍ਨ ਸੁਣਨ ਅਤੇ ਵੇਖਣ ਨੂੰ ਮਿਲਦਾ ਹੈ ਕਿ ਸਾਡੀ ਪੰਜਾਬੀ ਨੌਜਵਾਨ ਪੀੜੀ ਬੇਰੁਜ਼ਗਾਰੀ ਕਾਰਨ ਜਿਸਮ ਫਰੋਸ਼ੀ ਅਤੇ ਨਸ਼ਿਆਂ ਦੇ ਆਦੀ ਹੋ ਰਹੇ ਹਨ। ਚੰਗੇ ਭਲੇ ਖਾਂਦੇ ਪੀਂਦੇ ਪਰਿਵਾਰਾਂ ਦੇ ਬੱਚੇ ਵਲੈਤਾਂ ਵਿੱਚ ਚੰਗੇ ਭਵਿੱਖ ਦੀ ਆਸ ਵਿੱਚ ਲੱਖਾਂ ਰੁਪਈਆ ਲਾ ਕੇ ਪਹੁੰਚਦੇ ਹਨ ਪਰ ਫਿਰ ਵਡਾਇਤਾਂ ਵਿੱਚ ਪਹੁੰਚ ਕੇ ਪੰਜ ਛੇ ਪੌਂਡ ਤੇ ਪ੍ਰਤੀ ਘੰਟਾ ਕੁਟਲਾਂ ਰੈਸਟੋਰੈਂਟਾਂ ਪੱਬਾਂ ਕਲੱਬਾਂ ਅਤੇ ਬਿਲਡਰਾਂ ਨਾਲ ਕਮਰੇ ਦਾ ਕਿਰਾਇਆ ਅਤੇ ਰਸੋਈ ਦਾ ਆਟਾ ਲੂਣ ਤੇਲ ਦਾ ਖਰਚਾ ਪੂਰਾ ਕਰਨ ਲਈ ਮਜਬੂਰ ਹਨ ਪੰਜਾਬੀ ਕੁੜੀਆਂ ਬਿਲਡਰਾਂ ਨਾਲ ਕੰਮ ਕਰਨ ਲਈ ਮਜਬੂਰ ਹਨ ਜਿਹੜੇ ਮੁੰਡੇ ਆਈਲੈਟਸ ਕਰਕੇ ਆਈਆਂ ਕੁੜੀਆਂ ਨਾਲ ਵਿਆਹ ਕਰਵਾ ਕੇ ਆਏ ਹਨ ਇਹਨਾਂ ਵਿੱਚ ਬਹੁਤੇ ਤਾਂ ਇੰਗਲੈਂਡ ਕਨੇਡਾ ਵਰਗੇ ਮੁਲਕਾਂ ਦੀ ਐਂਟਰੀ ਲਈ 40 40 ਲੱਖ ਰੁਪਏ ਦੇ ਕੇ ਆਏ ਹਨ ਇਹ ਵਿਚਾਰੇ ਨਾ ਘਰ ਦੇ ਰਹੇ ਅਤੇ ਨਾ ਹੀ ਘਾਟ ਦੇ ਰਹੇ।
ਬਹੁਤੇ ਕੇਸਾਂ ਵਿੱਚ ਵੇਖਣ ਵਿੱਚ ਆਇਆ ਹੈ ਕਿ ਲੜਕੇ ਵਾਲਿਆਂ ਵੱਲੋਂ ਆਈਲੈਟਸ ਪਾਸ ਲੜਕੀ ਦੇ ਵਿਦੇਸ਼ ਜਾਣ ਦਾ ਅਤੇ ਵਿਆਹ ਦਾ ਸਾਰਾ ਖਰਚਾ ਕੀਤਾ ਜਾਂਦਾ ਹੈ ਉਹਨਾਂ ਦਾ ਨਲਾਇਕ ਪੁੱਤਰ ਕਨੇਡਾ ਜਾਂ ਇੰਗਲੈਂਡ ਜਾ ਸਕੇ ਪਰ ਚਲਾਕ ਲੜਕੀਆਂ ਸਹੁਰੇ ਪਰਿਵਾਰ ਦਾ ਸਾਰਾ ਖਰਚਾ ਕਰਵਾ ਕੇ ਬਾਹਰ ਜਾ ਕੇ ਮੁੱਕਰ ਜਾਂਦੀਆਂ ਹਨ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਸਿਰਫ ਅਜਿਹੇ ਕੇਸਾਂ ਵਿੱਚ ਲੜਕੇ ਦੇ ਮਾਪਿਆਂ ਨੂੰ ਕਰਨਾ ਪੈਂਦਾ ਹੈ ਅੱਜ ਦੇ ਇਸ ਸੰਦਰਭ ਵਿੱਚ ਵੇਖਿਆ ਜਾਵੇ ਤਾਂ ਅਸੀਂ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਆ ਕੇ ਖੱਟਿਆ ਕਮਾਇਆ ਘੱਟ ਤੇ ਗਵਾਇਆ ਜਿਆਦਾ ਹੈ। ਅਸੀਂ ਨਾ ਤਾਂ ਆਪਣੇ ਬੱਚਿਆਂ ਨੂੰ ਪਛਮੀ ਸੱਭਿਆਚਾਰ ਦੇ ਪੱਬ ਕਲੱਬ ਦੀ ਹਨੇਰੀ ਤੋਂ ਬਚਾ ਸਕੇ ਅਤੇ ਨਾ ਹੀ ਨੈਤਿਕ ਪੱਖੋਂ ਆਪਣੇ ਅਕੀਦਿਆਂ ਧਾਰਮਿਕ ਵਿਸ਼ਵਾਸਾਂ ਨੂੰ ਬਚਾ ਸਕੇ ਪੱਛਮੀ ਸੱਭਿਆਚਾਰ ਪ੍ਰਵਾਸੀਆਂ ਦੀ ਸਵੈ ਪਛਾਣ ਮਾਰਦਾ ਹੈ ਸਿੱਖ ਨੂੰ ਸਿੱਖ ਨਹੀਂ ਰਹਿਣ ਦਿੰਦਾ ਹਿੰਦੂ ਨੂੰ ਹਿੰਦੂ ਨਹੀਂ ਰਹਿਣ ਦਿੰਦਾ ਅਤੇ ਮੁਸਲਮਾਨ ਨੂੰ ਮੁਸਲਮਾਨ ਨਹੀਂ ਰਹਿਣ ਦਿੰਦਾ ਅਸੀਂ ਪ੍ਰਵਾਸੀ ਲੋਕ ਨਾ ਘਰ ਦੇ ਰਹੇ ਅਤੇ ਨਾ ਹੀ ਘਾਟਦੇ ਰਹੇ ਪੰਜਾਬ ਦੇ ਪਿੰਡਾਂ ਦੇ ਪਿੰਡ ਵਲੈਤ ਦੀ ਮਾਨਸਿਕ ਬਿਮਾਰੀ ਦੇ ਖਾਲੀ ਕਰ ਦਿੱਤੇ ਭਾਰਤ ਦੇ ਦੂਜੇ ਸੂਬਿਆਂ ਵਿੱਚੋਂ ਲੋਕ ਧੜਾ ਧੜ ਪੰਜਾਬ ਵਿੱਚ ਆ ਰਹੇ ਹਨ ਭਾਰਤ ਦੇ ਬਾਕੀ ਸੂਬਿਆਂ ਦੇ ਮੁਕਾਬਲੇ ਬਿਹਾਰ ਦੇ ਜਿਆਦਾਤਰ ਲੋਕਾਂ ਦਾ ਰੁਝਾਨ ਪੰਜਾਬ ਵੱਲ ਵਧਿਆ ਹੈ। ਪੰਜਾਬ ਵਿੱਚ ਜਨਮ ਲੈਣ ਵਾਲੇ ਪ੍ਰਵਾਸੀ ਬੱਚੇ ਸ਼ੁੱਧ ਪੰਜਾਬੀ ਬੋਲਦੇ ਹਨ ਸਿੱਖਿਆ ਦੇ ਖੇਤਰ ਵਿੱਚ ਪੰਜਾਬੀ ਬੱਚਿਆਂ ਨਾਲੋਂ ਜਿਆਦਾ ਕਾਬਲ ਹਨ। ਸ਼ਾਇਦ ਇਸੇ ਕਰਕੇ ਸਿਵਿਲ ਸੇਵਾਵਾਂ ਵਿੱਚ ਬਾਕੀ ਸੂਬਿਆਂ ਦੇ ਮੁਕਾਬਲੇ ਪੰਜਾਬ ਦੇ ਬੱਚੇ ਬਹੁਤੇ ਪਛੜੇ ਹਨ ਭਾਰਤ ਦੇ ਦੂਜੇ ਸੂਬਿਆਂ ਤੋਂ ਆ ਕੇ ਮਿਹਨਤ ਕਰਨ ਵਾਲੇ ਲੋਕਾਂ ਨੇ ਨਿੱਕੇ ਨਿੱਕੇ ਕੰਮਾਂ ਵਿੱਚੋਂ ਸੋਹਣੇ ਘਰ ਬਣਾ ਲਏ ਹਨ। ਪੰਜਾਬੀ ਨੌਜਵਾਨ ਪੰਜਾਬ ਵਿੱਚ ਸਬਜ਼ੀ ਵੇਚਣ ਕੋਟਲਾ ਰੈਸਟੋਰੈਂਟਾਂ ਅਖਬਾਰ ਵੇਚਣਾ ਦੁੱਧ ਵੇਚਣਾ ਸਟਰੀਟ ਮਾਰਕੀਟ ਭੋਜਨ ਵੇਚਣ ਤੋਂ ਸ਼ਰਮ ਅਤੇ ਜਾਤ ਪਾਤ ਦੇ ਹੰਕਾਰ ਨੂੰ ਠੇਸ ਪਹੁੰਚਣ ਕਾਰਨ ਆਪਣੇ ਆਪ ਅਜਿਹੇ ਲਾਹੇਵੰਦ ਰੋਜ਼ਗਾਰ ਤੋਂ ਪਾਸੇ ਰੱਖਦੇ ਹਨ ਪਰ ਪਰਿਸਥਿਤੀਆਂ ਦੀ ਵਿਡੰਬਣਾ ਦੇਖੋ ਮੁਲਾਇਤਾਂ ਵਿੱਚ ਭਾਵ ਇੰਗਲੈਂਡ ਕਨੇਡਾ ਆਸਟਰੇਲੀਆ ਅਮਰੀਕਾ ਅਤੇ ਯੂਰਪ ਦੇ ਵੱਖ-ਵੱਖ ਦੇਸ਼ਾਂ ਵਿੱਚ ਜਾ ਕੇ ਚੰਗੇ ਅਮੀਰ ਘਰਾਂ ਦੇ ਲੜਕੇ ਅਤੇ ਲੜਕੀਆਂ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਜੋਬ ਸਮਝ ਕੇ ਬੜੇ ਚਾਅ ਨਾਲ ਸ਼ਿਫਟਾਂ ਵਿੱਚ ਕੰਮ ਕਰਦਿਆਂ ਬਹੁਤੀਆਂ ਕੁੜੀਆਂ ਲੋਕਾਂ ਦੇ ਗੋਰਿਆਂ ਦੇ ਘਰਾਂ ਵਿੱਚ ਸਾਫ ਸਫਾਈ ਦਾ ਕੰਮ ਕਰਦੀਆਂ ਹਨ ਵਲੈਤਾਂ ਵਿੱਚ ਜਿਹੜੇ ਪੰਜਾਬੀ ਚੰਗੇ ਕਾਰੋਬਾਰਾਂ ਬਿਜਨਸਾਂ ਵਾਲੇ ਹਨ ਇਹ ਅਮੀਰ ਲੋਕ ਆਪਣੇ ਕੁੜੀਆਂ ਮੁੰਡਿਆਂ ਦਾ ਸ਼ੋਸ਼ਣ ਕਰਦੇ ਹਨ ਅਤੇ ਬਹੁਤੀ ਵਾਰੀ ਕੁੜੀਆਂ ਨੂੰ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ ਪੰਜਾਬ ਦੀਆਂ ਸਰਕਾਰਾਂ ਅਤੇ ਪੰਜਾਬ ਦੇ ਰਾਜਨੀਤਿਕ ਲੀਡਰ ਭਾਵੇਂ ਉਹ ਕਾਂਗਰਸੀ ਹੋਣ ਜਾਂ ਅਕਾਲੀ ਜਾਂ ਭਾਜਪਾ ਜਾਂ ਨਵੀਂ ਬਣੀ ਪਾਰਟੀ ਆਪ ਵਾਲੇ ਹੋਣ ਆਦਿ ਨੇ ਆਪਸੀ ਕੁਰਸੀ ਦੀ ਸੁਰੱਖਿਆ ਅਤੇ ਕੁਰਸੀ ਦੀ ਲਮੇਰੀ ਉਮਰ ਲਈ ਪੰਜਾਬ ਦੇ ਬੁਨਿਆਦੀ ਅਧਿਕਾਰਾਂ ਨੂੰ ਭਾਰਤ ਦੀ ਕੇਂਦਰ ਸਰਕਾਰ ਦੇ ਪੈਰਾਂ ਵਿੱਚ ਰੋਲਿਆ ਹੈ ਪੰਜਾਬ ਦੇ ਰਾਜਨੀਤਿਕ ਲੀਡਰ ਦਿਨ ਬ ਦਿਨ ਅਮੀਰ ਹੁੰਦੇ ਜਾ ਰਹੇ ਹਨ ਅਤੇ ਪੰਜਾਬ ਦੇ ਲੋਕ ਦਿਨ ਬਦੀਨ ਗਰੀਬ ਹੁੰਦੇ ਜਾ ਰਹੇ ਹਨ ਪੰਜਾਬ ਦੇ ਧਾਰਮਿਕ ਸਥਾਨ ਵੀ ਸਵਾਰਥੀ ਲੋਕਾਂ ਦੀ ਨਿਗਰਾਨੀ ਵਿੱਚ ਹੋਣ ਕਾਰਨ ਕਾਰੋਬਾਰੀ ਦੁਕਾਨਾਂ ਬਣ ਕੇ ਰਹਿ ਗਏ ਹਨ ਮਹਾਰਾਜਾ ਰਣਜੀਤ ਸਿੰਘ ਦੇ 1839 ਈਸਵੀ ਵਿੱਚ ਅੱਖਾਂ ਮੀਟਣ ਤੋਂ ਬਾਅਦ ਇੱਕ ਵੀ ਅਜਿਹਾ ਲੀਡਰ ਪੈਦਾ ਨਹੀਂ ਹੋਇਆ ਜਿਹੜਾ ਪੰਜਾਬ ਦੇ ਵੱਖ-ਵੱਖ ਧਰਮਾਂ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਨੂੰ ਨਾਲ ਲੈ ਕੇ ਤੁਰ ਸਕੇ ਜੇਕਰ ਪੰਜਾਬ ਵਿੱਚ ਕੋਈ ਇਮਾਨਦਾਰ ਲੀਡਰ ਪੈਦਾ ਵੀ ਹੋਇਆ ਤਾਂ ਪੰਜਾਬ ਦੀ ਬਾਂਦਰ ਸਿਆਸਤ ਦੇ ਲੀਡਰਾਂ ਨੇ ਭਾਰਤ ਦੀਆਂ ਏਜੰਸੀਆਂ ਨਾਲ ਮਿਲ ਕੇ ਮਰਵਾ ਦਿੱਤਾ ਪੰਜਾਬ ਨੂੰ ਪੰਜਾਬ ਦੇ ਜੰਮਿਆਂ ਨੇ ਹੀ ਮਾਰਿਆ ਬੇਗਾਨਿਆਂ ਦੀ ਔਕਾਤ ਹੀ ਨਹੀਂ ਕਿ ਉਹ ਪੰਜਾਬੀ ਅਣਕ ਦੀ ਅੱਖ ਵਿੱਚ ਅੱਖ ਪਾ ਕੇ ਵੇਖ ਸਕਣ ਮੁੱਕ ਦੀ ਗੱਲ ਜੇਕਰ ਅਸੀਂ ਆਪਣੇ ਵਿਸ਼ਵਾਸ ਚਾ ਅਕੀਦਿਆਂ ਆਪਣੇ ਸੱਭਿਆਚਾਰ ਮਾਂ ਬੋਲੀ ਅਤੇ ਸਵੈ ਪਛਾਣ ਨੂੰ ਬਚਾਉਣਾ ਹੈ ਤਾਂ ਸਾਨੂੰ ਆਪਣੇ ਬੱਚਿਆਂ ਦੇ ਸਾਹਮਣੇ ਇੱਕ ਮਾਡਲ ਵਜੋਂ ਪ੍ਰੈਕਟੀਕਲ ਰੂਪ ਵਿੱਚ ਵਿਚਰਨਾ ਪਵੇਗਾ ਅਤੇ ਬੱਚੇ ਅਵਚੇਤਨ ਮਾਪਿਆਂ ਦੀ ਨਕਲ ਕਰਨਗੇ ਸਾਨੂੰ ਸਾਰਿਆਂ ਨੂੰ ਜਾਤਾ ਪਾਤਾ ਕੌਮਾਂ ਮਜਹਬਾ ਅਤੇ ਫਿਰਕਿਆਂ ਤੋਂ ਉੱਪਰ ਉੱਠ ਕੇ ਮਹਾਤਮਾ ਬੁੱਧ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਫਰ ਨੂੰ ਮਿਣਨਾ ਪਵੇਗਾ ਜੇਕਰ ਅਸੀਂ ਅਜਿਹਾ ਨਾ ਕਰ ਸਕੇ ਤਾਂ ਸਾਡੀ ਹਾਲਤ ਧੋਬੀ ਦਾ ਕੁੱਤਾ ਨਾ ਘਰ ਦਾ ਰਿਹਾ ਨਾ ਘਾਟ ਦਾ ਰਿਹਾ ਵਰਗੀ ਹੋਵੇਗੀ ।