~~~ਅਸੀ ਬੇਦੋਸ਼ੇ~

ਗੀਤਕਾਰ ਨਰਿੰਦਰ ਲੜੋਈ ਵਾਲਾ
ਅਸੀਂ ਬੇਦੋਸ਼ੇ ਦੋਸ਼ੀ ਬਣ ਗਏ।
ਸੱਜਣਾ ਲਈ ਪੜੋਸੀ ਬਣ ਗਏ।
ਫਿਲਮ ਨਹੀਂ ਏ ਝਾਕੀ ਆ।
ਚੰਗੇ ਬਣ ਬਣ ਵੇਖ ਲਿਆ,
ਅਜੇ ਕੀ ਹੋਰ ਬਾਕੀ ਆ।
ਅਸੀਂ ਬੇਦੋਸ਼ੇ………….
ਚੰਗੇ ਬਣ ਗਏ ਮਾੜੇ ਸੀ ਜੋ।
ਸਾਡੇ ਤੋਂ ਕਾਹਤੋਂ ਸਾੜੇ ਸੀ ਜੋ।
ਕੱਢ ਕੱਢ ਹਾਰੇ ਹਾੜੇ ਸੀ ਜੋ।
ਹੁਣ ਮੈਖ਼ਾਨੇ ਦੀ ਸਾਕੀ ਆ।
ਚੰਗੇ ਬਣ ਬਣ ਵੇਖ ਲਿਆ,
ਅਜੇ ਕੀ ਹੋਰ ਬਾਕੀ ਆ।
ਅਸੀਂ ਬੇਦੋਸ਼ੇ………….
ਚੁੱਪ ਰਹਿਕੇ ਜੋ ਖੋਇਆ ਏ।
ਅੱਜ ਦਿਲ ਮਰਜਾਣਾ ਰੋਇਆ ਏ।
ਹੰਝੂਆਂ ਦਾ ਹਾਰ ਪਰੋਇਆ ਏ।
ਤਾਈਓ ਢੋਈ ਚੁਬਾਰੇ ਵਾਲੀ ਤਾਕੀ ਆ।
ਚੰਗੇ ਬਣ ਬਣ ਵੇਖ ਲਿਆ,
ਅਜੇ ਕੀ ਹੋਰ ਬਾਕੀ ਆ।
ਅਸੀਂ ਬੇਦੋਸ਼ੇ………….
ਹੁਣ ਲੋਕਾਂ ਵਰਗਾ ਬਣ ਜਾਣਾ।
ਹਿੱਕ ਤਾਣ ਤੇਰੇ ਅੱਗੇ ਖੜ ਜਾਣਾ।
ਨਰਿੰਦਰ ਦਾ ਮੱਥਾ ਠਣ ਜਾਣਾ।
ਓਏ ਲੜੋਈ ਤੇਰੇ ਤੋਂ ਆਕੀ ਆ।
ਚੰਗੇ ਬਣ ਬਣ ਵੇਖ ਲਿਆ,
ਅਜੇ ਕੀ ਹੋਰ ਬਾਕੀ ਆ।
ਅਸੀਂ ਬੇਦੋਸ਼ੇ………….
 (ਗੀਤਕਾਰ ਨਰਿੰਦਰ ਲੜੋਈ ਵਾਲਾ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕੂੜਾ
Next article~~~ ਮਾਧੋ ~~~