ਸਾਡੇ ਕੋਲ ਵੀ ਭਾਜਪਾ ਆਗੂਆਂ ਖ਼ਿਲਾਫ਼ ਸਬੂਤ: ਮਮਤਾ

West Bengal Chief Minister Mamata Banerjee

ਕੋਲਕਾਤਾ (ਸਮਾਜ ਵੀਕਲੀ): ਟੀਐਮਸੀ ਸੁਪਰੀਮੋ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਕੇਂਦਰੀ ਏਜੰਸੀਆਂ ਨੂੰ ਉਸ ਦੇ ਭਤੀਜੇ ਅਭਿਸ਼ੇਕ ਬੈਨਰਜੀ ਦੇ ਮਗਰ ਖੁੱਲ੍ਹਾ ਛੱਡ ਦਿੱਤਾ ਹੈ। ਮਮਤਾ ਨੇ ਕਿਹਾ ਕਿ ਭਾਜਪਾ ਦੇ ਹੀ ਕੁਝ ਆਗੂ ਕੋਲਾ ਮਾਫ਼ੀਆ ਨਾਲ ਇਕ-ਮਿਕ ਹੋ ਕੇ ਕੰਮ ਕਰ ਰਹੇ ਹਨ। ‘ਜੇ ਤੁਸੀਂ (ਭਾਜਪਾ) ਸਾਨੂੰ ਈਡੀ ਦਾ ਡਰਾਵਾ ਦਿਓਗੇ, ਅਸੀਂ ਵੀ ਭਾਜਪਾ ਆਗੂਆਂ ਖ਼ਿਲਾਫ਼ ਏਜੰਸੀ ਨੂੰ ਸਬੂਤ ਦਿਆਂਗੇ। ਭਾਜਪਾ ਦੇ ਆਗੂ ਅਜਿਹੇ ਮਾਫ਼ੀਆ ਵੱਲੋਂ ਚਲਾਏ ਜਾ ਰਹੇ ਹੋਟਲਾਂ ਵਿਚ ਰੁਕਦੇ ਰਹੇ ਹਨ।’

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰੈੱਸ ਸਿਆਸੀ ਤੇ ਆਰਥਿਕ ਪ੍ਰਭਾਵ ਤੋਂ ਮੁਕਤ ਹੋਵੇ: ਚੰਦਰਚੂੜ
Next articleਤ੍ਰਿਣਮੂਲ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਈਡੀ ਵੱਲੋਂ ਤਲਬ