,,,,,,ਵਜ਼ੀਦ ਖਾਂ ਦੀ ਹਾਰ,,,,

ਹਰਪ੍ਰੀਤ ਪੱਤੋ

(ਸਮਾਜ ਵੀਕਲੀ)

ਈਨ ਨਹੀਂ ਮੰਨੀ ਉਹਨਾਂ ਜ਼ਾਲਮ
ਸਰਕਾਰ ਦੀ,
ਅੱਜ ਹੋ ਗਈ ਹਾਰ ਯਾਰੋ ਸੂਬੇ
ਦੇ ਦਰਬਾਰ ਦੀ।
ਜ਼ੁਲਮ ਉਦੋਂ ਕਰੇ ਵੈਰੀ, ਜਦੋਂ ਗੱਲ,
ਮੁੱਕ ਜੇ ਵਿਚਾਰ ਦੀ।
ਬੱਚੇ ਰਹੇ ਜਿੱਤਦੇ, ਡੋਲੇ ਨਹੀਂ
ਉਹ,
ਪੱਕੇ ਸੀ ਇਰਾਦੇ ਫਿਰ ਮੌਤ ਕਿਵੇਂ
ਮਾਰਦੀ।
ਜਿਉਂਦੇ ਸਾਹਿਬਜ਼ਾਦੇ, ਮਰਿਆ
ਵਜੀਦ ਖਾਨ,
ਵੇਖੀ ਜਦ ਆਪਣੀ ਇੱਜ਼ਤ ਉੱਥੇ
ਹਾਰ ਦੀ।
ਅਖੀਰ ਆਖ ਦਿੱਤਾ ਕਰ ਦਿਓ
ਕਤਲ,
ਘੜੀ ਹੁਣ ਮੁੱਕੀ ਸਾਡੇ ਇੰਤਜ਼ਾਰ
ਦੀ।
ਲਾਲ ਛੱਡਦੇ ਜੈਕਾਰੇ ਬਾਹਾਂ ਕਰ
ਉੱਚੀਆਂ,
ਲਾਜ ਰੱਖ ਲਈ ਉਹਨਾਂ ਬੰਨ੍ਹੀ
ਦਸਤਾਰ ਦੀ।
ਅੰਤ ਨੂੰ ਸ਼ਹੀਦ ਹੋ ਗਏ ਦੋਵੇਂ
ਲਾਲ ,ਪੱਤੋ,
ਹੋਰ ਪੱਕੀ ਨੀਂਹ ਕਰ ਗਏ ਸਿੱਖੀ
ਦੀ, ਦੀਵਾਰ ਦੀ।
ਹਰਪ੍ਰੀਤ, ਕੌਮਾਂ ਸ਼ਹੀਦਾਂ ਸਿਰ
ਜਿਉਂਦੀਆਂ,
ਜੋ ਭੁੱਲ ਜਾਣ ਉਹਨਾਂ ਤਾਂਈ
ਦੁਨੀਆਂ ਦੁਰਕਾਰ ਦੀ।

ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ 
94658-21417

Previous articleਪਿੰਡ ਗੁੜਾ ਤੋਂ ਸਰਪੰਚ ਸ੍ਰੀਮਤੀ ਸੁਰਿੰਦਰ ਕੌਰ ਨੂੰ ਮੁਬਾਰਕਾਂ ਦਿੱਤੀਆਂ
Next articleਕਵਿਤਾਵਾਂ