ਪਾਣੀਆਂ ਦੀ ਧਰਤੀ -ਕੈਨੇਡਾ

ਸੰਜੀਵ ਸਿੰਘ ਸੈਣੀ, ਮੋਹਾਲੀ 
(ਸਮਾਜ ਵੀਕਲੀ)  ਡਾ.ਦਵਿੰਦਰ ਸਿੰਘ ਬੋਹਾ ਮੇਰਾ ਬਹੁਤ ਹੀ ਪਿਆਰਾ ਤੇ ਪਸੰਦੀਦਾ ਲੇਖਕ ਹੈ। ਦਵਿੰਦਰ ਸਿੰਘ ਬੋਹਾ ਲੇਖਕਾਂ, ਸਿੱਖਿਆ ਤੇ ਸੱਭਿਆਚਾਰਕ ਪ੍ਰੇਮੀਆਂ ਦੀ ਹਰਮਨ ਪਿਆਰੀ ਰੂਹ  ਹੈ। ਮੂੰਹ ਤੇ ਗੱਲ ਕਹਿਣ ਵਾਲਾ ਇੱਕ ਸੱਚਾ ਸੁੱਚਾ ਤੇ ਭਾਵੁਕ ਇਨਸਾਨ ਹੈ। ਹਾਲ ਹੀ ਵਿੱਚ ਪਾਣੀਆਂ ਦੀ ਧਰਤੀ ਕਨੇਡਾ” ਸਫਰਨਾਮਾ”ਜਿਸ ਨੂੰ ਡਾਕਟਰ ਦਵਿੰਦਰ ਸਿੰਘ ਬੋਹਾ ਨੇ ਸੋਹਣੇ ਸ਼ਬਦਾਂ ਵਿੱਚ ਤਿਆਰ ਕੀਤਾ ਹੈ। ਉਸ ਨੇ ਕੁਦਰਤ ਨੂੰ ਬਹੁਤ ਨੇੜਿਓਂ ਤੱਕ ਕੇ ਖੂਬਸੂਰਤੀ ਨੂੰ ਸੋਹਣੇ ਸ਼ਬਦਾਂ ਵਿੱਚ ਬਿਆਨ ਕੀਤਾ ਹੈ। ਅੱਜ ਪੰਜਾਬ ਵਿੱਚੋਂ ਨੌਜਵਾਨ ਲਗਾਤਾਰ ਵਿਦੇਸ਼ਾਂ ਨੂੰ ਉਡਾਰੀ ਮਾਰ ਰਹੇ ਹਨ। ਜਹਾਜ਼ ਦੇ ਜਹਾਜ਼ ਭਰ ਕੇ ਚਾਹੇ ਉਹ ਡੌਂਕੀ ਲਗਾ ਕੇ, ਗਲਤ ਤਰੀਕੇ ਨਾਲ ਵਿਦੇਸ਼ਾਂ ਵੱਲ ਭੱਜਦੇ ਨੌਜਵਾਨ  ਇਸ ਕਿਤਾਬ ਰਾਹੀਂ ਲੇਖਕ ਦਾ ਦਰਦ ਝਲਕਿਆ ਹੈ। ਇੰਜ ਜਾਪਤਾ ਹੈ ਕਿ ਲੇਖਕ ਦੇ ਦਿਲ ਨੂੰ ਡੂੰਘੀ ਸੱਟ ਪਹੁੰਚੀ ਹੈ। ਉਹ ਆਪਣੇ ਸ਼ਬਦਾਂ ਵਿੱਚ ਦੱਸ ਰਿਹਾ ਹੈ ਕਿ ਉੱਥੇ ਜਾ ਕੇ ਕਿੰਨੀ ਮਿਹਨਤ ਨਾਲ ਆਪਣੀ ਪੜ੍ਹਾਈ ਦੇ ਨਾਲ ਨਾਲ ਕੰਮ ਵੀ ਕਰ ਰਹੇ ਹਨ। ਜੋ ਇਨਸਾਨ ਆਪਣੀ ਮਾਂ ਬੋਲੀ ਧਰਤੀ ਤੇ ਰਹਿ ਕੇ ਕੰਮ ਨਹੀਂ ਕਰ ਸਕਦਾ ਉੱਥੇ ਜਾ ਕੇ ਉਹ ਹਰ ਤਰ੍ਹਾਂ ਦਾ ਕੰਮ ਕਰਨ ਨੂੰ ਤਰਜੀਹ ਦੇ ਰਿਹਾ ਹੈ। ਕੁੱਜੇ ਵਿੱਚ ਸਮੁੰਦਰ ਭਰਨ ਦਾ ਲੇਖਕ ਨੇ ਕੰਮ ਸੋਹਣਾ ਕੀਤਾ ਹੈ। ਆਪਣੇ ਮੁਲਕ ਪੰਜਾਬ ਵਿੱਚ ਵੀ ਮਿਹਨਤ ਕਰਕੇ ਮੁਕਾਮ ਹਾਸਿਲ ਕੀਤਾ ਜਾ ਸਕਦਾ ਹੈ। ਕੰਮ ਕੋਈ ਛੋਟਾ ਜਾਂ ਵੱਡਾ ਨਹੀਂ ਹੁੰਦਾ ,ਦਿਲਚਸਪੀ ਬਹੁਤ ਜਰੂਰੀ ਹੁੰਦੀ ਹੈ।ਸਫ਼ਰਨਾਮੇ ਨੂੰ ਤਕਰੀਬਨ ਤਿੰਨ ਵਾਰ ਪੜ੍ ਕੇ ਮੇਰੇ  ਅੰਦਰਲਾ ਨੂੰ ਵੀ ਠੇਸ ਪਹੁੰਚੀ ਹੈ। ਖੈਰ ਉੱਥੇ ਦੀ ਖੂਬਸੂਰਤੀ, ਕੁਦਰਤੀ ਨਜ਼ਾਰਿਆਂ ਭੂਗੋਲਿਕ ਸਥਿਤੀ ਨੂੰ ਸੋਹਣੇ ਸ਼ਬਦਾਂ ਵਿੱਚ ਲੇਖਕ ਨੇ ਬਿਆਨ ਕੀਤਾ ਹੈ। ਸਫ਼ਰਨਾਮੇ ਨੂੰ ਪੜਦਿਆਂ ਲੇਖਕ ਦਾ ਇੱਕ ਵੱਖਰਾ ਅੰਦਾਜ਼ ਨਜ਼ਰ ਆਇਆ ਹੈ। ਲੇਖਕ ਨੇ ਵਿਦੇਸ਼ਾਂ ਵਿੱਚ ਵਸੇ ਪੰਜਾਬੀਆਂ ਦੀ ਨਬਜ਼ ਨੂੰ ਫੜਨਾ  ਤੇ ਉਸ ਤੋਂ ਬਾਅਦ ਜੋ ਪੰਜਾਬ ਲਈ ਉਨਾਂ ਦੇ ਅੰਦਰ ਦਰਦ ਹੈ ਉਸ ਨੂੰ ਇੱਕ ਮਾਲਾ ਵਿੱਚ ਪਰੋਇਆ ਹੈ । ਕਈ ਸ਼ਰਾਰਤੀ ਨੌਜਵਾਨ ਕਿਸ ਤਰ੍ਹਾਂ ਉੱਥੇ ਚੰਗੇ ਪੰਜਾਬੀਆਂ ਦੇ ਅਕਸ਼ ਨੂੰ ਢਾਹ ਵੀ ਲਗਾਉਂਦੇ ਹਨ ,ਲੇਖਕ ਨੇ ਨੇੜਿਓਂ ਤੱਕ ਕੇ ਬਿਆਨ ਕੀਤਾ ਹੈ। ਕਦੇ ਨਦੀਆਂ ਨਾਲਿਆਂ, ਪਹਾੜਾਂ ਦੀ ਸੈਰ ਤੇ ਨਿਕਲਦੀਆਂ ਤੇ  ਝੀਲਾਂ , ਸਾਫ਼ ਸਫਾਈ ਨੂੰ ਨੇੜਿਓਂ ਦੇਖ ਕੇ ਕਨੇਡਾ ਦੀ ਖੂਬਸੂਰਤੀ ਨੂੰ ਬਿਆਨ ਕੀਤਾ ਹੈ।
 ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਲਈ ਬੋਹਾ ਦੀ ਨਿਰੰਤਰਤਾ ਵਡਿਆਈ ਯੋਗ ਹੈ। ਡਾਕਟਰ ਦਵਿੰਦਰ ਸਿੰਘ ਬੋਹਾ ਸਮੇਂ ਦੇ ਨਾਲ ਨਾਲ ਤੁਰਨਾ ਜਾਣਦਾ ਹੈ। ਡਾਕਟਰ ਦਵਿੰਦਰ ਸਿੰਘ ਬੋਹਾ ਦੀ ਲਿਖਤ ਤਾਰਿਆਂ ਵਾਂਗ ਟਿਮਟਿਮਾਉਂਦੀ ਹੈ। ਮੈਂ ਪਰਮਾਤਮਾ ਅੱਗੇ ਇਹੀ ਅਰਦਾਸ ਕਰਦਾ ਹਾਂ ਕਿ ਪਰਮਾਤਮਾ ਸਾਡੇ ਬੋਹਾ ਸਾਹਿਬ ਦੀ ਕਲਮ ਨੂੰ ਹੋਰ ਤਾਕਤ ਦੇਵੇ ਤਾਂ ਜੋ ਉਹ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਹੋਰ ਸੁਹਿਰਦ ਹੋ ਕੇ ਸਾਹਿਤ ਦੀ ਸਿਰਜਣਾ ਕਰਦੇ ਰਹਿਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਉਮੀਦਵਾਰਾਂ ਦੀ ਸਹੂਲਤ ਲਈ ਛੁੱਟੀ ਵਾਲੇ ਦਿਨ ਵੀ ਖੁੱਲ੍ਹੇ ਰਹੇ ਬੀ.ਡੀ.ਪੀ.ਓ ਦਫ਼ਤਰ ਅਤੇ ਸੇਵਾ ਕੇਂਦਰ
Next articleਸਵ: ਰੁਪਿੰਦਰ ਸਿੰਘ ਗਾਂਧੀ ਦੀ ਨਿੱਘੀ ਯਾਦ ਨੂੰ ਸਮਰਪਿਤ ਪਿੰਡ ਰਸੂਲੜਾ ਵਿਖੇ ਖੂਨਦਾਨ ਕੈਂਪ