ਦੇਸ਼ ਦੇ 47,873 ਪੇਂਡੂ ਵੱਸੋਂ ਵਾਲੇ ਖੇਤਰਾਂ ਵਿੱਚ ਪਾਣੀ ਦੀ ਕੁਆਲਿਟੀ ‘ਮਾੜੀ’

ਨਵੀਂ ਦਿੱਲੀ (ਸਮਾਜ ਵੀਕਲੀ): ਲੋਕ ਸਭਾ ਵਿੱਚ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿੱਚ ਜਲ ਸ਼ਕਤੀ ਰਾਜ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਨੇ ਲਿਖਤੀ ਜਵਾਬ ਦਿੰਦਿਆਂ ਦੱਸਿਆ ਕਿ ਦੇਸ਼ ਦੇ 47,873 ਪੇਂਡੂ ਵਸੋਂ ਵਾਲੇ ਖੇਤਰਾਂ ਵਿੱਚ ਪੀਣ ਵਾਲੇ ਪਾਣੀ ਦੀ ਕੁਆਲਟੀ ਮਾੜੀ ਹੈ ਤੇ ਇਨ੍ਹਾਂ ਵਿੱਚੋਂ 1,132 ਖੇਤਰ ਪੰਜਾਬ ਨਾਲ ਸਬੰਧਤ ਹਨ ਤੇ ਇਕ ਖੇਤਰ ਨੇੜਲੇ ਸੂਬੇ ਹਰਿਆਣਾ ਵਿੱਚ ਪੈਂਦਾ ਹੈ। ਇਹ ਜਾਣਕਾਰੀ ਸੈਂਟਰਲ ਗਰਾਊਂਡ ਵਾਟਰ ਬੋਰਡ ਵੱਲੋਂ ਦਿੱਤੀ ਗਈ ਹੈ ਜੋ ਕਿ ਜ਼ਮੀਨ ਹੇਠਲੇ ਪਾਣੀ ਦੀ ਕੁਆਲਿਟੀ ਬਾਰੇ ਸਥਾਨਕ ਪੱਧਰ ’ਤੇ ਅੰਕੜੇ ਜਾਰੀ ਕਰਦਾ ਹੈ।

ਪਾਣੀ ਦੀ ਕੁਆਲਿਟੀ ਬਾਰੇ ਜਾਂਚ ਰਿਪੋਰਟ ਮੌਨਿਟਰਿੰਗ ਪ੍ਰੋਗਰਾਮ ਤੇ ਵਿਗਿਆਨਕ ਸਟੱਡੀ ਦੇ ਆਧਾਰ ’ਤੇ ਜਾਰੀ ਕੀਤੀ ਜਾਂਦੀ ਹੈ। ਸਟੱਡੀ ਵਿੱਚ ਦੱਸਿਆ ਗਿਆ ਹੈ ਕਿ ਕਈ ਥਾਵਾਂ ’ਤੇ ਪਾਣੀ ਦੀ ਸਪਲਾਈ ਦੂਸ਼ਿਤ ਹੈ ਤੇ ਕਈ ਥਾਈਂ ਪਾਣੀ ਵਿੱਚ ਧਾਤਾਂ ਦੀ ਬਹੁਤਾਤ ਹੈ। ਸ੍ਰੀ ਪਟੇਲ ਨੇ ਦੱਸਿਆ ਕਿ ਬੀਤੀ 23 ਜੁਲਾਈ ਤੱਕ ਪੰਜਾਬ ਦੇ 107 ਖੇਤਰਾਂ ਵਿੱਚ ਕਮਿਊਨਿਟੀ ਜਲ ਸ਼ੁੱਧੀਕਰਨ ਪਲਾਂਟ ਲਗਾਏ ਜਾ ਚੁੱਕੇ ਹਨ ਤੇ 1,025 ਖੇਤਰਾਂ ਵਿੱਚ ਅਜਿਹੇ ਪਲਾਂਟ ਲਗਾਏ ਜਾਣੇ ਬਾਕੀ ਹਨ। ਪੂਰੇ ਦੇਸ਼ ਦੇ 47,873 ਪੇਂਡੂ ਵਸੋਂ ਵਾਲੇ ਖੇਤਰਾਂ ਵਿੱਚੋਂ 3076 ਖੇਤਰਾਂ ਵਿੱਚ ਕਮਿਊਨਿਟੀ ਜਲ ਸ਼ੁੱਧੀਕਰਨ ਪਲਾਂਟ ਲਗਾਏ ਜਾ ਚੁੱਕੇ ਹਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਕਾਲੀ ਦਲ ਨੇ ਬੇਅਦਬੀ ਤੇ ਕਿਸਾਨੀ ਮੁੱਦਿਆਂ ਨੂੰ ਵਿਸਾਰਿਆ: ਚੀਮਾ
Next articleਤੇਲ ਕੀਮਤਾਂ: ਚਿਦੰਬਰਮ ਨੇ ਸਰਕਾਰ ’ਤੇ ਨਿਸ਼ਾਨਾ ਸੇਧਿਆ