ਪਾਣੀ ਹੀ ਜੀਵਨ

(ਸਮਾਜ ਵੀਕਲੀ)

ਜੇ ਪਾਣੀ ਅਸੀਂ ਬਚਾਵਾਂਗੇ,
ਤਾਂ ਹੀ ਜੀਵਨ ਪਾਵਾਂਗੇ।
ਪਾਣੀ ਰਿਹਾ ਨਾ ਕੋਲ ਸਾਡੇ,
ਕਿੱਥੋਂ ਪਿਆਸ ਬੁਝਾਵਾਂਗੇ।
ਰਹਿਣਾ ਜੀਵ ਜੰਤ ਨਾ ਕੋਈ,
ਬਿਨ ਫਸਲੋਂ ਕੀ ਖਾਵਾਂਗੇ।
ਹਵਾ, ਪਾਣੀ, ਧਰਤ ਬਚਾਈਏ,
ਵਧੀਆ ਸਮਾਂ ਬਿਤਾਵਾਂਗੇ।
ਉਂਝ ਪਾਣੀ ਧਰਤੀ ਤੋਂ ਜ਼ਿਆਦਾ,
ਪੀਣ ਨੂੰ ਕਿੱਥੋਂ ਲਿਆਵਾਂਗੇ।
ਉਹ ਤਾਂ ਪੀਣ ਯੋਗ ਨੀਂ ਪਾਣੀ,
ਕਿਦਾ ਜਿੰਦ ਬਿਹਾਵਾਂਗੇ।
ਸਿਆਣਿਆਂ, ਗੱਲ ਸੱਚ ਆਖੀ,
ਜੇ ਪਾਣੀ ਅਸੀਂ ਗਵਾਵਾਂਗੇ।
ਅਕਲਾਂ ਬਾਝੋਂ ਖੂਹ ਖਾਲੀ ਹੁੰਦੇ,
ਫੇਰ ਅਸੀਂ ਪਛਤਾਵਾਂਗੇ।
ਸੰਭਲੋ ਤੇ ਹੁਣ ਹੋਸ਼ ਕਰੋ,
ਸਵਾਤੀ ਬੂੰਦ ਬਿਨਾਂ ਮਰ ਜਾਵਾਂਗੇ।
ਪੱਤੋ,ਪਪੀਹੇ ਵਾਂਗੂੰ ਤਰਸਾਂਗੇ,
ਤੇ ਪਾਣੀ ਪਾਣੀ ਗਾਵਾਂਗੇ।

ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
9465821417

ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਬਿਰਧ ਆਸ਼ਰਮਾਂ ‘ਚੋਂ ਉੱਠਦੀ ਹੂਕ’
Next articleਕਸ਼ਮੀਰ ਫਾਈਲਾਂ ਜਾਂ ਗੁਜਰਾਤ ਫਾਇਲਾਂ…ਪਰ 1984 ਦੀਆਂ ਫਾਈਲਾਂ ?