ਪਾਣੀ ਦੀ ਸੰਭਾਲ ਜ਼ਰੂਰੀ…

(ਸਮਾਜ ਵੀਕਲੀ)

ਪਾਣੀ ਕੁਦਰਤ ਦੀ ਦਾਤ ਹੈ। ਪਾਣੀ ਹਰ ਜੀਵ – ਜੰਤੂ , ਪੰਛੀ – ਪਰਿੰਦੇ ਅਤੇ ਮਾਨਵਤਾ ਦੇ ਜੀਵਨ ਦਾ ਆਧਾਰ ਹੈ। ਪਾਣੀ ਤੋਂ ਬਿਨਾਂ ਕਿਸੇ ਵੀ ਤਰ੍ਹਾਂ ਦੇ ਜੀਵਨ ਦੀ ਕਲਪਨਾ ਕਰਨਾ ਅਸੰਭਵ ਹੈ। ਪਰ ਅਸੀਂ ਇਸ ਦੀ ਕਦਰ ਨਹੀਂ ਕਰਦੇ। ਸਾਨੂੰ ਚਾਹੀਦਾ ਹੈ ਕਿ ਲੋੜ ਅਨੁਸਾਰ ਪਾਣੀ ਦੀ ਵਰਤੋਂ ਕੀਤੀ ਜਾਵੇ , ਟੂਟੀ – ਖੁੱਲ੍ਹੀ ਨਾ ਰੱਖੀ ਜਾਵੇ , ਪਾਣੀ ਨੂੰ ਗੰਧਲਾ ਹੋਣ ਤੋਂ ਬਚਾਇਆ ਜਾ ਸਕੇ , ਇਸ ਦੀ ਬੇਲੋੜੀ ਵਰਤੋਂ ਨਾ ਕੀਤੀ ਜਾਵੇ।

ਜੇਕਰ ਅਸੀਂ ਪਾਣੀ ਦੀ ਸੰਭਾਲ ਕਰਾਂਗੇ ਤਾਂ ਪਾਣੀ ਸ਼ੁੱਧ ਰਹੇਗਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਬਚਿਆ ਰਹੇਗਾ। ਇਹ ਵੀ ਕਈ ਵਾਰ ਦੇਖਣ ਵਿੱਚ ਆਉਂਦਾ ਹੈ ਕਿ ਸਹੀ ਪ੍ਰਬੰਧ ਨਾ ਹੋਣ ਕਰਕੇ ਜਾਂ ਪਾਣੀ ਦੀਆਂ ਟੂਟੀਆਂ – ਟੈਂਕੀਆਂ ਵਿੱਚ ਫਲੋਟ ਵਾਲ ਆਦਿ ਦਾ ਪ੍ਰਬੰਧ ਨਾ ਹੋਣ ਕਰਕੇ ਟੈਂਕੀਆਂ ਦੇ ਵਿੱਚ ਭਰ ਜਾਣ ਦੇ ਬਾਅਦ ਵੀ ਪਾਣੀ ਬਾਹਰ ਡਿੱਗਦਾ ਰਹਿੰਦਾ ਹੈ ਅਤੇ ਪਾਣੀ ਦੀ ਵਿਅਰਥਤਤਾ ਹੁੰਦੀ ਰਹਿੰਦੀ ਹੈ।ਜੋ ਕਿ ਸਾਡੀ ਬਹੁਤ ਵੱਡੀ ਗਲਤੀ ਹੁੰਦੀ ਹੈ।

ਸਾਨੂੰ ਸੋਚਣਾ ਚਾਹੀਦਾ ਹੈ ਉਨ੍ਹਾਂ ਥਾਵਾਂ ਅਤੇ ਉਨ੍ਹਾਂ ਲੋਕਾਂ ਬਾਰੇ ਜੋ ਪਾਣੀ ਦੀ ਇੱਕ – ਇੱਕ ਬੂੰਦ ਲਈ ਤਰਸਦੇ ਹਨ। ਦੁਨੀਆਂ ਦੇ ਅਜਿਹੇ ਕਈ ਖੇਤਰ ਹਨ ਜਿੱਥੇ ਪਾਣੀ ਦੀ ਪ੍ਰਾਪਤੀ ਹੋਣਾ ਬਹੁਤ ਵੱਡੀ ਗੱਲ ਸਮਝਿਆ ਜਾਂਦਾ ਹੈ। ਜੇਕਰ ਅਸੀਂ ਪਾਣੀ ਦੀ ਸੰਭਾਲ ਅੱਜ ਨਾ ਕੀਤੀ ਤਾਂ ਸਾਡਾ ਭਵਿੱਖ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਧੁੰਦਲਾ ਹੋ ਸਕਦਾ ਹੈ।

ਇਸ ਲਈ ਜ਼ਰੂਰਤ ਹੈ ਕਿ ਅਸੀਂ ਆਪਣੇ ਘਰ – ਪਰਿਵਾਰ ਤੋਂ ਪਾਣੀ ਦੀ ਸੰਭਾਲ ਕਰਨਾ ਸ਼ੁਰੂ ਕਰੀਏ ਅਤੇ ਦੂਸਰਿਆਂ ਨੂੰ ਵੀ ਇਸ ਬਾਰੇ ਜਾਗਰੂਕ ਕਰੀਏ ਤਾਂ ਜੋ ਘਰ ਅਤੇ ਵੱਖ – ਵੱਖ ਤਰ੍ਹਾਂ ਦੇ ਹੋਰ ਸਮਾਗਮਾਂ / ਪ੍ਰੋਗਰਾਮਾਂ ਵਿੱਚ ਪਾਣੀ ਦੀ ਵਿਅਰਥਤਾ ਨੂੰ ਰੋਕਿਆ ਜਾ ਸਕੇ ; ਕਿਉਂਕਿ ਪਾਣੀ ਹੀ ਜੀਵਨ ਹੈ , ਪਾਣੀ ਹੀ ਸਾਡੇ ਜੀਵਨ ਦਾ ਆਧਾਰ ਹੈ।

ਮੈਡਮ ਰਜਨੀ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੱਚਿਆਂ ਦਾ ਗੁਆਚ ਗਿਆ ਬਚਪਨ
Next articleਨਹਿਰੂ ਯੁਵਾ ਕੇਂਦਰ ਸੰਗਰੂਰ ਦੇ ਬਲਾਕ ਧੂਰੀ ਵੱਲੋਂ IVEP ਪ੍ਰੋਗਰਾਮ ਵਿਖੇ ਕਰਵਾਇਆ ਗਿਆ