ਪਾਣੀ ਦੀ ਸੰਭਾਲ

ਅਮਰਜੀਤ ਕੌਰ ਮੋਰਿੰਡਾ
(ਸਮਾਜ ਵੀਕਲੀ)
ਸੁਣ ਲਓ ਭਰਾਵੋ ਮੈਂ ਸੁਣਾਵਾਂ ਗੱਲ ਜੀ।
ਪਾਣੀ ਬਿਨਾਂ ਲੰਘੇ ਔਖਾ ਇਕ ਪਲ ਜੀ।
ਇਹ ਗੱਲ ਸਮਝੋ ਸਮਝਾਓ ਦੋਸਤੋ।
ਬੂੰਦ ਬੂੰਦ ਪਾਣੀ ਦੀ ਬਚਾਓ ਦੋਸਤੋ।
ਪਿਆਸੇ ਕੋਲ਼ੋਂ ਪੁੱਛੋ ਇਹਦਾ ਮੁੱਲ ਵੀਰਨੋ।
ਦੂਸ਼ਿਤ ਨਾ ਕਰੋ ਪਾਣੀ ਭੁੱਲ ਵੀਰਨੋ।
ਕਰਨੀ ਸੰਭਾਲ ਸਹੁੰ ਖਾਓ ਦੋਸਤੋ।
ਬੂੰਦ ਬੂੰਦ ਪਾਣੀ ਦੀ ਬਚਾਓ ਦੋਸਤੋ।
ਚੱਲੇ ਜੋ ਫ਼ਜ਼ੂਲ ਟੂਟੀ ਕਰੋ ਬੰਦ ਜੀ।
ਪਾਣੀ ਵਿੱਚ ਸੁੱਟੋ ਭੁੱਲ ਕੇ ਨਾ ਗੰਦ ਜੀ
ਬਿਨ ਲੋੜੋਂਪਾਣੀ ਨਾ ਵਹਾਓ ਦੋਸਤੋ।
ਬੂੰਦ ਬੂੰਦ ਪਾਣੀ ਦੀਚਾਓ ਦੋਸਤੋ।
ਜੀਵਨ ਸੁਖੀ ਜੇ ਹਰਿਆਲੀ ਰੁੱਖਾਂ ਤੇ।
ਹੋਵੋ ਖੁਸ਼ਹਾਲ ਕਾਬੂ ਪਾਓ ਦੁੱਖਾਂ ਤੇ।
ਸਉਣ ਭਾਦੋਂ ਰੁੱਖ ਤੁਸੀਂ ਲਾਓ ਦੋਸਤੋ।
ਬੂੰਦ ਬੂੰਦ ਪਾਣੀ ਦੀ ਬਚਾਓ ਦੋਸਤੋ।
ਪੰਜਾਂ ਪਾਣੀਆਂ ਦੀ ਧਰਤੀ ਪੰਜਾਬ ਦੀ।
ਬੋਤਲਾਂ ‘ਚ ਪਾਣੀ ਵਿਕਦਾ ਜਨਾਬ ਜੀ।
ਜਲ ਹੈ ਤਾਂ ਕੱਲ ਹੈ ਇਹ ਗਾਓ ਦੋਸਤੋ।
ਬੂੰਦ ਬੂੰਦ ਪਾਣੀ ਦੀ ਬਚਾਓ ਦੋਸਤੋ।
ਆਉਣ ਵਾਲੀ ਪੀੜ੍ਹੀ ਮੰਗੇਗੀ ਹਿਸਾਬ ਜੀ।
ਔਖਾ ਹੋਊ ਤੁਹਾਨੂੰ  ਦੇਵਣਾ ਜਵਾਬ ਜੀ।
ਸਭਿਅਤਾ ਨੂੰ ਇੰਝ ਨਾ ਮਿਟਾਓ ਦੋਸਤੋ।
ਬੂੰਦ ਬੂੰਦ ਪਾਣੀ ਦੀ ਬਚਾਓ ਦੋਸਤੋ।
ਅਮਰਜੀਤ ਕੌਰ ਮੋਰਿੰਡਾ
Previous articleਬੁੱਧ ਬਾਣ
Next articleਫਗਵਾੜਾ ਦੀਆਂ ਸਮੂਹ ਲਾਇਨਜ਼ ਕਲੱਬਾਂ ਨੇ ਨਵ-ਨਿਯੁਕਤ ਡਿਸਟ੍ਰਿਕਟ ਗਵਰਨਰਾਂ ਦੇ ਸਨਮਾਨ ‘ਚ ਕਰਵਾਇਆ ਸ਼ਾਨਦਾਰ ਸਮਾਗਮ