(ਸਮਾਜ ਵੀਕਲੀ)
ਪਾਣੀ ਬਿਨ ਮੁੱਕ ਜਾਣੀ, ਬੰਦੇ ਜਿੰਦਗਾਨੀ ਤੇਰੀ ,
ਸਾਹਾਂ ਦੀ ਏ ਡੋਰ ਕੱਚੀ , ਇੱਕ ਦਿਨ ਟੁੱਟਣੀ।
ਪਿਤਾ ਵਾਂਗ ਪਾਣੀ ਬਣੇ, ਸੌਖ ਦਾ ਸਬੱਬ ਸਦਾ,
ਸਦਾ ਨਹੀਂ ਰਹਿਣੀ ਸੌਖ, ਇੱਕ ਦਿਨ ਮੁੱਕਣੀ।
ਡੂੰਘੇ ਕਰ ਬੋਰ ਬੰਦੇ, ਧਰਤੀ ਦੀ ਹਿੱਕ ਪਾੜੀ,
ਧੜਕਣ ਧਰਤੀ ਦੀ , ਇੱਕ ਦਿਨ ਰੁੱਕਣੀ।
ਮੀਂਹ ਵਾਲਾ ਪਾਣੀ ਸਾਂਭ, ਕਰਕੇ ਸੰਭਾਲ ਇਦ੍ਹੀ,
ਧਰਤ ਨੂੰ ਤਰ ਕਰ , ਇੱਕ ਦਿਨ ਸੁੱਕਣੀ।
ਵੀਨਾ ਬਟਾਲਵੀ (ਪੰਜਾਬੀ ਅਧਿਆਪਕਾ)
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ-ਬਟਾਲਾ
9463229499
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly