(ਸਮਾਜ ਵੀਕਲੀ)- ਜ਼ਿੰਦਗੀ ਖੂਬਸੂਰਤ ਹੈ ।ਸਾਨੂੰ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਮਾਨਣਾ ਚਾਹੀਦਾ ਹੈ। ਕੁਦਰਤ ਵੀ ਰੱਬ ਹੈ। ਸੰਸਾਰ ਵਿਚ ਵਿਚਰਦੇ ਹੋਏ ਸਾਡਾ ਤਰਾਂ ਤਰਾਂ ਦੇ ਲੋਕਾਂ ਨਾਲ ਮੇਲ-ਮਿਲਾਪ ਹੁੰਦਾ ਰਹਿੰਦਾ ਹੈ। ਕਈ ਸਾਡੇ ਦਿਲੋਂ ਗ਼ਰੀਬੀ ਹੋ ਜਾਂਦੇ ਹਨ ਤੇ ਕਈਆਂ ਨਾਲ ਸਾਡੀ ਡੂੰਘੀਆਂ ਸਾਂਝਾ ਪੈ ਜਾਂਦੀਆਂ ਹਨ। ਫਿਰ ਸਾਡੇ ਉਹ ਧਾਰਮਿਕ ਪ੍ਰੋਗਰਾਮਾਂ ,ਵਿਆਹ ਕਾਰਜਾਂ, ਸੁੱਖ ਦੁੱਖ ਵਿਚ ਸ਼ਾਮਿਲ ਹੁੰਦੇ ਜਾਂਦੇ ਹਨ। ਅਸੀਂ ਵੀ ਉਹਨਾਂ ਮਿੱਤਰਾਂ ਦੋਸਤਾਂ ਦੇ ਹਰ ਪ੍ਰੋਗਰਾਮ ਵਿੱਚ ਸ਼ਰੀਕ ਹੁੰਦੇ ਹਨ। ਅਕਸਰ ਅੱਜ ਕਲ ਅਸੀਂ ਦੇਖਦੇ ਹਾਂ ਕਿ ਵਿਆਹਾਂ ਵਿੱਚ ਬਹੁਤ ਤਰ੍ਹਾਂ ਦੇ ਪਕਵਾਨ ਬਣਦੇ ਹਨ। ਅਕਸਰ ਅਸੀਂ ਸਾਰੇ ਹੀ ਜਾਣਦੇ ਹਨ ਕਿ ਜੋ ਇਹ ਖਾਣਾ ਹੁੰਦਾ ਹੈ, ਉਹ ਸਾਡੇ ਲਈ ਹੀ ਹੁੰਦਾ ਹੈ। ਸਾਨੂੰ ਖਾਣੇ ਦੀ ਇੱਜ਼ਤ ਕਰਨੀ ਚਾਹੀਦੀ ਹੈ।ਜੋ ਘਰ ਦਾ ਮੁਖੀਆਂ ਹੁੰਦਾ ਹੈ , ਜਿਸ ਨੂੰ ਅਕਸਰ ਚੌਧਰੀ ਵੀ ਕਹਿੰਦੇ ਹਨ।ਉਸਨੂੰ ਹੁੰਦਾ ਹੈ ਕਿ ਮੈਂ ਆਪਣੇ ਮਹਿਮਾਨਾਂ ਦੀ ਬਹੁਤ ਚੰਗੀ ਤਰ੍ਹਾਂ ਸੇਵਾ ਕਰਾਂ। ਜੋ ਵੀ ਯਾਰ ਦੋਸਤ ਕਰੀਬੀ ਮਿੱਤਰ ਰਿਸ਼ਤੇਦਾਰ ਮੇਰੇ ਪ੍ਰੋਗਰਾਮ ਵਿਚ ਸ਼ਰੀਕ ਹੋਣਗੇ ,ਉਨ੍ਹਾਂ ਦੀ ਮੈਂ ਚੰਗੀ ਤਰ੍ਹਾਂ ਆਓ ਭਗਤ ਕਰਾਂ।
ਤਕਰੀਬਨ 10 ਤੋਂ 12 ਤਰ੍ਹਾਂ ਦੀਆਂ ਸਬਜ਼ੀਆਂ ਬਣਦੀਆਂ ਹਨ। ਠੀਕ ਇਸੇ ਤਰ੍ਹਾਂ ਪੰਜ ਤੋਂ ਛੇ ਤਰ੍ਹਾਂ ਦੀਆਂ ਮਠਿਆਈਆਂ ਹੁੰਦੀਆਂ ਹਨ। ਅਕਸਰ ਅਸੀਂ ਦੇਖਦੇ ਹਾਂ ਕਿ ਵਿਆਹਾਂ ਦੌਰਾਨ ਲੋਕ ਪੂਰੀ ਪਲੇਟ ਭਰ ਲੈਂਦੇ ਹਨ। ਜਿੰਨੀਆਂ ਵੀ ਸਬਜ਼ੀਆਂ ਬਣੀਆਂ ਹੁੰਦੀਆਂ ਹਨ ,ਉਹ ਸਾਰੀਆਂ ਸਬਜ਼ੀਆਂ ਉਹ ਪਲੇਟ ਵਿੱਚ ਪਾ ਲੈਂਦੇ ਹਨ। ਸਾਰਿਆਂ ਨੂੰ ਹੀ ਪਤਾ ਹੈ ਕਿ ਵਿਆਹਾਂ ਵਿੱਚ ਮਸਾਲਿਆਂ ਦੀ ਜ਼ਿਆਦਾ ਵਰਤੋਂ ਹੁੰਦੀ ਹੈ। ਤੇਲ ਬਹੁਤ ਜ਼ਿਆਦਾ ਪਾਇਆ ਜਾਂਦਾ ਹੈ। ਲੋਕ ਜ਼ਿਆਦਾ ਸੁਆਦ ਦੇ ਚੱਕਰ ਵਿੱਚ ਸਾਰੀਆਂ ਸਬਜ਼ੀਆਂ, ਚਾਵਲ ,ਤੰਦੂਰੀ ਰੋਟੀਆਂ ਹੋਰ ਵੀ ਵੱਖ-ਵੱਖ ਤਰ੍ਹਾਂ ਦੇ ਪਕਵਾਨ ਇੱਕ ਹੀ ਪਲੇਟ ਵਿਚ ਭਰ ਲੈਂਦੇ ਹਨ। ਉਨ੍ਹਾਂ ਲੋਕਾਂ ਤੋਂ ਫਿਰ ਉਹ ਖਾਣਾ ਖਾਇਆ ਨਹੀਂ ਜਾਂਦਾ। ਫਿਰ ਉਨ੍ਹਾਂ ਲੋਕਾਂ ਨੂੰ ਇਹ ਹੁੰਦਾ ਹੈ ਕਿ ਮੈਨੂੰ ਕੋਈ ਦੇਖਦਾ ਤਾਂ ਨਹੀਂ ਹੈ , ਅਜਿਹੇ ਲੋਕ ਫਿਰ ਉਹ ਖਾਣੇ ਨਾਲ ਭਰੀ ਹੋਈ ਪਲੇਟ ਜਾਂ ਤਾਂ ਮੇਜ਼ਾਂ ਥੱਲੇ ਰੱਖ ਦਿੰਦੇ ਹਨ ,ਜਾਂ ਜੋ ਉੱਥੇ ਝੂਠੇ ਬਰਤਨ ਰੱਖੇ ਹੁੰਦੇ ਹਨ, ਉਨ੍ਹਾਂ ਵਿੱਚ ਉਹ ਖਾਣੇ ਨਾਲ ਭਰੀ ਹੋਈ ਪਲੇਟ ਰੱਖ ਦਿੰਦੇ ਹਨ।
ਵਿਚਾਰਨ ਵਾਲੀ ਗੱਲ ਹੈ ਸਾਨੂੰ ਵਿਆਹਾਂ ਵਿੱਚ ਜਾਂ ਪ੍ਰੋਗਰਾਮਾਂ ਵਿੱਚ ਕੋਈ ਵੀ ਨਹੀਂ ਟੋਕਦਾ ਕਿ ਤੁਸੀਂ ਥੋੜਾ ਖਾਣਾ ਹੈ। ਜਾਂ ਇਕ ਵਾਰ ਖਾਣਾ ਹੈ। ਦੁਬਾਰਾ ਪਲੇਟ ਨਹੀਂ ਲੈਣੀ ਹੈ। ਸਾਨੂੰ ਬਹੁਤ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਜਦੋਂ ਵੀ ਅਸੀਂ ਧਾਰਮਿਕ ਪ੍ਰੋਗਰਾਮ ਜਾਂ ਵਿਆਹ ਕਾਰਜ ਜਾਂ ਕਿਸੇ ਵੀ ਪ੍ਰੋਗਰਾਮ ਵਿੱਚ ਜਾਂਦੇ ਹਨ, ਤਾਂ ਸਭ ਤੋਂ ਪਹਿਲਾਂ ਸਾਨੂੰ ਉਥੇ ਸਾਰੇ ਹੀ ਟੇਬਲਾਂ ਤੇ ਨਜ਼ਰ ਮਾਰ ਲੈਣੀ ਚਾਹੀਦੀ ਹੈ ਕਿ ਕਿਹੜੀ ਦਾਲ ਸਬਜ਼ੀ ਮੈਂ ਖਾਣੀ ਹੈ। ਜਿੰਨਾ ਹੋ ਸਕੇ ਪਲੇਟ ਵਿੱਚ ਉਨ੍ਹਾਂ ਸਲਾਦ ਲਵੋ। ਅਕਸਰ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਲੋਕ ਪਹਿਲਾਂ ਤਾਂ ਤਰਾਂ ਤਰਾਂ ਦੇ ਸਲਾਦ ਪਲੇਟ
ਵਿੱਚ ਰੱਖ ਲੈਂਦੇ ਹਨ, ਫਿਰ ਉਹ ਸੁਆਦ ਨਹੀਂ ਲੱਗਦਾ ਤਾਂ ਉਸਨੂੰ ਵੀ ਇਸੇ ਤਰਾਂ ਪਲੇਟ ਵਿੱਚ ਛੱਡ ਦਿੰਦੇ ਹਨ। ਸਾਨੂੰ ਉੱਥੇ ਰੋਕ-ਟੋਕ ਕਰਨ ਵਾਲਾ ਕੋਈ ਵੀ ਨਹੀਂ ਹੁੰਦਾ। ਜਿੰਨੀ ਸਾਨੂੰ ਜ਼ਰੂਰਤ ਹੈ ਉਹੀ ਚੀਜ਼ ਲਵੋ। ਪਲੇਟ ਵਿਚ ਜਿਹੜਾ ਸਲਾਦ ਅਸੀਂ ਪਸੰਦ ਕਰਦੇ ਹਨ, ਉਹ ਪਾਓ। ਫਿਰ ਜਿਹੜੀ ਦਾਲ-ਸਬਜ਼ੀ ਸਾਨੂੰ ਪਸੰਦ ਹੈ ਉਹੀਂ ਪਲੇਟ ਵਿੱਚ ਪਾਉ ਜਿੰਨੀ ਅਸੀ ਖਾਂ ਸਕਦੇ ਹੋਣ। ਦੁਬਾਰਾ ਲੈ ਲਵੋ। ਉਥੇ ਕਿਹੜਾ ਮਨਾਹੀ ਹੈ ਜਾਂ ਕਿਸੇ ਨੇ ਟੋਕਣਾ ਹੈ। ਜਾਂ ਕੋਈ ਤੁਹਾਨੂੰ ਕਹਿ ਦੇਵੇਗਾ ਕਿ ਤੁਸੀਂ ਇੰਨੀ ਵਾਰ ਇਹ ਸਬਜ਼ੀ ਖਾਧੀ ਹੈ, ਜਾਂ ਬਾਰ-ਬਾਰ ਤੁਸੀਂ ਖਾਣਾ ਲੈਣ ਲਈ ਮੇਜ਼ਾਂ ਦੇ ਨੇੜੇ ਆ ਰਹੇ ਹੋ। ਜੇ ਇਸ ਤਰ੍ਹਾਂ ਅਸੀਂ ਕਰਾਂਗੇ ਤਾਂ ਖਾਣੇ ਦੀ ਬਿਲਕੁਲ ਵੀ ਬਰਬਾਦੀ ਨਹੀਂ ਹੋਵੇਗੀ। ਠੀਕ ਇਸੇ ਤਰ੍ਹਾਂ ਪੰਜ ਜਾਂ ਛੇ ਤਰਾਂ ਦੀਆਂ ਮਠਿਆਈਆਂ ਲੱਗੀਆਂ ਹੁੰਦੀਆਂ ਹਨ। ਜਿਹੜੀ ਮਠਿਆਈ ਸਾਨੂੰ ਪਸੰਦ ਹੈ, ਉਹੀ ਖਾਓ। ਸਾਰੀ ਮਿਠਾਈਆਂ ਇਕੋ ਸਮੇਂ ਪਲੇਟ ਵਿੱਚ ਭਰਨ ਤੋਂ ਵਧੀਆ ਹੈ ਕਿ ਥੋੜਾ ਥੋੜਾ ਖਾਓ।
ਕਦੇ ਅਸੀਂ ਸੋਚਿਆ ਹੈ ਕਿ ਜੋ ਅਸੀਂ ਖਾਣਾ ਪਲੇਟਾਂ ਵਿੱਚ ਭਰ ਕੇ ਫਿਰ ਬਾਅਦ ਵਿੱਚ ਉਸ ਨੂੰ ਨਕਾਰ ਦਿੰਦੇ ਹਨ,ਭਾਵ ਉਹ ਖਾਣਾ ਕੂੜੇ ‘ਚ ਸੁੱਟ ਦਿੱਤਾ ਜਾਂਦਾ ਹੈ। ਅੱਜ ਮਹਿੰਗਾਈ ਸਿਖਰਾਂ ਤੇ ਪੁੱਜ ਚੁੱਕੀ ਹੈ। ਹਰ ਚੀਜ਼ ਮਹਿੰਗੀ ਹੋ ਗਈ ਹੈ। ਜਿਹੜਾ ਬੰਦਾ ਆਪਣੇ ਘਰ ਵਿੱਚ ਅਜਿਹੇ ਪ੍ਰੋਗਰਾਮ ਕਰਵਾਉਂਦਾ ਹੈ ,ਉਸ ਨੂੰ ਪੁੱਛ ਕੇ ਦੇਖੋ ਕਿਸ ਤਰ੍ਹਾਂ ਉਹ ਵਿਆਹਾਂ ਤੇ ਪੈਸਾ ਖਰਚਦਾ ਹੈ। ਅਕਸਰ ਕਈ ਵਾਰ ਹੁੰਦਾ ਹੈ ਕਿ ਸਬਜ਼ੀ ਦਾਲ ਵਿੱਚ ਹਲਵਾਈ ਜ਼ਿਆਦਾ ਤੇਲ ਜਾਂ ਨਮਕ ਵੀ ਪਾ ਦਿੰਦੇ ਹਨ।ਇਹ ਵੀ ਇੱਕ ਖਾਣਾ ਬਰਬਾਦ ਕਰਨ ਦਾ ਕਾਰਣ ਹੈ। ਅਕਸਰ ਅੱਜ-ਕੱਲ੍ਹ ਪਲੇਟ ਸਿਸਟਮ ਹੈ। ਜੋ ਕੈਟਰਿੰਗ ਦਾ ਮਾਲਕ ਹੁੰਦਾ ਹੈ, ਉਸ ਨੇ ਤਾਂ ਪਲੇਟਾਂ ਗਿਣਨੀਆਂ ਹੁੰਦੀਆਂ ਹਨ। ਚਾਹੇ ਤੁਸੀਂ ਉਹ ਭਰੀ ਭਰਾਈ ਪਲੇਟ ਇਸੇ ਤਰ੍ਹਾਂ ਝੂਠੇ ਭਾਂਡਿਆਂ ‘ਚ ਰੱਖ ਦੇਵੋ। ਭਰਪਾਈ ਤਾਂ ਮਾਲਕ ਨੂੰ ਕਰਨੀ ਪੈਣੀ।ਅਕਸਰ ਕੲੀ ਵਾਰ ਤਾਂ ਵਿਆਹ ਕਾਰਜਾਂ ਵਿੱਚ ਖਾਣਾ ਵੀ ਥੌੜਾ ਰਹਿ ਜਾਂਦਾ ਹੈ। ਉਹਨਾਂ ਲੋਕਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਨੂੰ ਦੋ ਸਮੇਂ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ। ਸਾਨੂੰ ਖਾਣੇ ਦੀ ਕਦਰ ਕਰਨੀ ਚਾਹੀਦੀ ਹੈ। ਭੋਜਨ ਸਾਡੇ ਲਈ ਹੀ ਬਣਿਆ ਹੈ ,ਸੋ ਸਾਨੂੰ ਭੋਜਨ ਦਾ ਦਿਲੋਂ ਸਤਿਕਾਰ ਕਰਨਾ ਚਾਹੀਦਾ ਹੈ।
ਸੰਜੀਵ ਸਿੰਘ ਸੈਣੀ, ਮੋਹਾਲੀ। 7888966168
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly