ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਦੋ ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸਬੰਧਿਤ ਪ੍ਰਮੁੱਖ ਆਗੂਆਂ ਦੀ ਪੇਸ਼ੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਹੁੰਦੀ ਹੈ ਉਸ ਪੇਸ਼ੀ ਦਰਮਿਆਨ ਵੱਡੇ ਮਾਮਲੇ ਸਾਹਮਣੇ ਆਏ ਜਥੇਦਾਰਾਂ ਨੇ ਧਾਰਮਿਕ ਤੌਰ ਉੱਤੇ ਅਕਾਲੀ ਦਲ ਦੇ ਆਗੂਆਂ ਨੂੰ ਤਨਖਾਹ ਲਾਈ। ਇਹ ਸਭ ਕੁਝ ਦੇਖਣ ਤੋਂ ਬਾਅਦ ਅਕਾਲੀ ਦਲ ਬਾਦਲ ਦੇ ਪ੍ਰਮੁੱਖ ਆਗੂਆਂ ਨੂੰ ਪੰਜਾਬ ਦੇ ਲੋਕਾਂ ਨੇ ਹੋਰ ਵੀ ਇਨਕਾਰ ਦਿੱਤਾ। ਇਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਵੱਲੋਂ ਅਕਾਲੀ ਦਲ ਦੀ ਨਵੀਂ ਭਰਤੀ ਸਬੰਧੀ ਇੱਕ ਕਮੇਟੀ ਬਣਾਈ ਜਾਂਦੀ ਹੈ ਜਿਸ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ ਮਨਪ੍ਰੀਤ ਸਿੰਘ ਇਆਲੀ ਇਕਬਾਲ ਸਿੰਘ ਝੂੰਦਾਂ ਸੰਤਾਂ ਸਿੰਘ ਉਮੈਦਪੁਰੀ ਤੇ ਹੋਰ ਪ੍ਰਮੁੱਖ ਆਗੂ ਸ਼ਾਮਿਲ ਹੁੰਦੇ ਹਨ ਤੇ ਪਿਛਲੇ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਕਮੇਟੀ ਪੰਜਾਬ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਲੋਕਾਂ ਕੋਲ ਜਾ ਰਹੀ ਹੈ। ਬੀਤੇ ਦਿਨੀ ਸੰਗਰੂਰ ਦੇ ਵਿੱਚ ਢੀਡਸਾ ਪਰਿਵਾਰ ਵੱਲੋਂ ਇਸ ਭਰਤੀ ਕਮੇਟੀ ਦਾ ਇੱਕ ਪ੍ਰੋਗਰਾਮ ਰੱਖਿਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਉਸ ਇਲਾਕੇ ਦੇ ਲੋਕ ਸ਼ਾਮਿਲ ਹੋਏ ਤੇ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਉਹਨਾਂ ਨੇ ਵੀ ਇਸ ਕਮੇਟੀ ਨੂੰ ਸਮਰਥਨ ਦਿੱਤਾ। ਅਜਿਹੇ ਸਮੇਂ ਦੇ ਵਿੱਚ ਵਿਧਾਨ ਸਭਾ ਹਲਕਾ ਸਮਰਾਲਾ ਵਿੱਚ ਅਕਾਲੀ ਦਲ ਨਾਲ ਸੰਬੰਧਿਤ ਆਗੂਆਂ ਵੱਲੋਂ ਆਉਣ ਵਾਲੀ 2 ਅਪ੍ਰੈਲ ਨੂੰ ਇਸ ਨਵੀਂ ਭਰਤੀ ਕਮੇਟੀ ਦਾ ਇੱਕ ਪ੍ਰੋਗਰਾਮ ਮਾਛੀਵਾੜਾ ਸਾਹਿਬ ਵਿੱਚ ਰੱਖਿਆ ਗਿਆ ਇਸ ਸਬੰਧੀ ਪਿੰਡਾਂ ਵਿੱਚ ਮੀਟਿੰਗਾਂ ਚੱਲ ਰਹੀਆਂ ਹਨ ਤੇ ਕਈ ਆਗੂ ਇਹਨਾਂ ਮੀਟਿੰਗਾਂ ਵਿੱਚ ਲੋਕਾਂ ਨੂੰ ਪ੍ਰੇਰ ਰਹੇ ਹਨ ਤੇ ਲੋਕਾਂ ਵੱਲੋਂ ਵਧੀਆ ਹੁੰਗਾਰਾ ਦਿੱਤਾ ਜਾ ਰਿਹਾ ਹੈ ਐਨ ਇਸ ਮੌਕੇ ਦੇ ਉੱਪਰ ਵਿਧਾਨ ਸਭਾ ਹਲਕਾ ਸਮਰਾਲਾ ਦੇ ਅਕਾਲੀ ਦਲ ਨਾਲ ਹੀ ਸੰਬੰਧਿਤ ਹਲਕਾ ਇੰਚਾਰਜ ਵੱਲੋਂ ਇੱਕ ਮੀਟਿੰਗ ਰੱਖੀ ਜਾਂਦੀ ਹੈ। ਜਿਸ ਵਿੱਚ 2 ਅਪ੍ਰੈਲ ਨੂੰ ਹੀ ਡੈਲੀਗੇਟ ਚੋਣ ਸਬੰਧੀ ਪ੍ਰੋਗਰਾਮ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਇਕ ਪ੍ਰੈਸ ਨੋਟ ਪੁਲਿਸ ਜਿਲਾ ਖੰਨਾ ਦੇ ਪ੍ਰਧਾਨ ਜਸਮੇਲ ਸਿੰਘ ਬੌਦਲੀ ਰਾਹੀਂ ਸਾਹਮਣੇ ਆਉਂਦਾ ਹੈ ਜਿਸ ਵਿੱਚ ਮਾਛੀਵਾੜਾ ਵਿੱਚ ਨਵੀਂ ਭਰਤੀ ਕਮੇਟੀ ਦੀ ਆਮਦ ਉੱਤੇ ਇਹ ਕਿਹਾ ਜਾਂਦਾ ਹੈ ਕਿ ਇਹ ਸਭ ਕੁਝ ਬਹੁਤ ਗਲਤ ਹੋ ਰਿਹਾ ਹੈ ਅਕਾਲੀ ਦਲ ਨੂੰ ਨੀਵਾਂ ਦਿਖਾਉਣ ਲਈ ਕੀਤਾ ਜਾ ਰਿਹਾ ਹੈ ਇਹ ਜੋ ਨਵੀਂ ਭਰਤੀ ਕਮੇਟੀ ਮਾਛੀਵਾੜਾ ਵਿੱਚ ਆ ਰਹੀ ਹੈ ਇਸ ਉੱਤੇ ਕਿੰਤੂ ਪ੍ਰੰਤੂ ਕੀਤਾ ਗਿਆ ਹੈ।ਇਸ ਖਬਰ ਦੇ ਨਾਲ ਤੁਸੀਂ ਦੋਵੇਂ ਤਸਵੀਰਾਂ ਦੇਖ ਰਹੇ ਹੋ ਜਿਸ ਵਿੱਚ ਸਮਰਾਲਾ ਵਿੱਚ ਅਕਾਲੀ ਦਲ ਦੀ ਮੀਟਿੰਗ ਹੋ ਰਹੀ ਹੈ ਤੇ ਉਸੇ ਦਿਨ ਹੀ ਵਿਧਾਨ ਸਭਾ ਹਲਕਾ ਸਮਰਾਲਾ ਦੇ ਮਾਛੀਵਾੜਾ ਇਲਾਕੇ ਦੇ ਪਿੰਡਾਂ ਵਿੱਚ ਨਵੀਂ ਭਰਤੀ ਕਮੇਟੀ ਸਬੰਧੀ ਮੀਟਿੰਗ ਹੋ ਰਹੀ ਹੈ ਹੁਣ ਆਗੂਆਂ ਦੇ ਬਿਆਨਬਾਜੀ ਨੂੰ ਪਰੇ ਰੱਖ ਕੇ ਅਖਬਾਰੀ ਰਿਪੋਰਟਾਂ ਅਨੁਸਾਰ ਦੇਖਿਆ ਜਾਵੇ ਤਾਂ ਵਿਧਾਨ ਸਭਾ ਹਲਕਾ ਦੇ ਵਿੱਚ ਅਕਾਲੀ ਦਲ ਦੀ ਫੁੱਟ ਜੱਗ ਜ਼ਾਹਰ ਹੋ ਚੁੱਕੀ ਹੈ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj



