ਵਸ਼ਿੰਗਟਨ: ਕੈਪੀਟਲ ਕੰਪਲੈਕਸ ਨੇੜੇ ‘ਬੰਬ’ ਵਾਲਾ ਟਰੱਕ ਖੜ੍ਹਾ ਕਰਨ ਵਾਲਾ ਡਰਾਈਵਰ ਗ੍ਰਿਫ਼ਤਾਰ

ਵਸ਼ਿੰਗਟਨ (ਸਮਾਜ ਵੀਕਲੀ):  ਇਥੋਂ ਦੇ ਕੈਪੀਟਲ ਕੰਪਲੈਕਸ ਨੇੜੇ ਬੀਤੀ ਰਾਤ ‘ਬੰਬ’ ਵਾਲਾ ਟਰੱਕ ਖੜ੍ਹਾ ਕਰਨ ਦਾ ਦਾਅਵਾ ਕਰਨ ਵਾਲੇ ਨਾਰਥ ਕੈਰੋਲੀਨਾ ਦੇ ਡਰਾਈਵਰ ਨੇ ਪੁਲੀਸ ਅੱਗੇ ਆਤਮ-ਸਮਰਪਣ ਕਰ ਦਿੱਤਾ ਹੈ। ਪੁਲੀਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਹੈ। ਬੰਬ ਹੋਣ ਦੀ ਸੂਚਨਾ ਕਾਰਨ ਇਥੋਂ ਦੇ ਕੈਪੀਟਲ ਕੰਪਲੈਕਸ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ ਤੇ ਪੁਲੀਸ ਨੇ ਕਈ ਸਰਕਾਰੀ ਇਮਾਰਤਾਂ ਖਾਲੀ ਕਰਵਾ ਲਈਆਂ ਸਨ। ਪੁਲੀਸ ਨੂੰ ਫਿਲਹਾਲ ਇਹ ਜਾਣਕਾਰੀ ਨਹੀਂ ਮਿਲੀ ਕਿ ਟਰੱਕ ਵਿੱਚ ਬੰਬ ਹੈ ਜਾਂ ਨਹੀ ਤੇ ਟਰੱਕ ਦੀ ਤਲਾਸ਼ੀ ਲਈ ਜਾ ਰਹੀ ਹੈ। ਮੁਲਜ਼ਮ ਦੀ ਪਛਾਣ 49 ਵਰ੍ਹਿਆਂ ਦੇ ਫਲੋਇਡ ਰੇਅ ਰੋਜ਼ਬੇਰੀ ਵਜੋਂ ਹੋਈ ਹੈ।

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਾਕਿਸਤਾਨ ਵਿੱਚ ਧਮਾਕਾ, ਦੋ ਬੱਚੇ ਹਲਾਕ
Next articleਟਰੰਪ ਵੱਲੋਂ ਤਾਲਿਬਾਨ ਨਾਲ ਕੀਤੇ ਕਰਾਰ ਨੇ ਬਾਇਡਨ ਦੇ ਹੱਥ ਬੰਨ੍ਹੇ!