ਚੇਤਾਵਨੀ ਲੀਡਰਾਂ ਨੂੰ

ਬਿੰਦਰ ਇਟਲੀ

(ਸਮਾਜ ਵੀਕਲੀ)

ਜਾਗਾਂਗੇ   ਅਤੇ    ਜਗਾਵਾਂਗੇ
ਅਸੀਂ ਆਵਾਜ਼ ਉਠਾਵਾਂਗੇ

ਸੱਤਰ ਸਾਲ  ਤਾਂ ਸੁੱਤਿਆਂ ਲੰਘੇ
ਹੁਣ ਅਸੀਂ ਭੜਥੂ ਪਾਵਾਂਗੇ

ਗੱਡੀ ਵਿੱਚੋਂ  ਕੱਢ  ਕੇ ਲੀਡਰ
ਬਿੱਢੀ  ਵਿੱਚ ਬਿਠਾਵਾਂਗੇ

ਮੈਨੀਫੈਸਟੋ  ਪੜ੍ਹ  ਕੇ  ਸੁਣਾਓ
ਲੀਡਰਾਂ ਤੋਂ ਪੜ੍ਹਵਾਵਾਂਗੇ

ਭਾਵੇਂ  ਹੋਵਣ  ਅਨਪੜ੍ਹ ਚਿੱਟੇ
ਸਭ ਨੂੰ ਪੜਨੇ ਪਾਵਾਂਗੇ

ਕਿਹੜੀ ਸ਼ਰਤ ਹੈ ਪੂਰੀ ਕੀਤੀ
ਪਰੂਫ ਸਮੇਤ ਮੰਗਵਾਵਾਂਗੇ

ਨੋਟਾਂ ਦੇ ਨਾਲ  ਤੋਲੇ  ਜਿਹੜੇ
ਪਾਈ ਪਾਈ ਗਣਵਾਵਾਂਗੇ

ਜਿਹੜਾ ਲੀਡਰ ਝੂਠ ਬੋਲੇਗਾ
ਪਿੰਡ ਚੋਂ ਉਹਨੂੰ ਭਜਾਵਾਂਗੇ

ਭੀਡ਼੍ਹੀ ਪਜਾਮੀ ਖਾਦੀ  ਕੁੜਤੇ
ਵਾਹਣਾ  ਵਿਚ ਨਠਾਵਾਂਗੇ

ਮੋਟਾ ਪਤਲਾ ਜਿਹੜਾ ਮਰਜ਼ੀ
ਨੱਕੇ ਵਿੱਚੋਂ ਲੰਘਾਵਾਂਗੇ

ਗਲ ਵਿੱਚ ਹਾਰ ਬਥੇਰੇ ਪਾਏ
ਹੁਣ ਅਸੀਂ ਸਾਫ਼ਾ ਪਾਵਾਂਗੇ

ਸੋਚ ਸਮਝ ਕੇ ਤੁਰਿਓ ਘਰ ਤੋਂ
ਟੀਕਾ ਸਭ ਦੇ ਲਾਵਾਂਗੇ

ਜਿਸ ਨੇ ਹੱਕ ਗ਼ਰੀਬ ਦਾ ਖਾਧਾ
ਹਰਜਾਨਾ ਭਰਵਾਵਾਂਗੇ

ਲੋਕਤੰਤਰ  ਕੀ   ਹੁੰਦਾ ਬਿੰਦਰਾਂ
ਸਰਕਾਰਾਂ ਨੂੰ ਸਮਝਾਵਾਂਗੇ

ਬਿੰਦਰ

ਜਾਨ ਏ ਸਾਹਿਤ ਇਟਲੀ

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉੱਭਰ ਰਹੀ ਲੇਖਿਕਾ ਤੇ ਪੱਤਰਕਾਰਤਾ ਦਾ ਥੰਮ੍ਹ -ਅੰਮ੍ਰਿਤਪਾਲ ਕਲੇਰ
Next articleਕੋਰੋਨਾ ਕੋਵਿੱਡ -19 – ਇਕ ਨਵੇਂ ਯੁੱਗ ਦੀ ਸ਼ੁਰੂਆਤ