ਚੇਤਾਵਨੀ

ਬਿੰਦਰ ਇਟਲੀ

(ਸਮਾਜ ਵੀਕਲੀ)

ਬੀ ਜੇ ਪੀ ਦਾ ਫੁੱਲ ਲੈ ਕੇ ਕੋਈ
ਸਾਡੇ ਪਿੰਡ ਨਾ ਆਵੇ

ਕਾਂਗਰਸ ਵਾਲਾ ਹੱਥ ਪੰਜਾ ਨਾ
ਦਰ ਸਾਡਾ ਖੜਕਾਵੇ

ਤੱਕੜੀ ਬਾਲੇ ਦਲ ਦੀ ਤੱਕੜੀ
ਸਾਨੂੰ ਨਿਤ ਤੜਪਾਵੇ

ਆਪ ਵਾਲਾ ਵੀ ਆਪਣਾ ਝਾੜੂ
ਆਪਣੇ ਘਰੇ ਹਲਾਵੇ

ਬਿਨਾ ਸੰਗਲ ਦਾ ਹਾਥੀ ਬਸਪਾ
ਆਪਣੇ ਘਰੇ ਬਿਠਾਵੇ

ਵੋਟਾਂ ਮੰਗਦ‍ਾ ਕੋਈ ਵੀ ਲੀਡਰ
ਦਿੱਸ ਨਾ ਪਿੰਡ ਵਿੱਚ ਜਾਵੇ

ਘਰਾਂ ਬੈਠ ਕੇ ਚੋਣ ਲੜੋ ਸਭ
ਬਾਹਰ ਕੋਈ ਨਾ ਆਵੇ

ਚੰਗਾ ਮਾੜਾ ਕੋਈ ਵੀ ਲੀਡਰ
ਸਾਨੂੰ ਨਾ ਹੁਣ ਭਾਵੇ

ਹਰ ਵਾਰ ਹੀ ਜਨਤਾ ਵਿਚਾਰੀ
ਵੋਟਾਂ ਪਾ ਪਛਤਾਵੇ

ਪਰਖ ਵਰਤ ਕੇ ਦੇਖ ਲਏ ਸਾਰੇ
ਮੁੜ ਕਿਓ ਧੋਖਾ ਖਾਵੇ

ਸਮਝ ਗਏ ਰਾਜਨਿਤੀ ਬਿੰਦਰਾ
ਕੋਈ ਨਾ ਸਾਨੂੰ ਸਮਝਾਵੇ

ਬਿੰਦਰ

ਜਾਨ ਏ ਸਾਹਿਤ ਇਟਲੀ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧੀਆਂ
Next articleਸਮਾਰਟ ਸਕੂਲ ਜੈਨਪੁਰ ਦੇ ਅਧਿਆਪਕਾਂ ਨੇ ਵਿਭਾਗ ਦੇ ਗਤੀਵਿਧੀ ਫੇਸਬੁੱਕ ਪੇਜ ਲਾਈਕ ਕਰਵਾਉਣ ਲਈ ਨਿਭਾਈ ਅਹਿਮ ਭੂਮਿਕਾ