ਅੱਪਰਾ, ਸਮਾਜ ਵੀਕਲੀ- ਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ਼ ਯੂਨੀਅਨ ਜਿਲਾ ਜਲੰਧਰ ਵਲੋਂ ਆਪਣੇ ਜੂਝਾਰੂ ਸਾਥੀ ਮੈਡਮ ਕਸ਼ਮੀਰ ਕੌਰ (ਐਸ. ਐੱਲ. ਏ.) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੇਸੀਆਂ ਕਾਹਨਾਂ ਦੀ ਸੇਵਾ ਮੁਕਤੀ ’ਤੇ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਮੌਕੇ ਬੋਲਦਿਆਂ ਸਮੂਹ ਸਾਥੀਆਂ ਨੇ ਕਿਹਾ ਕਿ ਮੈਡਮ ਕਸ਼ਮੀਰ ਕੌਰ ਨੇ ਪੂਰੀ ਸੇਵਾ ਭਾਵਨਾ ਨਾਲ ਆਪਣੀ ਨੌਕਰੀ ਕੀਤੀ ਹੈ।
ਇਸ ਮੌਕੇ ਉਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਉਨਾਂ ਦੇ 33 ਸਾਲ ਦੀ ਸੇਵਾ ਦੇ ਕੰਮਾਂ ਦੀ ਸ਼ਲਾਘਾ ਵੀ ਕੀਤੀ ਗਈ। ਇਸ ਮੌਕੇ ਜਿਲਾ ਪ੍ਰਧਾਨ ਅਨਿਲ ਕੁਮਾਰ, ਸੂਬਾ ਪ੍ਰੈੱਸ ਸਕੱਤਰ ਵਿਨੈ ਕੁਮਾਰ, ਜਿਲਾ ਜਨਰਲ ਸਕੱਤਰ ਸੁਖਵਿੰਦਰ ਕੁਮਾਰ ਉਮਰਪੁਰਾ, ਸੀਨੀਅਰ ਆਗੂ ਬਿਮਲ ਕੁਮਾਰ, ਅਤਿਨਿਰਮਲ ਸਿੰਘ, ਆਦਿ ਵੀ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly