ਜਲੰਧਰ, (ਸਮਾਜ ਵੀਕਲੀ) ( ਜੱਸਲ)-ਨਗਰ ਕੌਂਸਲ ਵਾਰਡ ਨੰਬਰ 14 ਤੋਂ ਬਹੁਜਨ ਸਮਾਜ ਪਾਰਟੀ ਦੇ ਬਹੁਤ ਹੀ ਇਮਾਨਦਾਰ, ਸੂਝਵਾਨ ਤੇ ਮਿਹਨਤੀ ਉਮੀਦਵਾਰ ਅਤੇ ਸਾਬਕਾ ਸਰਪੰਚ ਸੋਫੀ ਪਿੰਡ, ਜਲੰਧਰ ਕੈਂਟ ਸ੍ਰੀ ਹੰਸ ਰਾਜ ਬਿਰਦੀ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਲੋਕਾਂ ਵਿੱਚ ਭਾਰੀ ਉਤਸ਼ਾਹ ਸੀ। ਵੋਟਰਾਂ ਨੇ ਦੱਸਿਆ ਕਿ ਸ੍ਰੀ ਬਿਰਦੀ ਭਾਰੀ ਬਹੁਮਤ ਨਾਲ ਜਿੱਤਣਗੇ। ਸ੍ਰੀ ਹੰਸ ਰਾਜ ਬਿਰਦੀ ਅਤੇ ਬਸਪਾ ਵਰਕਰ ਵੋਟਰਾਂ ਨੂੰ ਘਰ -ਘਰ ਜਾ ਕੇ ਮਿਲ ਰਹੇ ਹਨ। ਉਮੀਦਵਾਰ ਸ਼੍ਰੀ ਹੰਸ ਰਾਜ ਬਿਰਦੀ ਜੀ ਦੇ ਨਾਲ ਵਾਰਡ ਦੇ ਸੂਝਵਾਨ ਆਗੂ ਐਡਵੋਕੇਟ ਹਰਭਜਨ ਸਾਂਪਲਾ, ਸਤੀਸ਼ ਕੁਮਾਰ ਦੀਸ਼ਾ ਕਲੱਸਟਰ ਪ੍ਰਧਾਨ ਬੀਐਸਪੀ, ਉੱਘੇ ਲੇਖਕ ਤੇ ਸਾਬਕਾ ਪ੍ਰਧਾਨ ਜਲੰਧਰ ਬਸਪਾ ਸ੍ਰੀ ਜਗਦੀਸ਼ ਰਾਣਾ, ਮੁਲਖ ਰਾਜ ਸਾਂਪਲਾ ਆਦਿ ਨੇ ਸ੍ਰੀ ਬਿਰਦੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਵੋਟਰਾਂ ਨੂੰ ਅਪੀਲ ਕੀਤੀ ਹੈ।