(ਸਮਾਜ ਵੀਕਲੀ)
ਮੈਂ ਇਸ ਜ਼ਿੰਦਗੀ ਨਾਲ ਲੜਦਾ ਲੜਦਾ ਹਾਰ ਗਿਆ
ਹੁਣ ਹੋਰ ਲੜਨ ਨੂੰ ਦਿਲ ਕਰਦਾ ਨੀ
ਬਹੁਤ ਸਮਝਾਉਂਦੇ ਮੈਨੂੰ ਲੋਕੀ ਨੇ
ਪਰ ਹੁਣ ਹੋਰ ਸਮਝਣ ਨੂੰ ਦਿਲ ਕਰਦਾ ਨੀ
ਨਿੱਤ ਸ਼ਰੀਕ ਤਾਨੇ ਮਾਰਦੇ ਮੈਨੂੰ ਨੇ
ਪਰ ਹੁਣ ਤਾਨੇ ਸਿਹਣ ਨੂੰ ਦਿਲ ਕਰਦਾ ਨੀ
ਮੈਂ ਤੇਰੇ ਬਾਰੇ ਸੋਚ ਸੋਚ ਕੇ ਪਾਗ਼ਲ ਹੋ ਚੱਲਿਆ
ਪਰ ਹੁਣ ਤੇਰੇ ਬਾਰੇ ਸੋਚਣ ਨੂੰ ਦਿਲ ਕਰਦਾ ਨੀ
ਬੋਲਣ ਵੇਲੇ ਤੇਰਾ ਮੂੰਹ ਬੰਦ ਨਾ ਹੋਵੇ
ਸਾਡਾ ਮੂੰਹ ਖੋਲਣ ਨੂੰ ਦਿਲ ਕਰਦਾ ਨੀ
ਵੀਰੇ ਤੇਰਾ ਦਿਲ ਇਵੇਂ ਡੋਲੀ ਜਾਵੇ
ਕੁਝ ਕੀਤੇ ਆ ਬਿਨਾਂ ਤਾਂ ਤੂ ਕੂਚ ਇਸ ਦੁਨੀਆਂ ਤੋਂ ਕਰਦਾ ਨੀ
ਗਿਆਨੀ ਸਵੇਰੇ ਉੱਠ 2 ਵਜੇ ਫੈਸਬੂਕ ਦੇ ਰਾਹੇ ਪੇ ਜਾਨਾਂ ਆ
ਤੂ ਗੁਰੂ ਘਰ ਜਾ ਕੇ ਅਰਦਾਸ ਕਾਮਯਾਬੀ ਦੀ ਕਰਦਾ ਨੀ
ਗੁਰਪ੍ਰੀਤ ਬੰਗੀ
ਪਿੰਡ ਬੰਗੀ ਰੁਘੂ ਤਹਿ ਤਲਵੰਡੀ ਸਾਬੋ
ਜਿਲਾ ਬਠਿੰਡਾ ਮੋ:9851120002
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly