(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਪਿਛਲੇ ਇਕ ਮਾਰਚ ਤੋਂ ਲਗਾਤਾਰ ਦਸ ਮਹੀਨੇ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਯੁੱਧ ਨਸ਼ਿਆ ਵਿਰੁੱਧ ਚਲਾਇਆ ਗਿਆ ਜਿਸ ਵਿੱਚੋਂ ਸਰਕਾਰ ਨੂੰ ਸਫਲਤਾ ਤਾਂ ਮਿਲੀ ਪਰ ਉਹ ਗੱਲ ਨਹੀਂ ਮਿਲੀ ਜਿਹੜੀ ਪੰਜਾਬ ਵਾਸੀ ਚਾਹੁੰਦੇ ਸਨ। ਪਿਛਲੇ ਸਮੇਂ ਦੇ ਵਿੱਚ ਜਦੋਂ ਇਕ ਮਾਰਚ 2025 ਤੋਂ ਯੁੱਧ ਨਸ਼ਿਆਂ ਵਿਰੁੱਧ ਚੱਲਿਆ ਸੀ ਤਾਂ ਸਮੁੱਚੇ ਪੰਜਾਬ ਦੇ ਉਹਨਾਂ ਲੋਕਾਂ ਨੇ ਬੜੀ ਖੁਸ਼ੀ ਮਨਾਈ ਸੀ ਜਿਹੜੇ ਚੱਲ ਰਹੇ ਨਸ਼ਿਆਂ ਦੇ ਧੰਦੇ ਤੋਂ ਦੁਖੀ ਸਨ ਜਾਂ ਜਿਨਾਂ ਦੇ ਬੱਚੇ ਪਰਿਵਾਰਕ ਮੈਂਬਰ ਨਸ਼ਿਆਂ ਦੀ ਦਲਦਲ ਵਿੱਚ ਫਸੇ ਹੋਏ ਸਨ ਇਹ ਵੀ ਪਹਿਲੀ ਵਾਰ ਹੀ ਸੀ ਕਿ ਪੰਜਾਬ ਦੀ ਕਿਸੇ ਸਰਕਾਰ ਨੇ ਪਹਿਲੀ ਵਾਰ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਹੋਵੇ ਵਧੀਆ ਤਰੀਕੇ ਦੇ ਨਾਲ ਯੁੱਧ ਨਸ਼ਿਆਂ ਵਿਰੁੱਧ ਚੱਲਿਆ ਸਮੁੱਚੇ ਪੰਜਾਬ ਵਿੱਚ ਅਨੇਕਾਂ ਨਸ਼ਾ ਸਮਗਲਰ ਫੜੇ ਕਈਆਂ ਦੇ ਘਰ ਢਾਹੇ ਕਈਆਂ ਨੂੰ ਜੇਲ ਵਿੱਚ ਪਹੁੰਚਾਇਆ ਗਿਆ ਉਸ ਵੇਲੇ ਲੋਕ ਖੁਸ਼ ਹੋਏ ਸਨ ਕਿ ਚਲੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਯੁੱਧ ਤਾਂ ਨਸ਼ਿਆਂ ਵਿਰੁੱਧ ਲੜਿਆ ਪਰ ਇਸ ਯੁੱਧ ਨਸ਼ਿਆਂ ਵਿਰੁੱਧ ਦੀ ਜਲਦੀ ਹੀ ਫੂਕ ਨਿਕਲ ਗਈ ਜਦੋਂ ਜੇਲਾਂ ਵਿੱਚੋਂ ਵਾਪਸ ਆ ਕੇ ਫਿਰ ਇਹਨਾਂ ਨਸ਼ਾ ਸਮਗਲਰਾਂ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਕੁਝ ਲਾਲਚੀ ਖੁਦਗਰਜ਼ ਆਗੂਆਂ ਤੇ ਕੁਝ ਲਾਲਚੀ ਪੁਲਿਸ ਵਾਲਿਆਂ ਦੀ ਮਿਲੀ ਭੁਗਤ ਦੇ ਨਾਲ ਪੰਜਾਬ ਵਿੱਚ ਨਸ਼ੇ ਚੱਲੇ ਜਿਹੜੇ ਯੁੱਧ ਨਸ਼ਿਆਂ ਵਿਰੁੱਧ ਇਹ ਗੱਲਬਾਤ ਫੈਲੀ ਸੀ ਕਿ ਹੁਣ ਪੰਜਾਬ ਵਿੱਚ ਕਿਸੇ ਪਾਸੇ ਵੀ ਕੋਈ ਨਸ਼ਾ ਨਹੀਂ ਮਿਲੇਗਾ। ਆਹ ਨਹੀਂ ਹੋਵੇਗਾ ਉਹ ਨਹੀਂ ਹੋਵੇਗਾ ਇਸ ਤਰ੍ਹਾਂ ਨਹੀਂ ਹੋਇਆ ਸਗੋਂ ਇਥੋਂ ਤੱਕ ਕਿ ਨਸ਼ੇ ਪੰਜਾਬ ਦੇ ਪਿੰਡਾਂ ਦੀਆਂ ਗਲੀਆਂ ਮੁਹੱਲਿਆਂ ਵਿੱਚ ਅੱਪੜ ਗਏ ਤੇ ਮੋਬਾਇਲ ਫੋਨ ਦੇ ਉੱਪਰ ਇਹਨਾਂ ਦੀ ਸਪਲਾਈ ਹੋਣ ਲੱਗੀ। ਠੀਕ ਹੈ ਸਰਕਾਰ ਨਾਲ ਦੀ ਨਾਲ ਕਾਰਵਾਈ ਵੀ ਕਰਦੀ ਰਹੀ ਪਰ ਜਿਸ ਤਰ੍ਹਾਂ ਕਾਰਵਾਈ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਨਸ਼ਾ ਸਮਗਲਰ ਜੇਲ ਗਏ ਜਦੋਂ ਵਾਪਸ ਆਏ ਕਿਸੇ ਦੀ ਕੋਈ ਚੱਜ ਨਾਲ ਪੁੱਛ ਪੜਤਾਲ ਨਹੀਂ ਹੋਈ ਜੇ ਕਰ ਖਾੜਕੂਵਾਦ ਦੇ ਸਮੇਂ ਵਾਂਗ ਇਟੈਰੋਗੇਟ ਕੀਤੇ ਜਾਂਦੇ ਤਾਂ ਸ਼ਾਇਦ ਨਸ਼ਾ ਮੁੜ ਪੈਰ ਨਾ ਪਸਾਰਦਾ ਜਿਹੜੇ ਹਿਸਾਬ ਨਾਲ ਹੁਣ ਪਸਾਰਿਆਂ ਹੋਇਆ ਹੈ।ਸਾਡੇ ਇਹ ਵੀ ਧਾਰਨਾ ਹੈ ਕਿ ਜਿਹੜਾ ਵਿਦਿਆਰਥੀ ਆਪਣੀ ਜਮਾਤ ਵਿੱਚੋਂ ਪਹਿਲੀ ਵਾਰ ਪਾਸ ਨਹੀਂ ਹੁੰਦਾ ਉਹ ਨਲਾਇਕ ਹੁੰਦਾ ਹੈ ਤੇ ਨਲਾਇਕ ਮੁੜ ਫਿਰ ਪਿਛਲੀ ਜਮਾਤ ਵਿੱਚ ਹੀ ਬੈਠਦਾ ਹੈ ਮੈਂ ਜਿਹੜਾ ਪੰਜਾਬ ਦਾ ਜੋ ਨਸ਼ਿਆ ਵਿਰੁੱਧ ਦੂਜਾ ਪੜਾਅ ਚਲਿਆ ਹੈ ਇਸ ਨੂੰ ਇਸ ਨਜ਼ਰ ਨਾਲ ਹੀ ਦੇਖਦਾ ਹਾਂ ਇਸ ਵਿੱਚ ਕੋਈ ਸ਼ੱਕ ਵੀ ਨਹੀਂ ਪੁਲਿਸ ਦੇ ਵਿੱਚ ਬਹੁਤ ਪੁਲਸ ਅਫਸਰ ਅਧਿਕਾਰੀ ਚੰਗੇ ਵੀ ਹਨ ਤੇ ਬਹੁਤ ਮਾੜੇ ਵੀ ਜਿਸ ਕਾਰਨ ਸਰਕਾਰਾਂ ਦੀਆਂ ਅਜਿਹੀਆਂ ਕਾਰਵਾਈਆਂ ਦੀ ਫੂਕ ਜਲਦੀ ਹੀ ਨਿਕਲ ਜਾਂਦੀ ਹੈ ਤੇ ਇਸੇ ਤਰ੍ਹਾਂ ਯੁੱਧ ਨਸ਼ਿਆਂ ਵਿਰੁੱਧ ਦੀ ਫੂਕ ਵੀ ਨਿਕਲ ਗਈ। ਅੱਜ ਜਦੋਂ ਫਗਵਾੜੇ ਦੀ ਲਵਲੀ ਯੂਨੀਵਰਸਿਟੀ ਕੈਂਪਸ ਦੇ ਵਿੱਚ ਦੂਜਾ ਪੜਾਅ ਸ਼ੁਰੂ ਹੋਇਆ ਹੈ ਉਸ ਵਿੱਚ ਸਾਰਿਆਂ ਬੁਲਾਰਿਆਂ ਨੇ ਗੱਲਾਂ ਤਾਂ ਵੱਡੀਆਂ ਵੱਡੀਆਂ ਕੀਤੀਆਂ ਪਰ ਜੇਕਰ ਉਹਨਾਂ ਦੀਆਂ ਗੱਲਾਂ ਅਨੁਸਾਰ ਚਲਿਆ ਜਾਵੇ ਸੋਚਿਆ ਜਾਵੇ ਤਾਂ ਫਿਰ ਪੰਜਾਬ ਵਿੱਚ ਨਸ਼ਿਆਂ ਦੇ ਦੂਜੇ ਪੜਾਅ ਦੀ ਲੋੜ ਹੀ ਨਾ ਪੈਂਦੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਵਿੱਚ ਨਸ਼ਿਆਂ ਦੀ ਵੱਡੀ ਸਮੱਸਿਆ ਹੈ ਇਸ ਸਮੱਸਿਆ ਨੂੰ ਠੱਲ ਪਾਉਣ ਲਈ ਸਰਕਾਰ ਨੇ ਜੋ ਉਪਰਾਲਾ ਉਪਰਲੇ ਲੈਵਲ ਤੋਂ ਕੀਤਾ ਹੈ ਹੇਠਾਂ ਪਿੰਡਾਂ ਤੱਕ ਇਸ ਤਰਹਾਂ ਹੀ ਹੋਣਾ ਚਾਹੀਦਾ ਹੈ। ਜਿਹੜੀ ਗੱਲ ਐਸਐਸਪੀ ਦਫਤਰਾਂ ਵਿੱਚ ਹੁੰਦੀ ਹੈ ਉਹ ਡੀਐਸਪੀ ਦਫਤਰਾਂ ਵਿੱਚ ਹੋਵੇ ਉਸ ਤੋਂ ਬਾਅਦ ਪੁਲਿਸ ਥਾਣਿਆਂ ਵਿੱਚ ਹੋਵੇ ਤੇ ਪੁਲਿਸ ਚੌਂਕੀਆਂ ਵਿੱਚ ਹੋਵੇ ਤਾਂ ਕਿਤੇ ਜਾ ਕੇ ਠੱਲ ਪੈ ਸਕਦੀ ਹੈ। ਇਥੇ ਇਕ ਹੋਰ ਵੀ ਸਵਾਲ ਪੈਦਾ ਹੁੰਦਾ ਹੈ ਕਿ ਪਿਛਲੇ ਸਮੇਂ ਦੇ ਵਿੱਚ ਜਿਨਾਂ ਵਿਅਕਤੀਆਂ ਨੇ ਨਸ਼ੇ ਸਬੰਧੀ ਸੂਚਨਾ ਦਿੱਤੀ ਸੀ ਨਸ਼ੇ ਦੇ ਤਸਕਰਾਂ ਨੇ ਕਈਆਂ ਨੂੰ ਜਾਨੋ ਮਾਰ ਦਿੱਤਾ ਕਈ ਜ਼ਖਮੀ ਕਰ ਦਿੱਤੇ ਘਰਾਂ ਉੱਤੇ ਹਮਲੇ ਹੋਏ ਹੋਰ ਬਹੁਤ ਨੁਕਸਾਨ ਹੋਇਆ ਜਿਹਨਾਂ ਲੋਕਾਂ ਨੇ ਇਹ ਨੁਕਸਾਨ ਕੀਤਾ ਉਹਨਾਂ ਉਪਰ ਕੋਈ ਬਹੁਤੀ ਕਾਰਵਾਈ ਵੀ ਨਹੀਂ ਹੋਈ ਕਿਉਂਕਿ ਇਹਨਾਂ ਨਸ਼ੇ ਵਾਲਿਆਂ ਦੇ ਨਾਲ ਕੁਝ ਪੁਲਿਸ ਵਾਲਿਆਂ ਦਾ ਗਠਜੋੜ ਸੀ ਇਹੋ ਜਿਹੀਆਂ ਸ਼ੰਕਾਵਾਂ ਨੇ ਆਪਣੇ ਆਪ ਹੀ ਕਈ ਗੱਲਾਂ ਨੂੰ ਜਨਮ ਦਿੰਦੀਆਂ ਹਨ। ਅਸੀਂ ਪੰਜਾਬ ਵਿੱਚ ਚੱਲ ਰਹੇ ਨਸ਼ੇ ਦੇ ਬਿਲਕੁਲ ਵਿਰੁੱਧ ਹਾਂ ਸਰਕਾਰ ਦੇ ਇਸ ਕੰਮ ਦੀ ਸਰਾਹਨਾ ਕਰਦੇ ਹਾਂ ਪਰ ਜੇਕਰ ਇਸ ਨੂੰ ਠੱਲ ਪਾਉਣੀ ਹੈ ਤਾਂ ਬਾਰੀਕੀ ਦੇ ਨਾਲ ਕੰਮ ਕਰਨਾ ਚਾਹੀਦਾ ਹੈ ਇਹ ਨਾ ਹੋਵੇ ਕਿ ਆਪਣੀ ਪਿੱਠ ਥਪਥਪਾਉਂਦੇ ਹੋਏ ਰਹਿ ਜਾਈਏ ਤੇ ਨਸ਼ੇ ਫਿਰ ਉਸੇ ਤਰ੍ਹਾਂ ਹੀ ਚੱਲਣ ਲੱਗ ਜਾਣ। ਪੰਜਾਬ ਸਰਕਾਰ ਨੇ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਪਿਛਲੀ ਵਾਰ ਚਲਾਇਆ ਸੀ ਉਸ ਵਿੱਚ ਕੀ ਊਣਤਾਈਆਂ ਸਨ ਨਸ਼ੇ ਪੰਜਾਬ ਵਿੱਚ ਦੁਬਾਰਾ ਕਿਸ ਦੀ ਸ਼ਹਿ ਹੇਠ ਚੱਲੇ ਨਸ਼ਿਆਂ ਦਾ ਕੰਮ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਿਉਂ ਨਹੀਂ ਹੋਈ ਨਸ਼ੇ ਰੁਕਣ ਦੀ ਬਜਾਏ ਪਿੰਡਾਂ ਸ਼ਹਿਰੀ ਮਹੱਲਿਆਂ ਦੇ ਘਰਾਂ ਗਲੀਆਂ ਤੱਕ ਕਿਵੇਂ ਪੁੱਜ ਗਏ ਇਨ੍ਹਾਂ ਗੱਲਾਂ ਦੇ ਉੱਪਰ ਗੌਰ ਕਰਨ ਦੀ ਸਖਤ ਜਰੂਰਤ ਹੈ ਨਹੀਂ ਤਾਂ ਜਿਸ ਤਰ੍ਹਾਂ ਪਹਿਲਾਂ ਯੁੱਧ ਨਸ਼ਿਆਂ ਵਿਰੁੱਧ ਲੜਿਆ ਹੈ ਮੁੜ ਉਸੇ ਤਰ੍ਹਾਂ ਹੀ ਦੂਜੇ ਪੜਾਅ ਵਾਲਾ ਯੁੱਧ ਵੀ ਖਰਾਬ ਨਾ ਹੋ ਜਾਵੇ।700910730
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



