(ਸਮਾਜ ਵੀਕਲੀ)
ਜੰਗ ਤਾਂ ਹੈ!
ਕਦੀ ਆਪਣਿਆਂ ਦੇ ਨਾਲ਼,
ਕਦੀ ਬੇਗਾਨਿਆਂ ਦੇ ਨਾਲ਼ ।
ਕਦੀ ਜ਼ਿੰਦਗੀ ਦੀਆਂ ਖੁਸ਼ੀਆਂ ਦੇ ਨਾਲ਼,
ਕਦੀ ਜ਼ਿੰਦਗੀ ਦੀਆਂ ਗ਼ਮੀਆਂ ਦੇ ਨਾਲ਼।
ਕਦੀ ਸਵੇਰ ਦੀਆਂ ਸੂਰਜ ਦੀਆਂ ਕਿਰਨਾਂ ਦੇ ਨਾਲ਼,
ਕਦੀ ਰਾਤ ਦੇ ਤਾਰਿਆਂ ਦੀ ਲੋਅ ਦੇ ਨਾਲ਼।
ਕਦੀ ਸਮੁੰਦਰ ਦੀ ਖਾਮੋਸ਼ੀ ਦੇ ਨਾਲ਼,
ਕਦੀ ਹਵਾ ਦੇ ਬੁੱਲ੍ਹੇ ਦੇ ਨਾਲ਼ ।
ਕਦੀ ਜ਼ਿੰਦਗੀ ਦੇ ਨਾਲ਼,
ਕਦੀ ਮੌਤ ਦੇ ਨਾਲ਼।
ਜੰਗ ਤਾਂ ਹੈ!
ਕਦੀ ਆਪਣਿਆਂ ਦੇ ਨਾਲ਼,
ਕਦੀ ਬੇਗਾਨਿਆਂ ਦੇ ਨਾਲ਼….
ਗੁਰਪ੍ਰੀਤ ਸਿੰਘ ਪੰਜਾਬੀ ਮਾਸਟਰ
ਸਰਕਾਰੀ ਮਿਡਲ ਸਕੂਲ, ਫਤਿਹਪੁਰ
ਮੋਬਾਇਲ ਨੰਬਰ: 9988779191
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly