(ਸਮਾਜ ਵੀਕਲੀ)
ਜੰਗ ‘ਚ ਤਬਾਹੀ ਦੀ ਕੀ ਗੱਲ ਕਰਾਂ,
ਜਿੱਥੇ ਇਨਸਾਨੀਅਤ ਹੁੁੰਦੀ ਖਤਮ ਜਮਾਂ,
ਬੇਦਰਦੀਆਂ ਨੇ ਕਹਿਰ ਹੀ ਢਾਇਆ,
ਕਿੰਨਾ ਹੀ ਨੁਕਸਾਨ ਕਰ ਧੂੰਆਂ ਛਾਇਆ,
ਜੰਗ ਕਿਸੇ ਮਸਲੇ ਦਾ ਹੱਲ ਨਹੀਂ,
ਚੌਧਰ ਖਾਤਰ ਬੇਦੋਸ਼ੇ ਮਾਰਨੇ ,
ਇਹ ਬੰਦਿਆਂ ਵਾਲੀ ਗੱਲ ਨਹੀਂ,
ਕਿੰਨੇ ਮਾਵਾਂ ਦੇ ਪੁੱਤ ਲਾਸ਼ ਬਣਾਕੇ,
ਚੌਧਰਾਂ ਲੈਣੀਆਂ ਕੋਈ ਚੰਗੀ ਗੱਲ ਨਹੀਂ,
ਘੁਮੰਡ ਦਾ ਸਾਰਾ ਖੇਲ ਰਚਾਇਆ,
ਤਾਂ ਹੀ ਬੇਦੋਸ਼ਿਆਂ ਨੂੰ ਮਾਰ ਮੁਕਾਇਆ,
ਮਾਰਨ ਵਾਲੇ ਨੇ ਸਦਾ ਨੀ ਰਹਿਣਾ ਏਥੇ,
ਧਰਮਿੰਦਰ ਇਹ ਬੰਦੇ ਨੂੰ ਸਮਝ ਨਾ ਆਇਆ।
ਧਰਮਿੰਦਰ ਸਿੰਘ ਮੁੱਲਾਂਪੁਰੀ
ਮੋਬਾ 9872000461
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly