ਭਟਕਦਾ ਮਾਹੀ

(ਸਮਾਜ ਵੀਕਲੀ)

ਸੱਚ ਦੱਸੀ ਸੱਜਣਾਂ ਅੱਜ ਖਿੱਚੀ ਤੁਸੀ ਕਿਥੋਂ ਦੀ ਤਿਆਰੀ ਹੈ,
ਅੱਜ ਫ਼ੇਰ ਵੀਰਵਾਰ ਨੂੰ ਆਈ ਗੂੜੇ ਪੀਲੇ ਰੰਗ ਦੀ ਵਾਰੀ ਹੈ।

ਦਿਨਾਂ ਅਨੁਸਾਰ ਬਦਲ ਬਦਲ ਸੱਜਣਾਂ ਰੰਗ ਪਾਉਣੇ ਤੇਰੇ ਜਾਰੀ ਹੈ,
ਸ਼ੱਕ ਜਿਹਾ ਮੈਨੂੰ ਪੈਂਦਾ ਕਿਸੇ ਭਰਿੰਡ ਨਾਲ ਪਾਈ ਪੱਕੀ ਤੁਸੀ ਯਾਰੀ ਹੈ।

ਹਰ ਰੰਗ ਚ ਸੋਹਣਾ ਮੈਨੂੰ ਤੂੰ ਲਗਦਾ ਹਰ ਚੀਜ਼ ਤੇਰੀ ਜਾਨੋ ਪਿਆਰੀ ਹੈ,
ਪਹਿਰਾਵੇ ਤੋਂ ਮੈਨੂੰ ਲਗਦਾ, ਕਿਤੇ ਹੋਰ ਡੰਗ ਮਾਰਨ ਦੀ ਖਿੱਚੀ ਤਿਆਰੀ ਹੈ।

ਰਾਤਾਂ ਨੂੰ ਸੂਤਾ ਪਿਆ ਹੋਣ ਤੇ ਵੀ ਅਵਾ-ਤਵਾ ਬੋਲਣ ਦੀ ਰੱਟ ਜਾਰੀ ਹੈ,
ਦਫਾ 206 ਲੱਗੀ ਹੈ ਮੈਨੂੰ ਸਤਾਉਣ ਲਈ ਬੁੜ ਬੁੜਾਉਣ ਦੀ ਰੱਟ ਜਾਰੀ ਹੈ।

ਸੋਚ ਦੇ ਵਿੱਚ ਮੈਂ ਕਮਲੀ ਹੋਈ ਮਾਂਹੀ ਨੂੰ ਲੱਗੀ ਕਿਹੜੀ ਔਂਤਰੀ ਬਿਮਾਰੀ ਹੈ,
ਹੁਣ ਅਖੀਰ ਸਾਬਤ ਲਾਲ ਮਿਰਚਾਂ ਵਾਰ ਕੇ ਚੁੱਲ੍ਹੇ ਚ ਪਾਉਣ ਦੀ ਤਿਆਰੀ ਹੈ।

ਗੱਲਾਂ ਇਨ੍ਹਾਂ ਵਿੱਚ ਵਿਸ਼ਵਾਸ ਨਾ ਕਰੇ ਮਾਹੀ ਲਗਿਆ ਮਾਸਟਰ ਸਰਕਾਰੀ ਹੈ,
ਸੱਚ ਦੱਸੀ ਸੋਹਣਿਆ ਸੱਜ ਸਵਰ ਕੇ ਕਿਥੇ ਜਾਣ ਦੀ ਖਿੱਚੀ ਤੁਸੀ ਤਿਆਰੀ ਹੈ।

ਜਸਪਾਲ ਮਹਿਰੋਕ।
ਮੋਬਾਈਲ 6284347188
ਸਨੌਰ (ਪਟਿਆਲਾ)

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੰਦ ਪਏ ਅਦਿੱਖ ਲਾਂਘੇ
Next article‘ਸੁਣੋ ਪੰਜਾਬੀਓ’