ਦਿਨ ਆਏ ਵੋਟਾਂ ਦੇ

ਗੁਰਮਾਨ ਸੈਣੀ

(ਸਮਾਜ ਵੀਕਲੀ)

ਸੱਥਾਂ ਦੇ ਵਿਚ ਬਹਿਣਾ ਪੈ ਗਿਆ
ਭੁੱਖੇ ਨੰਗੇ ਰਹਿਣਾ ਪੈ ਗਿਆ
ਬਾਪ ਗਧੇ ਨੂੰ ਕਹਿਣਾ ਪੈ ਗਿਆ
ਆਇਆ ਬੁਰਾ ਜ਼ਮਾਨਾ
ਦਿਨ ਆਏ ਵੋਟਾਂ ਦੇ।

ਕੱਢਣੀ ਪੈ ਗਈ ਨਵੀਂ ਵਕੈਂਸੀ
ਛਿੜ ਗਈ ਜਿਵੇਂ ਐਮਰਜੈਂਸੀ
ਨੰਬਰ ਸਾਰੇ ਵਿਕ ਗਏ ਫੈਂਸੀ
ਨਿੱਤ ਬਣਦਾ ਨਵਾਂ ਫ਼ਸਾਨਾ
ਦਿਨ ਆਏ ਵੋਟਾਂ ਦੇ।

ਇਸ਼ਤਿਹਾਰਾਂ ਦੀ ਬਾੜ੍ਹ ਆਪਣੇ ਗੲੀ
ਸੱਚ ਨੂੰ ਸਾਰੀ ਬਾੜ ਖਾ ਗਈ
ਝੋਨਾ ਸਾਰਾ ਝਾੜ ਖਾ ਗਈ
ਖੁਲ ਗਈ ਨਵੀਂ ਦੁਕਾਨਾਂ
ਦਿਨ ਆਏ ਵੋਟਾਂ ਦੇ।

ਮੈਂ ਤਾਂ ਉਸ ਨੂੰ ਜੇਲ ਕਰਾਦੂੰ
ਡੰਡ ਬੈਠਕਾਂ ਕੱਢਣ ਲਾ ਲੂੰ
ਚਿੱਟਾ ਕਾਲਾ ਹੁਣੇ ਮੰਗਾਂ ਲੂੰ
ਨੱਥ ਲਊਂ ਖੱਬੀ ਖਾਨਾਂ
ਦਿਨ ਆਏ ਵੋਟਾਂ ਦੇ।

ਹਿੰਦੂ ਮੁਸਲਿਮ ਸਿੱਖ ਈਸਾਈ
ਆਪਸ ਵਿੱਚ ਸਭ ਭਾਈ ਭਾਈ
ਪੈਸੇ ਲੈਕੇ ਵੋਟਾਂ ਪਾਈ
ਖਾਲੀ ਪਿਆ ਖਜ਼ਾਨਾ
ਦਿਨ ਆਏ ਵੋਟਾਂ ਦੇ।

ਗੁਰਮਾਨ ਸੈਣੀ

9256346906

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਵਾਇਕਲ ਦੇ ਲੱਛਣ
Next articleਨਗਰ ਕੌਂਸਲ ਸ਼ਾਮ ਚੁਰਾਸੀ ਵਲੋਂ ਬਣਾਏ ਗਏ ਕਾਗਜ਼ ਦੇ ਲਿਫਾਫੇ