ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਅੱਜ ਕੱਲ ਮੋਬਾਇਲ ਦਾ ਯੁੱਗ ਹੈ ਇਲੈਕਟਰੋਨਿਕ ਮੋਬਾਈਲ ਸਿਸਟਮ ਦੇ ਵਿੱਚ ਨਵੀਆਂ ਤੋਂ ਨਵੀਆਂ ਕਾਢਾਂ ਆ ਰਹੀਆਂ ਹਨ ਜੇਕਰ ਕੋਈ ਦੇਸੀ ਜਾਂ ਵਿਦੇਸ਼ੀ ਕੰਪਨੀ ਮੋਬਾਈਲ ਦੀਆਂ ਵੱਡੀਆਂ ਕੰਪਨੀਆਂ ਕੋਈ ਵੀ ਮੋਬਾਇਲ ਮਾਰਕੀਟ ਵਿੱਚ ਪੇਸ਼ ਕਰਦੀਆਂ ਹਨ ਤਾਂ ਉਸਦੀ ਡੁਪਲੀਕੇਸੀ ਤੁਰੰਤ ਹੀ ਸਾਹਮਣੇ ਆ ਜਾਂਦੀ ਹੈ ਇਥੋਂ ਤੱਕ ਕਿ ਪੰਜਾਬ ਦੇ ਵੱਡੇ ਛੋਟੇ ਸ਼ਹਿਰਾਂ ਦੇ ਵਿੱਚ ਮੋਬਾਇਲ ਦੁਕਾਨਾਂ ਵਾਲਿਆਂ ਨੇ ਮੋਬਾਇਲ ਵੇਚਣ ਦੇ ਮਾਮਲੇ ਦੇ ਵਿੱਚ ਆਪਣੇ ਗਾਹਕਾਂ ਨੂੰ ਗਿਫਟ ਆਈਟਮਾਂ ਦੇ ਵਿੱਚ ਬਹੁਤ ਉਲਝਾਇਆ ਹੋਇਆ ਹੈ। ਇਹ ਗੱਲ ਸਮੁੱਚੇ ਪੰਜਾਬ ਤੇ ਸਮੁੱਚੇ ਭਾਰਤ ਤੋਂ ਇਲਾਵਾ ਸਮੁੱਚੀ ਦੁਨੀਆਂ ਵਿੱਚ ਹੋ ਰਹੀ ਹੈ ਪਰ ਜਿਲਾ ਲੁਧਿਆਣਾ ਦੇ ਮਾਛੀਵਾੜਾ ਜਿਹੇ ਪੇਂਡੂ ਕਸਬੇ ਦੇ ਵਿੱਚ ਅਜਿਹੇ ਦੁਕਾਨਦਾਰ ਵੀ ਹਨ ਜੋ ਲੋਕਾਂ ਨੂੰ ਮੋਬਾਇਲ ਯੁੱਗ ਦੇ ਵਿੱਚ ਅਜਿਹੀ ਲੁੱਟ ਤੋਂ ਬਚਾ ਰਹੇ ਹਨ। ਇਹ ਸਭ ਕੁਝ ਹੈ ਜੀ ਮੱਕੜ ਟੈਲੀ ਕਾਮ ਮਾਛੀਵਾੜਾ ਵਾਲਿਆਂ ਵੱਲੋਂ ਮੱਕੜ ਟੈਲੀਕਾਮ ਦੇ ਸੁਖਵਿੰਦਰ ਸਿੰਘ ਮੱਕੜ ਲੰਮੇ ਸਮੇਂ ਤੋਂ ਮੋਬਾਇਲ ਦੀਆਂ ਸੇਵਾਵਾਂ ਆਪਣੇ ਸ਼ਹਿਰ ਵਿੱਚ ਹੀ ਨਹੀਂ ਸ਼ਹਿਰ ਤੋਂ ਦੂਰ ਦੂਰ ਤੋਂ ਗਾਹਕ ਜੁੜੇ ਹੋਏ ਹਨ। ਗਾਹਕ ਜੁੜਨ ਦਾ ਕਾਰਨ ਸਿਰਫ ਇਹ ਹੈ ਕਿ ਜਿਵੇਂ ਮੋਬਾਈਲ ਦੁਕਾਨਦਾਰ ਮੋਬਾਈਲਾਂ ਦੇ ਨਾਲ ਅਨੇਕਾਂ ਕਿਸਮਾਂ ਦੇ ਗਿਫਟ ਦਿੰਦੇ ਹਨ ਤੇ ਮੋਬਾਇਲ ਦਾ ਰੇਟ ਜਿਆਦਾ ਰੱਖਦੇ ਹਨ ਪਰ ਇਸ ਸਥਿਤੀ ਨੂੰ ਦੇਖਦਿਆਂ ਹੋਇਆਂ ਮੱਕੜ ਟੈਲੀਕਾਊ ਮਾਛੀਵਾੜਾ ਦੇ ਵਿੱਚ ਗਾਹਕ ਨੂੰ ਇਹ ਦੱਸ ਕੇ ਦਿੱਤਾ ਜਾ ਰਿਹਾ ਹੈ ਕਿ ਜੋ ਮੋਬਾਇਲ ਹੈ ਉਸ ਦਾ ਕੰਪਨੀ ਵੱਲੋਂ ਆਹ ਰੇਟ ਹੈ ਤੇ ਅਸੀਂ ਇਸ ਰੇਟ ਉੱਤੇ ਦੇ ਰਹੇ ਹਾਂ ਜੇਕਰ ਤੁਸੀਂ ਗਿਫਟ ਲਵੋਗੇ ਤਾਂ ਤੁਹਾਨੂੰ ਮੋਬਾਇਲ ਦੋ ਸੌ ਰੁਪਏ ਵੱਧ ਲੱਗੇਗਾ। ਮੱਕੜ ਟੈਲੀਕਾਮ ਵੱਲੋਂ ਇਸ ਜਾਗ੍ਰਤੀ ਕਾਰਨ ਇਲਾਕੇ ਦੇ ਲੋਕ ਕਾਫੀ ਖੁਸ਼ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj