ਇੰਤਜ਼ਾਰ ਤੇਰਾ

ਬਾਲੀ ਰੇਤਗੜੵ

(ਸਮਾਜ ਵੀਕਲੀ)

ਕਰਾਂਗਾ ਇੰਤਜ਼ਾਰ ਤੇਰਾ..ਮੇਰੀ ਐ ਜਿੰਦਗ਼ੀ…..
ਕਰਾਂਗਾ ਇੰਤਜ਼ਾਰ ਤੇਰਾ, ਝੜੀਏ ਬਾ-ਬਹਾਰ ਹੋ ਕੇ ਆਵੀਂ
ਹਵਾ ਦਮ ਦੀ ਜਿਵੇਂ ਆਵੇ , ਸ਼ਾਹ-ਅਸਵਾਰ ਹੋ ਕੇ ਆਵੀਂ
ਕਰਾਂਗਾ ਇੰਤਜ਼ਾਰ ..ਤੇਰਾ…………………..

ਦਿਲੀਂ ਪੀੜਾਂ ਹਿਜਰ ਦੀਆਂ, ਭਰੇ ਛਲਕਣ ਨੈਣੋ ਸਾਗਰ
ਬੜੇ ਬੇਪਰਵਾਹ ਨੇ ਲੋਕੀਂ, ਬੇ ਦਰਦੀ ਨੇ ਤੇਰੇ ਵਾਂਗਰ
ਦਵਾ ਬਣਕੇ, ਦੁਆ ਬਣਕੇ, ਇਬਾਦਤ ਦੁਆਰ ਹੋ ਕੇ ਆਵੀਂ
ਕਰਾਂਗਾ ਇੰਤਜ਼ਾਰ..ਤੇਰਾ,……..

ਮੁਸਾਫ਼ਿਰ ਜਿੰਦਗ਼ੀ ਤੇਰਾ, ਖਮੋਸ਼ੀਆਂ ਨੇ ਚੌ-ਤਰਫ਼ੀਂ
ਸਹਾਰੇ ਕਲਮ ਹੈ ਕਾਨੀ , ਬਿਆਨਾਂ ਦਰਦ ਮੈਂ ਹਰਫ਼ੀਂ
ਮਹੁੱਬਤ ਦੀ ਅਜਾਨ ਦਿੰਦੀ, ਪਿਆਰ ਹੀ ਪਿਆਰ ਹੋ ਕੇ ਆਵੀਂ
ਕਰਾਂਗਾ ਇੰਤਜ਼ਾਰ ਤੇਰਾ……………….

ਚੁਗਾਂਗਾ ਰਾਹ ਚੋਂ ਤੇਰੇ, ਤੇਰੇ ਹੀ ਖਿੰਡਾਏ ਕੰਡੇ
ਉਮੀਦਾਂ ਲੈ ਵਫ਼ਾ ਦੀਆਂ, ਵਫ਼ਾ ਦੇ ਲੈ ਕੇ ਏਜੰਡੇ
ਸ਼ਕਾਇਤਾਂ ਲੈ ਤਮਾਮ ਹੀ ਤੂੰ, ਹਕੀਕਤ ਯਾਰ ਹੋ ਕੇ ਆਵੀਂ
ਕਰਾਂਗਾ ਇੰਤਜ਼ਾਰ ਤੇਰਾ…………….

ਮੇਰਾ ਹੈਂ ਇਸ਼ਕ ਤੂੰ “ਬਾਲੀ”,ਸਜ਼ਾ ਫਿਰ ਇਸ ਗੁਨਾਹ ਦੀ ਕਿਉਂ
ਤਸੀਹੇ ਮੈਂ ਜਰਾਂ ਪਲ ਪਲ, ਸਜ਼ਾ ਹੀ ਖ਼ੈਰ-ਖੁਆਹ ਨੂੰ ਕਿਉਂ
ਹੈ ਪਛਤਾਵਾ “ਰੇਤਗੜੵ” ਤਾਂ, ਤੂੰ ਆਵੀਂ ..ਬੇਕਰਾਰ ਹੋ ਕੇ ਆਵੀਂ
ਕਰਾਂਗਾ ਇੰਤਜ਼ਾਰ ਤੇਰਾ…………..

ਬਾਲੀ ਰੇਤਗੜੵ
+91 9465129168

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੇਤਨਤਾ ਕਿੱਥੇ ਹੈ?
Next articleਕਿਰਤੀ ਘਰ ਦੇ ਚਾਅ…