(ਸਮਾਜ ਵੀਕਲੀ)
ਵੇ ਚੰਨ੍ਹਾਂ ,
ਕਰਾਂ ਮੈਂ ਉਡੀਕਾਂ ਨਿੱਤ ਤੇਰੀਆਂ।
ਰਾਹ ਤੱਕਣ ਪਈਆਂ ਵੇ ਅੱਖਾਂ ਮੇਰੀਆਂ।
ਵਾਅਦੇ ਅਤੇ ਲਾਰੇ ਤੇਰੇ,
ਵੇਖ ਲਏ ਬਥੇਰੇ ਵੇ।
ਦਿਨ ਰਾਤੀ ਰੋਂਦੇਂ ਨੈਣ,
ਮਰ ਜਾਣੇ ਮੇਰੇ ਵੇ।
ਸਹੁੰਆਂ,
ਆਉਣ ਦੀਆਂ ਪਾਈਆਂ ਤੂੰ ਬਥੇਰੀਆਂ।
ਵੇ…………….
ਘਰ ਵਿੱਚ ਲਵੇ ਨਾ ਕੋਈ,
ਮੇਰੀ ਚੰਨ੍ਹਾਂ ਸਾਰ ਨੂੰ।
ਲੱਗਿਆ ਗ੍ਰਹਿਣ ਕੀ,
ਮੇਰੇ ਸੋਹਣੇ ਪਿਆਰ ਨੂੰ ।
ਕਦੋਂ,
ਮੁਕਣਗੀਆਂ ਵੇ ਇਹ ਦੇਰੀਆਂ।
ਵੇ………….
ਤੇਰੀਆਂ ਜੁਦਾਈਆਂ ਮੈਥੋਂ ,
ਝੱਲ ਨਹੀਂਉਂ ਹੁੰਦੀਆਂ।
ਦਿਲ ਵਿੱਚ ਆਸਾਂ ਦੀਆਂ,
ਗੋਂਦਾਂ ਅਸੀਂ ਗੁੰਦੀਆਂ।
ਦੱਸ,
ਪਾਵੇਂਗਾ ਕਦੋਂ ਤੂੰ ਹੁਣ ਫੇਰੀਆਂ।
ਵੇ……………
ਜਿੰਦ ਵੇ ਮਲੂਕ ਜਿਹੀ ਨੂੰ
ਏਦਾਂ ਨ੍ਹੀਂ ਸਤਾਈ ਦਾ।
ਪਾਇਆ ਹੈ ਜੇ ਪਿਆਰ ,
ਫੇਰ ਤੋੜ ਵੀ ਨਿਭਾਈ ਦਾ।
ਸਾਡੇ,
ਵੰਨੀਉਂ ਕਿਉਂ ਨਜ਼ਰਾਂ ਨੇ ਫੇਰੀਆਂ।
ਵੇ………………….
ਹਰਮੇਲ ਸਿੰਘ ਬੁਜਰਕੀਆ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly