HOME ਸਰਕਾਰੀ ਸਹੂਲਤਾਂ ਦੀ ਉਡੀਕ ‘ਚ ਸਕ੍ਰੈਪ ਟਰੇਡਰਜ਼ – ਖੁਰਾਣਾ

ਸਰਕਾਰੀ ਸਹੂਲਤਾਂ ਦੀ ਉਡੀਕ ‘ਚ ਸਕ੍ਰੈਪ ਟਰੇਡਰਜ਼ – ਖੁਰਾਣਾ

4
ਫੋਟੋ: ਗੱਲਬਾਤ ਕਰਦੇ ਹੋਏ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਖੁਰਾਣਾ, ਚੇਅਰਮੈਨ ਜਰਨੈਲ ਸਿੰਘ ਖੇੜਾ ਬੰਟੂ
ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਲੁਧਿਆਣਾ ਸਕਰੈਪ ਟ੍ਰੇਡਰਜ਼ ਐਸੋਸੀਏਸ਼ਨ ਵੱਲੋਂ ਕੇਂਦਰ ਸਰਕਾਰ ਵੱਲੋਂ ਹਾਲ ਹੀ ਵਿੱਚ ਜੀਐਸਟੀ ਦਰਾਂ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਦਾ ਸਵਾਗਤ ਕੀਤਾ ਗਿਆ ਹੈ। ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਖੁਰਾਣਾ ਅਤੇ ਚੇਅਰਮੈਨ ਜਰਨੈਲ ਸਿੰਘ ਖੇੜਾ ਬੰਟੂ ਨੇ ਕਿਹਾ ਕਿ ਇਹ ਤਬਦੀਲੀਆਂ ਕਾਰੋਬਾਰੀਆਂ ਲਈ ਕੁਝ ਹੱਦ ਤੱਕ ਰਾਹਤ ਵਾਲੀਆਂ ਸਾਬਤ ਹੋਣਗੀਆਂ। ਉਨ੍ਹਾਂ ਕਿਹਾ ਕਿ ਸਕਰੈਪ ਟ੍ਰੇਡ ਨਾਲ ਜੁੜੇ ਉਦਯੋਗ, ਦੇਸ਼ ਦੀ ਅਰਥਵਿਵਸਥਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਪਰ ਇਸ ਖੇਤਰ ਨੂੰ ਅਜੇ ਵੀ ਸਰਕਾਰਾਂ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਦੀ ਕਮੀ ਮਹਿਸੂਸ ਹੋ ਰਹੀ ਹੈ ਜਿਹੜੀਆਂ ਹੋਰ ਉਦਯੋਗਾਂ ਨੂੰ ਪ੍ਰਾਪਤ ਹਨ। ਐਸੋਸੀਏਸ਼ਨ ਆਗੂਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਸਕਰੈਪ ਟ੍ਰੇਡ ਨਾਲ ਸੰਬੰਧਿਤ ਉਦਯੋਗ ਲਈ ਵੱਖਰੀ ਨੀਤੀ ਤਹਿਤ ਰਾਹਤਾਂ ਅਤੇ ਸਹਾਇਤਾ ਯਕੀਨੀ ਬਣਾਈ ਜਾਵੇ ਤਾਂ ਜੋ ਇਹ ਸੈਕਟਰ ਹੋਰ ਸੁਚੱਜੇ ਢੰਗ ਨਾਲ ਅੱਗੇ ਵਧ ਸਕੇ। ਖੁਰਾਣਾ ਅਤੇ ਖੇੜਾ ਨੇ ਕਿਹਾ ਕਿ ਜਦੋਂ ਕਿ ਜੀਐਸਟੀ ਦਰਾਂ ਵਿੱਚ ਬਦਲਾਅ ਇੱਕ ਸਾਕਾਰਾਤਮਕ ਕਦਮ ਹੈ, ਪਰ ਅਜੇ ਵੀ ਸਕਰੈਪ ਟ੍ਰੇਡ ਨੂੰ ਸਰਕਾਰ ਵੱਲੋਂ ਮਿਲਣ ਵਾਲੀਆਂ ਬੁਨਿਆਦੀ ਸਹੂਲਤਾਂ ਦੀ ਉਡੀਕ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਦਯੋਗ ਦੀਆਂ ਅਸਲ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲੰਮੇ ਸਮੇਂ ਦੀ ਯੋਜਨਾ ਬਣਾਈ ਜਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਚੋਣ ਕਮਿਸ਼ਨ ਦੀਆਂ ਸਰਗਰਮੀਆਂ ਤੋਂ ਜਾਣੂ ਹੋਣ ਲਈ ਸੀ.ਈ.ਉ. ਪੰਜਾਬ ਦੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਨੂੰ ਕੀਤਾ ਜਾਵੇ ਫਾਲੋ : ਜ਼ਿਲਾ ਚੋਣ ਅਫਸਰ
Next articleਸੁਪਰ ਸਾਈਕਲ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਮਾਰਕੀਟ ਦੀ ਬੇਹਤਰੀ ਲਈ ਕੀਤੀ ਗਈ ਵਿਚਾਰ ਚਰਚਾ