(ਸਮਾਜ ਵੀਕਲੀ)
ਕਿਸੇ ਪਿਆਰੇ ਦੀ
ਸਹਿਜ ਨਹੀਂ ਹੁੰਦੀ
ਬਿਰਹਾ ਦੀ ਭੱਠੀ ਵਿੱਚ
ਤਪਣਾ ਪੈਂਦਾ
ਲੰਬੀ ਹੋਵੇ ਭਾਂਵੇਂ ਹੋਵੇ ਛੋਟੀ
ਸਬਰ ਦਿਲਾਂ ਨੂੰ ਰੱਖਣਾ ਪੈਂਦਾ
ਉੱਮੀਦ ਦਾ ਪੱਲਾ ਕਿਸੇ ਵੀ ਹੀਲੇ
ਫੜ ਕੇ ਸੱਜਣਾ ਰੱਖਣਾ ਪੈਂਦਾ
ਅੱਖਾਂ ਭਾਂਵੇਂ ਲੱਖ ਨਮ ਹੋਵਣ
ਬੁੱਲੀਆਂ ਵਿੱਚੋਂ ਹੱਸਣਾ ਪੈਂਦਾ
ਸ਼ਬ ਹੋਵੇ ਜਾਂ ਸਹਿਰ ਹੋਵੇ
ਦਿਲ ਨੂੰ ਕਰੜਾ ਰੱਖਣਾ ਪੈਂਦਾ
ਤਸੱਵੁਰ ਵਿੱਚ ਚਾਹੇ ਜੋ ਵੀ ਚੱਲੇ
ਅੰਦਰੋਂ ਅੰਦਰੀਂ ਕੱਸਣਾ ਪੈਂਦਾ
ਜੱਗ ਦੇ ਤਾਹਨੇ ਮਿਹਣਿਆਂ ਕੋਲੋਂ
ਸੋਹਣਿਆ ਪਾਸਾ ਵੱਟਣਾ ਪੈਂਦਾ
ਨਿੱਤ ਦੇ ਧੰਦੇ ਕਰਨੇ ਪੈਂਦੇ
ਨਾ ਚਾਹੁੰਦਿਆ ਵੀ ਵੱਸਣਾ ਪੈਂਦਾ
ਵਸਲ – ਏ – ਯਾਰ ਦੀ ਆਸ ਜੇ ਕਰੀਏ
ਦਰਦਾਂ ਵਿੱਚ ਵੀ ਨੱਚਣਾ ਪੈਂਦਾ
ਉਡੀਕ ਕਰਦਿਆਂ ਉਸ ਦਿਲਬਰ ਦੀ
ਡਾਹਢਾ ਹੌਂਸਲਾ ਰੱਖਣਾ ਪੈਂਦਾ
ਸ਼ਿਵਾਲੀ
ਗਣਿਤ ਅਧਿਆਪਕਾ
8289020303
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly