(ਸਮਾਜ ਵੀਕਲੀ)
ਸਭ ਪਾਸੇ ਪਿਆ ਵੋਟਾਂ ਦਾ ਰੌਲਾ
ਸਾਰਾ ਪਿੰਡ ਹੋਇਆ ਫਿਰਦਾ ਬੌਲਾ
ਘਰੋਂ – ਘਰੀਂ ਨੇ ਮੰਗਦੇ ਵੋਟਾਂ
ਅਨਪੜ੍ਹ ਟੋਲਾ ਚੱਕ ਕੇ ਝੋਲਾ
ਸਭ ਪਾਸੇ ਹੋਈ ਵੋਟਾਂ ਦੀ ਚਰਚਾ
ਕਹਿੰਦੇ ਕਰਨਾ ਖੁੱਲ੍ਹਾ ਖਰਚਾ,
ਨੇੜੇ ਕਿਸੇ ਨੂੰ ਲੱਗਣ ਨੀ ਦੇਣਾ
ਭਾਵੇਂ ਸਿਰ ਤੇ ਹੋ ਜੇ ਪਰਚਾ l
ਸਭ ਪਾਸੇ ਹੋਣ ਵੋਟਾਂ ਦੀਆਂ ਗੱਲਾਂ
ਕਹਿੰਦੇ ਇਸ ਵਾਰ ਮਾਰਨੀਆਂ ਮੱਲਾਂ,
ਹਰ ਕੋਈ ਕਹੇ ਫੜੋ ਸਾਡਾ ਪੱਲਾ
ਹਰ ਕੋਈ ਕਹੇ ਫੜੋ ਸਾਡਾ ਪੱਲਾ l
ਵੋਟਾਂ ਤੋਂ ਬਾਅਦ ਨਾ ਪੁੱਛੇ ਕੋਈ ਜਾਤ
ਗ਼ਰੀਬ ਵਿਚਾਰਾ ਰਹਿ ਜਾਣਾ ਇਕੱਲਾ
ਸਹਿਜ ਵੀ ਸੋਚੇ ?
ਕਾਹਦੀਆਂ ਵੋਟਾਂ ਕਾਹਦੇ ਪ੍ਰਚਾਰ
ਇੱਥੇ ਹਰ ਕੋਈ ਪੁੱਛਦੈ ਲੋੜ ਅਨੁਸਾਰ
ਸਹਿਜਦੀਪ ਕੌਰ ‘ਕਾਕੜਾ’
ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly